ਸਰਦੀਆਂ ''ਚ ਜ਼ੁਰਾਬਾਂ ਪਾ ਕੇ ਸੌਂਣਾ ਚੰਗਾ ਜਾਂ ਮਾੜਾ! ਜਾਣੋ ਕੀ ਕਹਿੰਦੇ ਹਨ ਮਾਹਿਰ
Wednesday, Dec 03, 2025 - 03:18 PM (IST)
ਹੈਲਥ ਡੈਸਕ- ਸਰਦੀਆਂ 'ਚ ਬਹੁਤ ਸਾਰੇ ਲੋਕ ਰਾਤ ਨੂੰ ਜ਼ੁਰਾਬਾਂ ਪਾ ਕੇ ਸੌਂਦੇ ਹਨ। ਜਿੱਥੇ ਇਸ ਨਾਲ ਠੰਡ ਤੋਂ ਕੁਝ ਰਾਹਤ ਮਿਲਦੀ ਹੈ, ਉਥੇ ਹੀ ਮਾਹਿਰਾਂ ਅਨੁਸਾਰ ਇਸ ਆਦਤ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਰਾਤ ਵਲੇ ਜ਼ੁਰਾਬਾਂ ਪਾ ਕੇ ਸੌਂਣ ਨਾਲ ਕੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਜ਼ੁਰਾਬਾਂ ਪਾ ਕੇ ਸੌਂਣਾ ਕਿਉਂ ਹੋ ਸਕਦਾ ਹੈ ਨੁਕਸਾਨਦਾਇਕ?
1. ਪੈਰਾਂ ਦੀਆਂ ਨਸਾਂ ’ਤੇ ਦਬਾਅ
ਰਾਤ ਨੂੰ ਜ਼ੁਰਾਬਾਂ ਪਾ ਕੇ ਸੌਂਣ ਨਾਲ ਪੈਰਾਂ ਦੀਆਂ ਨਸਾਂ ’ਤੇ ਦਬਾਅ ਵੱਧ ਸਕਦਾ ਹੈ। ਰਿਪੋਰਟ ਮੁਤਾਬਕ, ਇਸ ਨਾਲ ਸਾਹ ਲੈਣ 'ਚ ਵੀ ਤਕਲੀਫ਼ ਮਹਿਸੂਸ ਹੋ ਸਕਦੀ ਹੈ। ਇਸ ਲਈ ਮਾਹਰ ਇਸ ਆਦਤ ਤੋਂ ਬਚਣ ਦੀ ਸਲਾਹ ਦਿੰਦੇ ਹਨ।
2. ਘਬਰਾਹਟ ਅਤੇ ਬੇਚੈਨੀ ਹੋਣੀ
ਠੰਡ ਦੇ ਕਾਰਨ ਬਲੱਡ ਵੈਸਲ ਪਹਿਲਾਂ ਹੀ ਸੁੱਕੜ ਜਾਂਦੀਆਂ ਹਨ। ਇਸ ਹਾਲਤ 'ਚ ਟਾਈਟ ਜ਼ੁਰਾਬਾਂ ਪਾ ਕੇ ਸੌਂਣ ਨਾਲ ਪੈਰਾਂ ਨੂੰ ਬਹੁਤ ਗਰਮੀ ਮਹਿਸੂਸ ਹੁੰਦੀ ਹੈ, ਜਿਸ ਨਾਲ ਘਬਰਾਹਟ ਅਤੇ ਬੇਚੈਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
3. ਸਕਿਨ ਇਨਫੈਕਸ਼ਨ ਦਾ ਖਤਰਾ
ਜ਼ਿਆਦਾਤਰ ਲੋਕ ਦਿਨ ਭਰ ਜ਼ੁਰਾਬਾਂ ਪਾ ਰੱਖਦੇ ਹਨ ਅਤੇ ਫਿਰ ਰਾਤ ਨੂੰ ਵੀ ਉਨ੍ਹਾਂ ਨੂੰ ਉਤਾਰਦੇ ਨਹੀਂ। ਇਸ ਨਾਲ ਪਸੀਨਾ ਜੰਮ ਕੇ ਬੈਕਟੀਰੀਆ ਦਾ ਖਤਰਾ ਵੱਧ ਜਾਂਦਾ ਹੈ, ਜੋ ਸਕਿਨ ਇਨਫੈਕਸ਼ਨ ਦੀ ਵਜ੍ਹਾ ਬਣ ਸਕਦਾ ਹੈ।
4. ਬਲੱਡ ਸਰਕੂਲੇਸ਼ਨ ’ਤੇ ਅਸਰ
ਲੰਮੇ ਸਮੇਂ ਤੱਕ ਟਾਈਟ ਜ਼ੁਰਾਬਾਂ ਪਾ ਕੇ ਰੱਖਣ ਨਾਲ ਬਲੱਡ ਸਰਕੂਲੇਸ਼ਨ ਸਲੋਅ ਹੋ ਸਕਦਾ ਹੈ। ਖਾਸ ਕਰਕੇ ਰਾਤ ਨੂੰ ਸੌਂਦੇ ਸਮੇਂ, ਇਹ ਸਮੱਸਿਆ ਹੋਰ ਵੱਧਣ ਦੀ ਸੰਭਾਵਨਾ ਹੁੰਦੀ ਹੈ, ਜੋ ਵੱਖ-ਵੱਖ ਸਿਹਤ ਸਮੱਸਿਆਵਾਂ ਦਾ ਕਾਰਣ ਬਣ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
