Health Tips : ਸਰੀਰ ''ਚ ਇਨ੍ਹਾਂ ''ਵਿਟਾਮਿਨਸ'' ਦੀ ਘਾਟ ਕਾਰਨ ਵਧ ਸਕਦੈ ਤੁਹਾਡਾ ''ਭਾਰ'', ਹੋ ਜਾਵੋ ਸਾਵਧਾਨ

04/29/2024 6:04:56 PM

ਜਲੰਧਰ - ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨਸ ਮੁੱਖ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਸਰੀਰ ਫਿੱਟ ਅਤੇ ਸਿਹਤਮੰਦ ਰਹਿੰਦਾ ਹੈ। ਵਿਟਾਮਿਨਸ ਦਾ ਸੰਤੁਲਨ ਵਿਗੜਣ ਜਾਂ ਇਨ੍ਹਾਂ ਦੀ ਘਾਟ ਹੋਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਵਿਟਾਮਿਨਸ ਦੀ ਘਾਟ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਮਾਹਰਾਂ ਮੁਤਾਬਕ ਬਹੁਤ ਸਾਰੇ ਵਿਟਾਮਿਨਸ ਅਜਿਹੇ ਹਨ, ਜਿਹਨਾਂ ਦੀ ਸਰੀਰ ਵਿਚ ਘਾਟ ਹੋਣ ਕਾਰਨ ਭਾਰ ਵਧ ਸਕਦਾ ਹੈ। ਅਜਿਹੇ ਕਿਹੜੇ ਵਿਟਾਮਿਨਸ ਹਨ, ਦੇ ਬਾਰੇ ਆਓ ਜਾਣਦੇ ਹਾਂ... 

ਵਿਟਾਮਿਨ-ਏ
ਵਿਟਾਮਿਨ-ਏ ਦੀ ਘਾਟ ਹੋਣ ਨਾਲ ਤੁਹਾਡੇ ਫੈਟ ਸੈਲਸ ਅਤੇ ਹਾਰਮੋਨਸ ਦੇ ਸੰਤੁਲਨ 'ਚ ਸਮੱਸਿਆ ਆ ਸਕਦੀ ਹੈ। ਹਾਰਮੋਨਸ ਦੇ ਬਦਲਾਅ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਕਿਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਵਿਟਾਮਿਨ ਦੀ ਘਾਟ ਪੂਰੀ ਕਰਨ ਲਈ ਤੁਸੀਂ ਸਪਲੀਮੈਂਟਸ ਵੀ ਲੈ ਸਕਦੇ ਹੋ। ਪਰ ਕਿਸੇ ਵੀ ਸਪਲੀਮੈਂਟਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

PunjabKesari

ਵਿਟਾਮਿਨ-ਬੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਬੀ ਵੀ ਹੋ ਸਕਦਾ ਹੈ। ਖੋਜ 'ਚ ਵੀ ਇਹ ਗੱਲ ਸਾਬਤ ਹੋਈ ਹੈ ਕਿ ਇਟਿੰਗ ਡਿਸਆਰਡਰ ਅਤੇ ਭਾਰ ਵਧਣ ਦਾ ਕਾਰਨ ਵਿਟਾਮਿਨ-ਬੀ ਦੀ ਘਾਟ ਪਾਈ ਜਾਂਦੀ ਹੈ। ਇਸ ਵਿਟਾਮਿਨ ਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਬੀਨਸ, ਬਰੈੱਡ, ਗਰੇਨਸ, ਆਂਡੇ ਆਦਿ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। 

ਵਿਟਾਮਿਨ-ਡੀ
ਵਿਟਾਮਿਨ-ਡੀ ਦੀ ਘਾਟ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਇਸ ਵਿਟਾਮਿਨ ਦੀ ਘਾਟ ਨਾਲ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਹ  ਤੁਹਾਡੇ ਸਰੀਰ 'ਚੋਂ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਡੀ ਦੀ ਘਾਟ ਤੁਹਾਡੇ ਸਰੀਰ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ। ਭਰਪੂਰ ਮਾਤਰਾ 'ਚ ਧੁੱਪ ਲੈ ਕੇ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰ ਸਕਦੇ ਹੋ। ਇਸ ਤੋਂ ਇਲਾਵਾ ਆਂਡੇ ਦੀ ਜਰਦੀ, ਦਲੀਆ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰਨ ਲਈ ਕਰ ਸਕਦੇ ਹੋ। 

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

PunjabKesari

ਵਿਟਾਮਿਨ-ਸੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਸੀ ਹੋ ਸਕਦਾ ਹੈ। ਇਹ ਤੁਹਾਡਾ ਮੈਟਾਬੋਲੀਜ਼ਮ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ, ਇਸ ਨਾਲ ਤੁਹਾਡੇ ਫੈਟ ਸੈਲਸ ਵੀ ਘੱਟ ਹੁੰਦੇ ਹਨ। ਪਰ ਜੇਕਰ ਸਰੀਰ 'ਚ ਵਿਟਾਮਿਨ-ਸੀ ਦੀ ਘਾਟ ਹੋ ਜਾਵੇ ਤਾਂ ਫੈਟ ਸੈਲਸ ਵਧ ਵੀ ਸਕਦੇ ਹਨ, ਜਿਸ ਕਾਰਨ ਭਾਰ ਵੀ ਤੇਜ਼ੀ ਨਾਲ ਵਧ ਸਕਦਾ ਹੈ। ਤੁਸੀਂ ਜਾਮੁਨ, ਟਮਾਟਰ, ਬ੍ਰੋਕਲੀ ਅਤੇ ਸਪ੍ਰਾਊਟਸ ਵਰਗੀਆਂ ਚੀਜ਼ਾਂ ਖਾ ਸਕਦੇ ਹੋ। ਮਾਹਰਾਂ ਮੁਤਾਬਕ ਵਿਟਾਮਿਨ-ਸੀ ਦੀ ਭਰਪੂਰ ਮਾਤਰਾ 'ਚ ਸੇਵਨ ਕਰਨ ਨਾਲ ਤਣਾਅ ਵੀ ਘੱਟ ਹੁੰਦਾ ਹੈ। 

ਵਿਟਾਮਿਨ ਬੀ12
ਵਿਟਾਮਿਨ ਬੀ12 ਇੱਕ ਅਜਿਹਾ ਪੌਸ਼ਟਿਕ ਤੱਤ ਹੈ, ਜੋ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਥਕਾਵਟ ਅਤੇ ਸੁਸਤੀ ਨੂੰ ਦੂਰ ਕਰਦਾ ਹੈ। ਇਸ ਵਿਟਾਮਿਨ ਦੀ ਘਾਟ ਕਾਰਨ ਕਸਰਤ ਅਤੇ ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਕਰਨੇ ਮੁਸ਼ਕਲ ਹੋ ਜਾਂਦੇ ਹਨ। ਵਿਟਾਮਿਨ ਬੀ12 ਭਾਰ ਵਧਣ ਦਾ ਵੱਡਾ ਕਾਰਨ ਹੈ। ਵਿਟਾਮਿਨ ਬੀ12 ਦੀ ਲੋੜੀਂਦੀ ਮਾਤਰਾ ਲਈ ਤੁਸੀਂ ਆਪਣੀ ਖੁਰਾਕ ਵਿੱਚ ਰੋਜ਼ਾਨਾ ਸਾਬਤ ਅਨਾਜ, ਫਲੀਆਂ, ਬਰੈੱਡ, ਅੰਡੇ ਦਾ ਸੇਵਨ ਕਰ ਸਕਦੇ ਹੋ।

ਇਹ ਵੀ ਪੜ੍ਹੋ : Health Tips: ਸਫ਼ਰ ਦੌਰਾਨ ਜੇਕਰ ਆਉਂਦੀ ਹੈ ਵਾਰ-ਵਾਰ 'ਉਲਟੀ', ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

PunjabKesari

ਇੰਝ ਕੰਟਰੋਲ 'ਚ ਰੱਖੋ ਆਪਣਾ ਭਾਰ

-ਭਾਰ ਕੰਟਰੋਲ ਰੱਖਣ ਲਈ ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰੋ। 
-ਆਪਣੇ ਖਾਣੇ ਦਾ ਇਕ ਸਮਾਂ ਨਿਰਧਾਰਿਤ ਕਰੋ। 
-ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰੋ। 
-ਘਿਓ, ਤੇਲ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ। 
-ਫ਼ਲ, ਵਿਟਾਮਿਨਸ, ਮਿਨਰਲਸ ਵਰਗੀਆਂ ਚੀਜ਼ਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ।
-ਜੇਕਰ ਤੁਸੀਂ ਭਾਰ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਰਪੂਰ ਮਾਤਰਾ 'ਚ ਪਾਣੀ ਪੀਓ। ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ ਜਿਸ ਨਾਲ ਸਰੀਰ 'ਚ ਫੈਟ ਵਧੇ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ 'ਪਸੀਨੇ ਦੀ ਬਦਬੂ' ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ


rajwinder kaur

Content Editor

Related News