Stones Causing Food: ਬ੍ਰੈੱਡ ਸਮੇਤ ਇਨ੍ਹਾਂ 5 ਚੀਜ਼ਾਂ ਤੋਂ ਹੁੰਦੀ ਹੈ ਪੱਥਰੀ! ਅੱਜ ਤੋਂ ਹੀ ਬਣਾਓ ਦੂਰੀ
Thursday, Oct 24, 2024 - 12:27 PM (IST)
ਹੈਲਥ ਡੈਸਕ - ਪਿੱਤੇ ਦੀ ਪੱਥਰੀ ਇਕ ਗੰਭੀਰ ਸਿਹਤ ਸਮੱਸਿਆ ਹੈ, ਜੋ ਮੁੱਖ ਤੌਰ 'ਤੇ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਨਾਲ ਸਬੰਧਤ ਹੈ। ਪਿੱਤੇ ਦੀ ਥੈਲੀ, ਜਿਗਰ ਦੇ ਪਿੱਛੇ ਸਥਿਤ, ਪਿੱਤੇ ਨੂੰ ਸਟੋਰ ਕਰਦੀ ਹੈ ਅਤੇ ਪਾਚਨ ’ਚ ਮਦਦ ਕਰਦੀ ਹੈ। ਜਦੋਂ ਇਸ ਵਿਚ ਠੋਸ ਪਦਾਰਥ ਜਮ੍ਹਾ ਹੋਣ ਲੱਗਦੇ ਹਨ ਤਾਂ ਇਹ ਪੱਥਰੀ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਮਰੀਜ਼ ਨੂੰ ਤੇਜ਼ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਸਹੀ ਖਾਣ-ਪੀਣ ਦੀਆਂ ਆਦਤਾਂ ਬਹੁਤ ਜ਼ਰੂਰੀ ਹਨ। ਆਓ ਜਾਣਦੇ ਹਾਂ ਕਿ ਕਿਹੜੇ ਭੋਜਨ ਪਿੱਤੇ 'ਚ ਪੱਥਰੀ ਬਣਨ ਦਾ ਖਤਰਾ ਵਧਾਉਂਦੇ ਹਨ।
Gallbladder ਸਟੋਨਜ਼ ਕੀ ਹਨ?
ਪਿੱਤੇ ਦੀ ਪੱਥਰੀ ਇਕ ਅਜਿਹੀ ਸਥਿਤੀ ਹੈ ਜਿਸ ’ਚ ਪਿੱਤੇ ਦੀ ਥੈਲੀ ’ਚ ਠੋਸ ਪਦਾਰਥ ਬਣਨਾ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਨ ਕੋਲੈਸਟ੍ਰੋਲ ਦੀ ਵਧਦੀ ਮਾਤਰਾ ਹੈ, ਜੋ ਕਿ ਮੁੱਖ ਤੌਰ 'ਤੇ ਜ਼ਿਆਦਾ ਚਰਬੀ ਵਾਲੇ ਭੋਜਨ, ਸਨੈਕਸ, ਫਾਸਟ ਫੂਡ ਅਤੇ ਮਿੱਠੀਆਂ ਚੀਜ਼ਾਂ ਦੇ ਸੇਵਨ ਕਾਰਨ ਹੁੰਦਾ ਹੈ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਪਿੱਤੇ 'ਚ ਪੱਥਰੀ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ।
ਪਿੱਤੇ ਦੀ ਪੱਥਰੀ ਦੀਆਂ ਨਿਸ਼ਾਨੀਆਂ :-
1. ਢਿੱਡ ’ਚ ਗੰਭੀਰ ਦਰਦ ਹੋਣਾ
2. ਉਲਟੀ ਅਤੇ ਮਤਲੀ ਹੋਣਾ
3. ਬੁਖਾਰ
4. ਪੀਲੀਆ
5. ਪੇਸ਼ਾਬ ਦਾ ਰੰਗ ਸਫੇਦ ਹੋਣਾ
ਇਨ੍ਹਾਂ ਅਨਹੈਲਦੀ ਫੂਡਸ ਤੋਂ ਬਣਾਓ ਦੂਰੀ
ਜ਼ਿਆਦਾ ਤਲਿਆ ਹੋਇਆ ਖਾਣਾ
ਤਲੇ ਹੋਏ ਭੋਜਨ, ਜਿਵੇਂ ਕਿ ਪਕੌੜੇ, ਸਮੋਸੇ ਅਤੇ ਹੋਰ ਸਟ੍ਰੀਟ ਫੂਡਜ਼ ’ਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਨਾਲ ਪਿੱਤੇ ਦੀ ਪੱਥਰੀ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਕਾਰਨ ਪਿੱਤੇ 'ਚ ਠੋਸ ਪਦਾਰਥ ਜਮ੍ਹਾ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਮੈਦੇ ਨਾਲ ਬਣੀਆਂ ਚੀਜ਼ਾਂ
ਮੈੈਦੇ ਨਾਲ ਬਣੀਆਂ ਚੀਜ਼ਾਂ ’ਚ ਟ੍ਰਾਂਸ ਫੈਟ ਅਤੇ ਰਿਫਾਇੰਡ ਕਾਰਬਜ਼ ਹੁੰਦੇ ਹਨ, ਜੋ ਪਿੱਤੇ ’ਚ ਪੱਥਰੀ ਬਣਾਉਣ ’ਚ ਮਦਦ ਕਰਦੇ ਹਨ। ਬਰੈੱਡ, ਪੀਜ਼ਾ ਅਤੇ ਬਿਸਕੁਟ ਵਰਗੇ ਭੋਜਨਾਂ ਦਾ ਸੇਵਨ ਘੱਟ ਕਰੋ।
ਸ਼ਰਾਬ ਦਾ ਸੇਵਨ
ਜ਼ਿਆਦਾ ਸ਼ਰਾਬ ਪੀਣ ਨਾਲ ਪਿੱਤੇ ਦੀ ਥੈਲੀ ਸੁੰਗੜ ਜਾਂਦੀ ਹੈ, ਜਿਸ ਨਾਲ ਇਸ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਪੱਥਰੀ ਬਣਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਪੀਣ ਨਾਲ ਪਿੱਤੇ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਮਿੱਠੀਆਂ ਚੀਜ਼ਾਂ
ਬੇਸਵਾਦ ਅਤੇ ਮਿੱਠੀਆਂ ਚੀਜ਼ਾਂ, ਜਿਵੇਂ ਕੇਕ, ਕੂਕੀਜ਼ ਅਤੇ ਸੋਡਾ, ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀਆਂ ਹਨ ਜੋ ਪਿੱਤੇ ਦੀ ਥੈਲੀ ’ਚ ਪੱਤਰੀ ਦਾ ਕਾਰਨ ਬਣਦੀਆਂ ਹਨ।
ਪ੍ਰੋਸੈੱਸਡ ਫੂਡਸ
ਪ੍ਰੋਸੈੱਸਡ ਫੂਡਜ਼ ਜੋ ਆਮਤੌਰ ’ਤੇ ਉੱਚ ਮਾਤਰਾ ’ਚ ਖੰਡ, ਲੂਣ ਅਤੇ ਫੈਟ ਨਾਲ ਭਰੇ ਹੁੰਦੇ ਹਨ ਪਿੱਤੇ ਦੀ ਥੈਲੀ ’ਚ ਸਟੋਨਜ਼ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ।
ਪਿੱਤੇ ਦੀ ਪੱਥਰੀ ਤੋਂ ਬਚਣ ਲਈ, ਸੰਤੁਲਿਤ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਤਲੇ ਹੋਏ, ਮੈਦੇ ਅਤੇ ਮਿੱਠੇ ਭੋਜਨ ਤੋਂ ਦੂਰ ਰਹਿ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। ਹਮੇਸ਼ਾ ਤਾਜ਼ੇ ਫਲ, ਸਬਜ਼ੀਆਂ ਅਤੇ ਅਨਾਜ ਖਾਓ ਅਤੇ ਸ਼ਰਾਬ ਦੀ ਖਪਤ ਨੂੰ ਸੀਮਤ ਕਰੋ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਸਿਹਤਮੰਦ ਜੀਵਨ ਲਈ ਸਹੀ ਖਾਣ-ਪੀਣ ਦੀਆਂ ਆਦਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।