ਗਰਮੀ ’ਚ ਵੀ ਹੋ ਰਹੇ ਹੋ ਸਰਦੀ-ਜ਼ੁਕਾਮ ਦਾ ਸ਼ਿਕਾਰ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਮਿਲੇਗਾ ਆਰਾਮ

Friday, Aug 30, 2024 - 02:01 PM (IST)

ਗਰਮੀ ’ਚ ਵੀ ਹੋ ਰਹੇ ਹੋ ਸਰਦੀ-ਜ਼ੁਕਾਮ ਦਾ ਸ਼ਿਕਾਰ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਮਿਲੇਗਾ ਆਰਾਮ

ਜਲੰਧਰ (ਬਿਊਰੋ)– ਗਰਮੀ ਵਧਣ ਨਾਲ ਲੋਕਾਂ ’ਚ ਸਰਦ-ਗਰਮ ਦੀ ਸਮੱਸਿਆ ਹੋਰ ਵਧਣ ਲੱਗਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਦਰਅਸਲ ਗਰਮੀਆਂ ’ਚ ਸਰਦ-ਗਰਮ ਦਾ ਕਾਰਨ ਤੁਹਾਡੇ ਸਰੀਰ ਦੇ ਅੰਦਰ ਤੇ ਬਾਹਰੀ ਵਾਤਾਵਰਣ ਦੇ ਤਾਪਮਾਨ ਦਾ ਅਸੰਤੁਲਨ ਹੈ। ਜਿਵੇਂ ਕਿ ਅਚਾਨਕ ਤੁਸੀਂ ਗਰਮ ਹੋ ਗਏ ਹੋ ਤੇ ਫਿਰ ਤੁਸੀਂ ਠੰਡੇ ਹੋ ਗਏ ਹੋ ਜਾਂ ਠੰਡੇ ਤੋਂ ਗਰਮੀ ’ਚ ਆ ਗਏ ਹੋ। ਅਜਿਹੀ ਸਥਿਤੀ ’ਚ ਸਰੀਰ ਦੇ ਅੰਦਰ ਦੋਵੇਂ ਵੱਖ-ਵੱਖ ਤਾਪਮਾਨ ਪ੍ਰਤੀਕਿਰਿਆ ਕਰਦੇ ਹਨ ਤੇ ਤੁਸੀਂ ਸਰਦ-ਗਰਮ ਦਾ ਸ਼ਿਕਾਰ ਹੋ ਜਾਂਦੇ ਹੋ। ਇਸ ਤੋਂ ਇਲਾਵਾ ਇਹ ਸਮੱਸਿਆ ਐਂਟਰੋਵਾਇਰਸ ਕਾਰਨ ਵੀ ਹੋ ਸਕਦੀ ਹੈ, ਜਿਸ ਕਾਰਨ ਗਰਮੀਆਂ ਆਉਂਦਿਆਂ ਹੀ ਇਨਫੈਕਸ਼ਨ ਹੋ ਜਾਂਦੀ ਹੈ। ਕਾਰਨ ਜੋ ਵੀ ਹੋਵੇ, ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਨਾਲ ਨਿਪਟ ਸਕਦੇ ਹੋ।

ਸਰਦ-ਗਰਮ ਲਈ ਘਰੇਲੂ ਨੁਸਖ਼ੇ

1. ਆਮ ਪੰਨਾ ਪੀਓ
ਸਰਦ-ਗਰਮ ’ਚ ਆਮ ਪੰਨਾ ਪੀਣਾ ਕਈ ਤਰੀਕਿਆਂ ਨਾਲ ਕੰਮ ਕਰ ਸਕਦਾ ਹੈ। ਇਹ ਤੁਹਾਡੇ ਸਰੀਰ ’ਚ ਤਾਪਮਾਨ ਨੂੰ ਸੰਤੁਲਿਤ ਕਰਨ ’ਚ ਸਭ ਤੋਂ ਪਹਿਲਾਂ ਮਦਦਗਾਰ ਹੁੰਦਾ ਹੈ। ਦੂਜਾ ਇਹ ਤੁਹਾਡੇ ਸਰੀਰ ਨੂੰ ਰੀਹਾਈਡਰੇਟ ਕਰਦਾ ਹੈ ਤੇ ਇਸ ਦੇ ਲੱਛਣਾਂ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਇਹ ਐਂਟੀਬੈਕਟੀਰੀਅਲ ਵੀ ਹੁੰਦਾ ਹੈ, ਜੋ ਇਨਫੈਕਸ਼ਨ ਨੂੰ ਰੋਕਣ ’ਚ ਮਦਦਗਾਰ ਹੁੰਦਾ ਹੈ।

2. ਹਲਦੀ, ਦਾਲਚੀਨੀ ਤੇ ਕਾਲੀ ਮਿਰਚ ਦਾ ਕਾੜ੍ਹਾ
ਹਲਦੀ, ਦਾਲਚੀਨੀ ਤੇ ਕਾਲੀ ਮਿਰਚ ਨੂੰ ਮੋਟੇ ਤੌਰ ’ਤੇ ਪੀਸ ਲਓ ਤੇ 2 ਕੱਪ ਪਾਣੀ ’ਚ ਪਕਾਓ। ਜਦੋਂ ਇਹ ਪਾਣੀ 1 ਕੱਪ ਬਣ ਜਾਵੇ ਤਾਂ ਇਸ ਪਾਣੀ ਦਾ ਸੇਵਨ ਕਰੋ। ਇਹ ਐਂਟੀਬੈਕਟੀਰੀਅਲ, ਐਂਟੀਵਾਇਰਲ ਤੇ ਐਂਟੀਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰਦ-ਗਰਮ ਦੀ ਸਮੱਸਿਆ ’ਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ।

3. ਸੇਬ ਦੇ ਸਿਰਕੇ ਦਾ ਕਾੜ੍ਹਾ
ਇਕ ਗਲਾਸ ਪਾਣੀ ’ਚ 1 ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ। ਇਹ ਕੁਦਰਤੀ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਸਰੀਰ ਦੇ pH ਨੂੰ ਸੰਤੁਲਿਤ ਕਰਨ ’ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਤਾਂ ਜੋ ਤੁਸੀਂ ਕਿਸੇ ਵੀ ਕਿਸਮ ਦੀ ਇੰਫੈਕਸ਼ਨ ਨਾਲ ਲੜ ਸਕੋ ਤੇ ਆਪਣੇ ਜ਼ੁਕਾਮ ਤੇ ਫਲੂ ਨੂੰ ਠੀਕ ਕਰ ਸਕੋ।

4. ਦੁੱਧ ’ਚ ਸ਼ਹਿਦ ਮਿਲਾ ਕੇ ਪੀਓ
ਦੁੱਧ ’ਚ ਸ਼ਹਿਦ ਮਿਲਾ ਕੇ ਪੀਣਾ ਸਰਦ-ਗਰਮ ਦਾ ਘਰੇਲੂ ਨੁਸਖ਼ਾ ਹੈ। ਇਸ ਲਈ ਤੁਹਾਨੂੰ ਗਰਮ ਦੁੱਧ ਲੈ ਕੇ ਉਸ ’ਚ ਸ਼ਹਿਦ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ। ਇਹ ਤਰੀਕਾ ਤੁਹਾਡੀ ਇਮਿਊਨਿਟੀ ਵਧਾਉਣ ਤੇ ਜ਼ੁਕਾਮ ਤੇ ਫਲੂ ਨੂੰ ਠੀਕ ਕਰਨ ’ਚ ਮਦਦਗਾਰ ਹੈ। 

ਨੋਟ– ਤੁਸੀਂ ਗਰਮੀਆਂ ਦੇ ਮੌਸਮ ’ਚ ਸਰਦ-ਗਰਮ ਹੋਣ ਤੋਂ ਕਿਵੇਂ ਬੱਚਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News