ਚਟਪਟੇ, ਮਸਾਲੇਦਾਰ ਗੋਲਗੱਪੇ ਵਿਚ ਲੁਕਿਆ ਹੈ ਸਿਹਤ ਦਾ ਰਾਜ਼, ਸੁਣ ਹੋ ਜਾਵੋਗੇ ਹੈਰਾਨ
Wednesday, Sep 04, 2024 - 03:47 PM (IST)
ਜਲੰਧਰ - ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੱਕ ਹਰ ਕੋਈ ਗੋਲ ਗੱਪੇ ਖਾਣ ਦਾ ਚਾਹਵਾਨ ਹੈ। ਗੱਲਗੱਪੇ ਦਾ ਨਾਂ ਸੁਣਦੇ ਹੀ ਹਰ ਕਿਸੇ ਦਾ ਚਿਹਰਾ ਖਿੜ ਉਠਦਾ ਹੈ। ਭਾਰਤ 'ਚ ਗੋਲਗੱਪੇ ਖਾਣ ਦਾ ਚਲਣ ਬੜਾ ਫੇਮਸ ਹੈ। ਇਹ ਇਕ ਮਸ਼ਹੂਰ ਸਟ੍ਰੀਟ ਫੂਡ ਹੈ। ਚਟਪਟੇ, ਮਸਾਲੇਦਾਰ ਗੋਲਗੱਪੇ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ 'ਚ ਪਾਣੀ ਆ ਸਕਦਾ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਹ ਇਕ ਅਜਿਹਾ ਸਟ੍ਰੀਟ ਫੂਡ ਹੈ, ਜਿਸ ਨਾਲ ਨਾ ਸਿਰਫ ਮੂੰਹ ਦਾ ਟੇਸਟ ਬਦਲਦਾ ਹੈ, ਬਲਕਿ ਇਹ ਤੁਹਾਡੇ ਹੈਲਥ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਜੇਕਰ ਗੋਲਗੱਪੇ ਘਰ 'ਚ ਹੀ ਬਣਾ ਕੇ ਖਾਏ ਜਾਣ ਤਾਂ ਇਹ ਮੋਟਾਪਾ ਦੂਰ ਕਰਨ ਦੇ-ਨਾਲ-ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦਿਆਂ ਬਾਰੇ ...
ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ
ਘਰ 'ਚ ਬਣੇ ਗੋਲਗੱਪੇ ਅਤੇ ਉਸ ਦਾ ਪਾਣੀ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਘਰ 'ਚ ਬਣੇ ਗੋਲਗੱਪਿਆਂ ਦੇ ਪਾਣੀ 'ਚ ਮਿੱਠਾ ਘੱਟ ਪਾਓ। ਪਾਣੀ ਵਿਚ ਪੁਦੀਨਾ, ਜੀਰਾ, ਹੀਂਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਦੇ ਪਾਣੀ 'ਚ ਇਸਤੇਮਾਲ ਹੋਣ ਵਾਲਾ ਹਰਾ ਧਨੀਆ ਪੇਟ ਫੁੱਲਣ ਅਤੇ ਯੂਰੀਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ।
ਭਾਰ ਘੱਟ ਕਰੇ
ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਖਾਣਾ-ਖਾਣ ਤੋਂ 10-15 ਮਿੰਟ ਪਹਿਲਾਂ ਰੋਜ਼ ਗੋਲਗੱਪੇ ਖਾਓ, ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਗੋਲਗੱਪੇ ਦੀ ਚਟਨੀ ਨਾਲ ਸਲਾਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਗੋਲਗੱਪੇ ਦੇ ਨਾਲ ਸਲਾਦ ਖਾਣ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।
ਚਿੜਚਿੜਾਪਨ
ਗਰਮੀ ਦੇ ਮੌਸਮ ਵਿਚ ਲੋਕ ਚਿੜਚਿੜੇ ਹੋ ਜਾਂਦੇ ਹਨ। ਇਸੇ ਲਈ ਆਪਣੇ ਮੂਡ ਨੂੰ ਠੀਕ ਰੱਖਣ ਲਈ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਗੋਲਗੱਪੇ ਖਾਣ ਨਾਲ ਤੁਹਾਡਾ ਮੂਡ ਫਰੈੱਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।
ਐਸਿਡਿਟੀ ਨੂੰ ਕੰਟਰੋਲ ਕਰੇ
ਜੀਰਾ ਮੂੰਹ ਵਿਚੋਂ ਆਉਣ ਵਾਲੀ ਦੁਰਗੰਧ ਨੂੰ ਰੋਕਣ ਦੇ ਨਾਲ ਹੀ ਪਾਚਣ ਵਿੱਚ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੇਂਟ ਅਤੇ ਫਾਇਟੋਨਿਊਟਰਿਏੰਟ ਨਾਲ ਭਰਪੂਰ ਹੁੰਦਾ ਹੈ ਜੋ ਡਾਈਜੇਸ਼ਨ ਵਿੱਚ ਮਦਦ ਕਰਦਾ ਹੈ। ਇਹ ਈਰਿਟੇਬਲ ਬਾਉਲ ਸਿੰਡਰੋਮ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਮਹਾਮਾਰੀ ਦੇ ਦਰਦ ਤੋਂ ਰਾਹਤ ਦਿਵਾਏ
ਗੋਲਗੱਪੇ ਦੇ ਪਾਣੀ 'ਚ ਹੀਂਗ, ਐਂਟੀ-ਫਲੈਟੁਲੈਂਸ ਗੁਣ ਪਾਏ ਜਾਂਦੇ ਹਨ। ਗੋਲਗੱਪੇ ਦਾ ਚਟਪਟਾ ਅਤੇ ਮਸਾਲੇਦਾਰ ਪਾਣੀ ਪੀਣ ਨਾਲ ਪੀਰੀਅਡਸ 'ਚ ਹੋਣ ਵਾਲੇ ਦਰਦ ਦੇ ਨਾਲ-ਨਾਲ ਪੇਟ 'ਚ ਹੋਣ ਵਾਲੀ ਗੜਬੜੀ ਨੂੰ ਰੋਕਣ 'ਚ ਮਦਦ ਕਰਦਾ ਹੈ।
ਐੱਸ. ਡੀ. ਟੀ. ਨੂੰ ਕੰਟਰੋਲ ਕਰਨਾ
ਜ਼ੀਰਾ ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਰੋਕਣ ਦੇ ਨਾਲ ਪਾਚਣ ਵਿਵਸਥਾ ਨੂੰ ਠੀਕ ਰੱਖਣ 'ਚ ਵੀ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੈਂਟ ਅਤੇ ਫਾਈਟੋਨਿਊਟ੍ਰਿਐਂਟ ਨਾਲ ਭਰਪੂਰ ਹੁੰਦਾ ਹੈ, ਜੋ ਡਾਈਜੇਸ਼ਨ 'ਚ ਹੈਲਪ ਕਰਦਾ ਹੈ। ਨਾਲ ਹੀ ਪੇਟ ਨੂੰ ਠੀਕ ਰੱਖਦਾ ਹੈ ਅਤੇ ਐਸ. ਡੀ. ਟੀ. ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਹ ਇਰੀਟੇਬਲ ਬਾਊਲ ਸਿੰਡਡ੍ਰੋਮ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਪੁਦੀਨਾ ਪੇਟ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੈਮੇਟਰੀ ਗੁਣਾ ਓਰਲ ਇਨਫੈਕਸ਼ਨ ਨਾਲ ਲੜਨ 'ਚ ਵੀ ਮਦਦ ਕਰਦੇ ਹਨ। ਇਹ ਨੱਕ ਨੂੰ ਚੰਗੀ ਤਰ੍ਹਾਂ ਸਾਫ ਸਰਦੀ ਅਤੇ ਖਾਂਸੀ ਤੋਂ ਰਾਹਤ ਦਿੰਦਾ ਹੈ।
ਜ਼ਿਆਦਾ ਕੈਲੋਰੀ ਬਰਨ ਕਰਨ 'ਚ ਮਦਦ
ਜੇਕਰ ਗੋਲਗੱਪੇ ਬਣਾਉਣ ਲਈ ਸੂਜੀ ਜਾਂ ਆਟੇ ਦੀ ਜਗ੍ਹਾ ਹੋਲ ਵੀਟ ਆਟੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ 'ਚ ਸਰੀਰ ਨੂੰ ਫਾਇਦਾ ਹੁੰਦਾ ਹੈ। ਇਸ ਨੂੰ ਪ੍ਰੋਟੀਨ ਯੁਕਤ ਬਣਾਉਣ ਲਈ ਆਲੂ ਦੀ ਬਜਾਏ ਉੱਬਲੇ ਹੋਏ ਚਣਿਆ ਦਾ ਇਸਤੇਮਾਲ ਕਰੋ। ਪਾਣੀ ਦੀ ਜਗ੍ਹਾ ਤੁਸੀਂ ਘਰ 'ਚ ਜਮਾਇਆ ਗਿਆ ਦਹੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਨੂੰ ਜ਼ਿਆਦਾ ਕੈਲੋਰੀ ਬਰਨ 'ਚ ਮਦਦ ਕਰੇਗਾ।