ਦੁਖਦ ਖ਼ਬਰ, ਗਰਾਊਂਡ 'ਚ ਖੇਡਣ ਤੋਂ ਬਾਅਦ ਚੋਟੀ ਦੇ ਖਿਡਾਰੀ ਦੀ ਮੌਤ
Sunday, Apr 28, 2024 - 12:13 PM (IST)

ਤਰਨਤਾਰਨ (ਰਮਨ, ਸੁਖਦੇਵ ਰਾਜ) : ਜ਼ਿਲ੍ਹਾ ਤਰਨਤਾਰਨ ਤੋਂ ਇਕ ਦਿਲ ਝੰਜੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪਿੰਡ ਸੰਗਤਪੁਰਾ ਦੇ ਵਾਲੀਬਾਲ ਦੇ ਉੱਭਰਦੇ ਖ਼ਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤੇਜਬੀਰ ਸਿੰਘ (20) ਵਾਸੀ ਪਿੰਡ ਸੰਗਤਪੁਰਾ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਮ੍ਰਿਤਕ ਨੌਜਵਾਨ ਤੇਜਬੀਰ ਸਿੰਘ ਪਿੰਡ ਸੰਗਤਪੁਰ ਦੀ ਵਾਲੀਵਾਲ ਟੀਮ ਦਾ ਵੱਡਾ ਨਾਮ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਟਰੈਕਟਰ ਟਰਾਲੀ ਨਾਲ ਟੱਕਰ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗੀ PRTC ਦੀ ਬੱਸ
ਦੱਸਿਆ ਜਾ ਰਿਹਾ ਹੈ ਕਿ ਗਰਾਊਂਡ ਵਿਚ ਖੇਡਣ ਤੋਂ ਬਾਅਦ ਤੇਜਬੀਰ ਸਿੰਘ ਘਰ ਆ ਗਿਆ ਅਤੇ ਖਾਣਾ-ਖਾਣ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦੁਖਦ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਚਾਲਕ ਸਣੇ ਭਾਖੜਾ ਦੇ ਠਾਠਾਂ ਮਾਰਦੇ ਪਾਣੀ ਵਿਚ ਡਿੱਗੀ ਕਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8