ਘੱਟ ਹੋਣਗੀਆਂ ਅਰਹਰ ਦਾਲ ਦੀਆਂ ਕੀਮਤਾਂ, ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਨੂੰ ਮਿਲੇਗੀ ਰਾਹਤ

05/06/2024 10:35:26 AM

ਨਵੀਂ ਦਿੱਲੀ (ਇੰਟ.) - ਅਰਹਰ ਦੀ ਦਾਲ ਦੀਆਂ ਵਧੀਆਂ ਕੀਮਤਾਂ ਤੋਂ ਲੋਕਾਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ। ਕਾਰੋਬਾਰੀਆਂ ਮੁਤਾਬਿਕ ਅਫਰੀਕਾ ਨਾਲ ਅਰਹਰ ਦੀ ਦਾਲ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਵਜ੍ਹਾ ਨਾਲ ਥੋਕ ਮੰਡੀ ’ਚ ਇਸ ਦੀਆਂ ਕੀਮਤ ’ਚ 4 ਤੋਂ 5 ਰੁਪਏ ਦੀ ਗਿਰਾਵਟ ਆਈ ਹੈ। ਨਾਲ ਹੀ ਛੋਲਿਆਂ ਦੀ ਦਾਲ ਦੇ ਵੀ ਰੇਟ ਘੱਟ ਹੋਣ ਦੇ ਆਸਾਰ ਹਨ। ਬੀਤੇ ਕੁਝ ਮਹੀਨਿਆਂ ਤੋਂ ਅਰਹਰ ਦਾਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਥੋਕ ਮੰਡੀ ’ਚ ਇਸ ਦੀ ਕੀਮਤ 170 ਰੁਪਏ ਕਿਲੋਗ੍ਰਾਮ ਤਕ ਪਹੁੰਚ ਗਈ ਸੀ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਦੱਸ ਦੇਈਏ ਕਿ ਦਾਲ ਕਾਰੋਬਾਰੀ ਗੌਰਵ ਨੇ ਦੱਸਿਆ ਕਿ ਅਰਹਰ ਦਾਲ ਦੀਆਂ ਕੀਮਤਾਂ ’ਚ ਹੋ ਰਹੇ ਵਾਧਾ ਪਿੱਛੇ ਦਾ ਕਾਰਨ ਸਪਲਾਈ ਦਾ ਘੱਟ ਹੋਣਾ ਹੈ। ਅਫਰੀਕਾ ਤੋਂ ਸਪਲਾਈ ਆ ਨਹੀਂ ਰਹੀ ਸੀ ਪਰ ਹੁਣ ਸਪਲਾਈ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਥੋਕ ਮੰਡੀ ’ਚ ਅਰਹਰ ਦੀ ਦਾਲ ਦੀਆਂ ਕੀਮਤਾਂ ’ਚ ਪ੍ਰਤੀ ਕਿਲੋ 4 ਤੋਂ 5 ਰੁਪਏ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਛੋਲਿਆਂ ਦੀ ਦਾਲ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ ਨੂੰ ਸਰਕਾਰ ਨੇ ਹਟਾਉਣ ਦਾ ਫ਼ੈਸਲਾ ਲਿਆ ਹੈ, ਜਿਸ ਤੋਂ ਆਉਣ ਵਾਲੇ ਦਿਨਾਂ ’ਚ ਛੋਲਿਆਂ ਦੀ ਦਾਲ ਦੀ ਕੀਮਤ ’ਚ ਵੀ ਗਿਰਾਵਚ ਆਵੇਗੀ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਇਸ ’ਚ ਕੇਂਦਰ ਸਰਕਾਰ ਵੀ ਦਾਲਾਂ ਦੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਗਰਮ ਹੋ ਗਈ ਹੈ। ਇਕ ਰਿਪੋਰਟ ਮੁਤਾਬਿਕ ਸਰਕਾਰ ਨੇ ਦਾਲਾਂ ਦੇ ਸਟਾਕ ’ਤੇ ਸਖ਼ਤ ਨਿਗਰਾਨੀ ਰੱਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੂੰ ਮੰਡੀਆਂ ’ਚ ਦਾਲਾਂ ਦੇ ਸਟਾਕ ਦੀ ਜਾਣਕਾਰੀ ਲੈਣ ਅਤੇ ਜਾਂਚ ਕਰਨ ਲਈ ਭੇਜਿਆ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਜਮ੍ਹਾਖੋਰੀ ਕਾਰਨ ਦਾਲਾਂ ਦੇ ਰੇਟ ਤਾਂ ਨਹੀਂ ਵਧ ਰਹੇ ਹਨ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਦਾਲ ਦੇ ਸਟਾਕ ਦੀ ਸਥਿਤੀ ਅਤੇ ਭਾਅ ਦਾ ਪਤਾ ਲਾਉਣ ਲਈ ਪਿਛਲੇ ਹਫ਼ਤੇ ਅਧਿਕਾਰੀਆਂ ਦੀਆਂ ਦੋ ਟੀਮਾਂ ਨੂੰ ਮਹਾਰਾਸ਼ਟਰ ਭੇਜਣ ਦਾ ਫ਼ੈਸਲਾ ਲਿਆ ਸੀ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਦਾਲਾਂ ਦੇ ਰਿਟੇਲ ਪ੍ਰਾਈਜ਼
ਦੇਸ਼ ’ਚ ਖ਼ਾਸ ਕਰ ਕੇ ਅਰਹਰ ਅਤੇ ਮਾਂਹ ਦੇ ਭਾਅ ’ਚ ਕਾਫ਼ੀ ਤੇਜ਼ੀ ਦੇਖੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਤੁਲਨਾ ’ਚ ਦਾਲਾਂ ਦਾ ਰਿਟੇਲ ਪ੍ਰਾਈਜ਼ 35 ਰੁਪਏ ਕਿਲੋ ਤਕ ਜ਼ਿਆਦਾ ਹੈ। ਸਾਲ ਭਰ ’ਚ ਅਰਹਰ ਦੀ ਔਸਤ ਪ੍ਰਚੂਨ ਕੀਮਤ ਕਰੀਬ 35 ਰੁਪਏ ਤੋਂ ਵੱਧ ਕੇ 152 ਰੁਪਏ, ਮਾਂਹ ਦੀ 15 ਰੁਪਏ ਵਧ ਕੇ 124 ਰੁਪਏ, ਮੂੰਗੀ ਦੀ ਦਾਲ 9 ਰੁਪਏ ਵਧ ਕੇ 117 ਰੁਪਏ ਅਤੇ ਛੋਲਿਆਂ ਦੀ ਦਾਲ 10 ਰੁਪਏ ਵੱਧ ਕੇ 84 ਰੁਪਏ ਕਿਲੋ ਹੋ ਗਈ ਹੈ। ਮਸਰ ਦੀ ਦਾਲ ਦੇ ਔਸਤ ਪ੍ਰਚੂਨ ਭਾਅ ਪਿਛਲੇ ਸਾਲ ਦੇ ਬਰਾਬਰ ਹੀ ਹਨ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News