ਗੁਣਾਂ ਦਾ ਭੰਡਾਰ ਹੈ ਇਹ ਸਰਦੀਆਂ ਦੀ ਸੌਗਾਤ, ਜਾਣ ਲਓ ਇਸ ਦੇ ਫਾਇਦੇ

Saturday, Nov 09, 2024 - 01:18 PM (IST)

ਗੁਣਾਂ ਦਾ ਭੰਡਾਰ ਹੈ ਇਹ ਸਰਦੀਆਂ ਦੀ ਸੌਗਾਤ, ਜਾਣ ਲਓ ਇਸ ਦੇ ਫਾਇਦੇ

ਹੈਲਥ ਡੈਸਕ - ਸਰੋਂ ਦੇ ਸਾਗ ਦੀ ਵਰਤੋਂ ਸਰਦੀਆਂ ਦੇ ਮੌਸਮ 'ਚ ਸੁਆਦ ਦੇ ਪੱਖ ਤੋਂ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ। ਸਰੋਂ ਦਾ ਸਾਗ ਖਾਣ 'ਚ ਮਜ਼ੇਦਾਰ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ। ਸਰੋਂ ਦੇ ਸਾਗ 'ਚ ਕੈਲੋਰੀ, ਫੈਟਸ, ਪੋਟਾਸ਼ੀਅਮ, ਕਾਰਬੋਹਾਈਡਰੇਟਸ, ਫਾਈਬਰ, ਸ਼ੂਗਰ, ਵਿਟਾਮਿਨ-ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ, ਮਿਨਰਲਸ, ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਸਰੋਂ ਦੇ ਸਾਗ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਨਾ ਸਿਰਫ ਸਰੀਰ ਨੂੰ ਡੀਟੋਕਿਸਫਾਈ ਕਰਦਾ ਹੈ ਸਗੋਂ ਸਰੀਰ ਦੀ ਪ੍ਰਤੀਰੋਗੀ ਸਮੱਰਥਾ ਵੀ ਵਧਾਉਂਦਾ ਹੈ। ਸਾਗ ਖਾਣ ਨਾਲ ਬਲੈਡਰ, ਪੇਟ, ਬ੍ਰੈਸਟ, ਫੇਫੜੇ, ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਕਿ ਇਹ ਚੀਜ਼ ਸਾਨੂੰ ਕਿਹੜੇ ਲਾਭ ਪਹੁੰਚਾਉਂਦੀ ਹੈ।

ਪੜ੍ਹੋ ਇਹ ਵੀ ਖਬਰ - ਸਰੀਰ ’ਚੋਂ ਜ਼ਹਿਰੀਲੇ ਤੱਤਾਂ ਦਾ ਹੋਵੇਗਾ ਸਫਾਇਆ, ਬਸ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼ਾਂ

ਕੈਂਸਰ ਤੋਂ ਹੁੰਦਾ ਹੈ ਬਚਾਅ

- ਮਾਹਿਰਾਂ ਅਨੁਸਾਰ ਸਾਗ 'ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਨਾ ਸਿਰਫ਼ ਸਰੀਰ ਨੂੰ ਡੀਟਾਕਸੀਫਾਈ ਕਰਦੇ ਹਨ, ਸਗੋਂ ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਬਲੈਡਰ, ਪੇਟ, ਛਾਤੀ, ਫੇਫੜੇ, ਪ੍ਰੋਸਟੇਟ ਅਤੇ ਓਵਰੀ ਦੇ ਕੈਂਸਰ ਤੋਂ ਬਚਾਅ 'ਚ ਮਦਦ ਮਿਲਦੀ ਹੈ। ਸਰ੍ਹੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ 'ਚ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਸ ਨੂੰ ਖਾਣ ਨਾਲ ਫੁਰਤੀ ਮਿਲਦੀ ਹੈ, ਇਸ ਲਈ ਖਾਣ ਵਾਲੇ ਨੂੰ ਰੰਗਤ ਜਿਹੀ ਆ ਜਾਂਦੀ ਹੈ। ਸਰ੍ਹੋਂ ਦੀ ਫ਼ਸਲ ਤਿੰਨ ਪੱਧਰ 'ਤੇ ਪਲਦੀ-ਵਧਦੀ ਹੈ। ਪਹਿਲਾਂ ਕੱਚੀਆਂ ਗੰਦਲਾਂ ਵਾਲੀ, ਫਿਰ ਫੁੱਲਾਂ ਵਾਲੀ ਤੇ ਅੰਤ 'ਚ ਫ਼ਲੀਆਂ ਵਾਲੀ। ਫੁੱਲ ਆਉਣ 'ਤੇ ਇਹ ਸਾਗ ਦੇ ਯੋਗ ਨਹੀਂ ਰਹਿੰਦੀ।

ਪੜ੍ਹੋ ਇਹ ਵੀ ਖਬਰ - ਸਵਾਦ ਦੇ ਨਾਲ-ਨਾਲ ਸਿਹਤ ਵੀ, ਮੇਥੀ ਤੇ ਸੌਂਠ ਦੇ ਲੱਡੂ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

ਅੱਖਾਂ ਦੀ ਰੋਸ਼ਨੀ ਲਈ ਲਾਭਕਾਰੀ

- ਸਰ੍ਹੋਂ ਦੇ ਸਾਗ 'ਚ ਵਿਟਾਮਿਨ ਏ ਕਾਫ਼ੀ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਤੇ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਪਿੰਡਾਂ 'ਚ ਲੋਕ ਇਸ ਨੂੰ ਹਰੀ ਸਬਜ਼ੀ ਦੇ ਰੂਪ 'ਚ ਵਰਤਦੇ ਹਨ। ਬਾਜ਼ਰਾ ਤੇ ਲੱਸੀ 'ਚ ਫਾਸਫੋਰਸ ਤੇ ਕੈਲਸ਼ੀਅਮ ਦੀ ਮਾਤਰਾ ਊਰਜਾ ਪ੍ਰਦਾਨ ਕਰਦੀ ਹੈ।

ਪੜ੍ਹੋ ਇਹ ਵੀ ਖਬਰ - Iron ਅਤੇ Calcium ਦਾ ਭਰਪੂਰ ਸਰੋਤ ਹੈ ਖਜੂਰ, ਜਾਣ ਲਓ ਇਸ ਦੇ ਫਾਇਦੇ

ਦਿਲ ਸਬੰਧੀ ਰੋਗਾਂ ਤੋਂ ਵੀ ਕਰਦੈ ਬਚਾਅ

- ਸਰ੍ਹੋਂ ਦਾ ਸਾਗ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਹ ਸਰੀਰ 'ਚ ਕੋਲੇਸਟਰੋਲ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਰੋਗ ਰੋਕੂ ਸਮਰੱਥਾ ਨੂੰ ਵਧਾਉਂਦਾ ਹੈ। ਇਸ ਨਾਲ ਸਾਡੇ ਸਰੀਰ 'ਚ ਕਾਰਡੀਓਵਾਸਕੁਲਰ (ਦਿਲ ਸਬੰਧੀ) ਰੋਗਾਂ ਨੂੰ ਘਟਾਉਂਦਾ ਹੈ। ਇਸ 'ਚ ਫਾਈਬਰ ਵੀ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਦੀਆਂ ਮੈਟਾਬਾਲਿਕ ਕਿਰਿਆਵਾਂ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਨਾਲ ਪਾਚਣ ਕਿਰਿਆ ਵੀ ਚੰਗੀ ਰਹਿੰਦੀ ਹੈ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News