ਭਾਰ ਘਟਾ ਕੇ ਸ਼ੂਗਰ ਪੀੜਤ ਲੋਕਾਂ ’ਚ ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦੈ

05/28/2019 9:04:18 AM

ਨਵੀਂ ਦਿੱਲੀ(ਭਾਸ਼ਾ)- ਇਸ ਭੱਜ-ਦੌੜ ਵਾਲੀ ਜ਼ਿੰਦਗੀ ’ਚ ਲੋਕਾਂ ਦਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖਤਰਾ ਵੱਧ ਗਿਆ ਹੈ ਪਰ ਕੁਝ ਭਾਰ ਘੱਟ ਕਰ ਕੇ ਅਸੀਂ ਇਨ੍ਹਾਂ ਲੋਕਾਂ ਦੇ ਖਤਰਿਆਂ ਨੂੰ ਘੱਟ ਕਰ ਸਕਦੇ ਹਾਂ। ਕੁਝ ਭਾਰ ਘਟਾ ਕੇ ਟਾਈਪ 2 ਸ਼ੂਗਰ ਦੇ ਨਾਲ ਜ਼ਿੰਦਗੀ ਬਿਤਾ ਰਹੇ ਲੋਕਾਂ ’ਚ ਅਟੈਕ ਅਤੇ ਸਟ੍ਰੋਕ ਵਰਗੇ ਲੋਕਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਕੈਂਬ੍ਰਿਜ ਯੂਨੀਵਰਸਿਟੀ ਦੀ ਇਕ ਖੋਜ ’ਚ ਇਹ ਜਾਣਕਾਰੀ ਨਿਕਲ ਕੇ ਆਈ ਹੈ। ‘ਡਾਇਬਿਟੋਲੋਜੀ ਜਰਨਲ’ ਵਿਚ ਪ੍ਰਕਾਸ਼ਿਤ ਇਸ ਅਧਿਐਨ ’ਚ ਇੰਗਲੈਂਡ ਦੇ 725 ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ’ਚ ਪਾਇਆ ਗਿਆ ਕਿ ਭਾਰ ਨੂੰ ਕੰਟਰੋਲ ਕਰ ਕੇ ਹਾਰਟ ਅਟੈਕ ਅਤੇ ਸਟ੍ਰੋਕ ਵਰਗੇ ਦਿਲ ਸਬੰਧੀ ਰੋਗਾਂ (ਸੀਵੀਡੀ) ਦੇ ਜੋਖਮ ਨੂੰ ਬਹੁਤ ਹੱਦ ਦੇ ਘੱਟ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਦੇ ਪੋਸਟਡਾਕਟੋਰਲ ਮੈਂਬਰ ਜੀਨ ਸਟ੍ਰੇਲਿਤਜ ਨੇ ਕਿਹਾ ਕਿ ਸਾਡੇ ਅਧਿਐਨ ’ਚ ਅਸੀਂ ਦੇਖਿਆ ਕਿ ਟਾਈਪ-2 ਸ਼ੂਗਰ ਨਾਲ ਪੀੜਤ ਘੱਟ ਤੋਂ ਘੱਟ 5 ਫੀਸਦੀ ਭਾਰ ਘੱਟ ਕਰਨ ਵਾਲੇ ਲੋਕਾਂ ’ਚ ਆਪਣਾ ਭਾਰ ਬਰਕਰਾਰ ਰੱਖਣ ਵਾਲੇ ਲੋਕਾਂ ਦੇ ਮੁਕਾਬਲੇ ’ਚ ਸੀ.ਵੀ.ਡੀ. ਦਾ 48 ਫੀਸਦੀ ਘੱਟ ਖਤਰਾ ਸੀ।


manju bala

Content Editor

Related News