ਦਿਮਾਗ ਨੂੰ ਵਿਅਸਤ ਰੱਖਣ ਨਾਲ ਘੱਟ ਹੁੰਦਾ ਹੈ ਡਿਮੈਂਸ਼ੀਆ ਦਾ ਖ਼ਤਰਾ, ਜਾਣੋ ਬਿਮਾਰੀ ਦੇੇ ਲੱਛਣ

Monday, Apr 22, 2024 - 09:27 AM (IST)

ਦਿਮਾਗ ਨੂੰ ਵਿਅਸਤ ਰੱਖਣ ਨਾਲ ਘੱਟ ਹੁੰਦਾ ਹੈ ਡਿਮੈਂਸ਼ੀਆ ਦਾ ਖ਼ਤਰਾ, ਜਾਣੋ ਬਿਮਾਰੀ ਦੇੇ ਲੱਛਣ

ਜਲੰਧਰ (ਇੰਟ.)- ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਮਾਨਸਿਕ ਤੌਰ ’ਤੇ ਵਿਅਸਤ ਰਹਿਣ ਨਾਲ ਡਿਮੈਂਸ਼ੀਆ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਅਧਿਐਨ ਜਰਨਲ ਆਫ ਨਿਊਰੋਲੋਜੀ ’ਚ ਪ੍ਰਕਾਸ਼ਿਤ ਹੋਇਆ ਹੈ। ਡਿਮੈਂਸ਼ੀਆ ਇਕ ਭੁੱਲਣ ਵਾਲੀ ਬਿਮਾਰੀ ਹੈ, ਜੋ ਉਮਰ ਵਧਣ ਦੇ ਨਾਲ ਹੁੰਦੀ ਹੈ। ਅਲਜ਼ਾਈਮਰ, ਵੈਸਕੂਲਰ ਡਿਮੈਂਸ਼ੀਆ, ਪਾਰਕਿੰਸਨਜ਼ ਵੀ ਡਿਮੈਂਸ਼ੀਆ ਦੀ ਬਿਮਾਰੀ ਦੇ ਅਧੀਨ ਆਉਂਦੀਆਂ ਹਨ। ਅਲਜ਼ਾਈਮਰ ਨੂੰ ਡਿਮੈਂਸ਼ੀਆ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਇਸ ਬਿਮਾਰੀ ਦੇ ਸ਼ੁਰੂ ’ਚ ਕੁਝ ਲੱਛਣ ਨਜ਼ਰ ਆਉਂਦੇ ਹਨ, ਜੇ ਉਨ੍ਹਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਇਸ ਬਿਮਾਰੀ ਦੀ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਔਰਤ ਨੇ ਇੱਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ; 4.7 ਬਿਲੀਅਨ 'ਚੋਂ ਇਕ ਨਾਲ ਹੁੰਦੈ ਅਜਿਹਾ ਕਰਿਸ਼ਮਾ

790 ਲੋਕਾਂ ’ਤੇ ਰਿਸਰਚ

ਇਸ ਅਧਿਐਨ ’ਚ ਖੋਜਕਾਰਾਂ ਨੇ 70 ਸਾਲ ਤੋਂ ਵੱਧ ਉਮਰ ਦੇ 790 ਲੋਕਾਂ ’ਤੇ ਰਿਸਰਚ ਕੀਤੀ ਹੈ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੀਆਂ ਦਿਮਾਗੀ ਗਤੀਵਿਧੀਆਂ ਦੇ ਆਧਾਰ ’ਤੇ 4 ਗਰੁੱਪਾਂ ’ਚ ਵੰਡਿਆ ਗਿਆ ਹੈ। ਪਹਿਲੇ ਗਰੁੱਪ ’ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀਆਂ ਦਿਮਾਗੀ ਗਤੀਵਿਧੀਆਂ ਬਹੁਤ ਜ਼ਿਆਦਾ ਸਨ। ਦੂਜੇ ਗਰੁੱਪ ’ਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਦੀਆਂ ਦਿਮਾਗੀ ਗਤੀਵਿਧੀਆਂ ਦਰਮਿਆਨੀਆਂ ਸਨ, ਜਦੋਂ ਕਿ ਤੀਜੇ ਗਰੁੱਪ ’ਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਦੀਆਂ ਦਿਮਾਗੀ ਗਤੀਵਿਧੀਆਂ ਘੱਟ ਸਨ। ਚੌਥਾ ਗਰੁੱਪ ਪਹਿਲਾਂ ਤੋਂ ਹੀ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਦਾ ਸੀ।

ਇਹ ਵੀ ਪੜ੍ਹੋ: ਮੇਘਵਾਲ ਦਾ ਵਿਰੋਧੀ ਧਿਰ ’ਤੇ ਤਨਜ, ਤੁਹਾਡੇ ਰਾਜਕਾਲ ’ਚ ਹੀ ਹੋਈ EC, CBI ਦੀ ਸਥਾਪਨਾ

ਇਸ ਤਰ੍ਹਾਂ ਕੀਤੀ ਗਈ ਰਿਸਰਚ

ਖੋਜਕਾਰਾਂ ਨੇ 12 ਸਾਲ ਤੱਕ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ। ਅਧਿਐਨ ਦੌਰਾਨ 237 ਲੋਕਾਂ ਨੂੰ ਡਿਮੈਂਸ਼ੀਆ ਹੋ ਗਿਆ। ਖੋਜਕਾਰਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਦੀਆਂ ਦਿਮਾਗੀ ਗਤੀਵਿਧੀਆਂ ਬਹੁਤ ਜ਼ਿਆਦਾ ਸਨ, ਉਨ੍ਹਾਂ ’ਚ ਡਿਮੈਂਸ਼ੀਆ ਹੋਣ ਦਾ ਖਤਰਾ ਸਭ ਤੋਂ ਘੱਟ ਸੀ। ਉੱਥੇ ਹੀ, ਜਿਨ੍ਹਾਂ ਲੋਕਾਂ ਦੀਆਂ ਦਿਮਾਗੀ ਗਤੀਵਿਧੀਆਂ ਘੱਟ ਸਨ, ਉਨ੍ਹਾਂ ’ਚ ਡਿਮੈਂਸ਼ੀਆ ਹੋਣ ਦਾ ਖਤਰਾ ਸਭ ਤੋਂ ਵੱਧ ਸੀ। ਅਧਿਐਨ ਦੇ ਮੁੱਖ ਲੇਖਕ ਦਾ ਕਹਿਣਾ ਹੈ ਕਿ ਸਾਡਾ ਅਧਿਐਨ ਦੱਸਦਾ ਹੈ ਕਿ ਦਿਮਾਗ ਨੂੰ ਲਗਾਤਾਰ ਉਤੇਜਿਤ ਕਰਨਾ ਡਿਮੈਂਸ਼ੀਆ ਦਾ ਖਤਰਾ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਇਹ ਅਧਿਐਨ ਡਿਮੈਂਸ਼ੀਆ ਦੀ ਰੋਕਥਾਮ ਲਈ ਨਵੀਂ ਇਕ ਉਮੀਦ ਪੈਦਾ ਕਰਦਾ ਹੈ। ਦਿਮਾਗ ਨੂੰ ਤੇਜ਼ ਅਤੇ ਤੰਦਰੁਸਤ ਰੱਖਣ ਲਈ ਮਾਨਸਿਕ ਤੌਰ ’ਤੇ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ

ਡਿਮੈਂਸ਼ੀਆ ਦੇ ਲੱਛਣ

ਸੁਣਨ ’ਚ ਅਸਮਰੱਥਾ, ਕਮਜ਼ੋਰ ਯਾਦਦਾਸ਼ਤ, ਰੋਜ਼ਾਨਾ ਦੇ ਕੰਮਾਂ ਨੂੰ ਕਰਨ ’ਚ ਮੁਸ਼ਕਲ ਹੋਣਾ, ਬੋਲਣ ਵੇਲੇ ਸ਼ਬਦਾਂ ਦੀ ਸਹੀ ਵਰਤੋਂ ਕਰਨ ’ਚ ਦਿੱਕਤ ਹੋਣਾ, ਮੂਡ ’ਚ ਬਦਲਾਅ ਆਉਣਾ, ਸਮਾਜਿਕ ਤੌਰ-ਤਰੀਕੇ ਭੁੱਲ ਜਾਣਾ, ਤੁਰਨ-ਫਿਰਨ ਜਾਂ ਸੰਤੁਲਨ ’ਚ ਦਿੱਕਤ ਹੋਣਾ ਡਿਮੈਂਸ਼ੀਆ ਦੇ ਲੱਛਣਾਂ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ: ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ

ਦਿਮਾਗ ਨੂੰ ਕਿਵੇਂ ਵਿਅਸਤ ਰੱਖਿਆ ਜਾਵੇ?

• ਕੋਈ ਨਵੀਂ ਭਾਸ਼ਾ ਸਿੱਖੋ, ਕੋਈ ਨਵਾਂ ਸਾਜ਼ ਵਜਾਉਣਾ ਜਾਂ ਫਿਰ ਪੇਂਟਿੰਗ, ਡਾਂਸ ਆਦਿ ਕੋਈ ਨਵਾਂ ਹੁਨਰ ਸਿੱਖੋ।

• ਸੁਡੋਕੁ, ਕ੍ਰਾਸਵਰਡ ਵਰਗੀਆਂ ਪਹੇਲੀਆਂ ਦਿਮਾਗ ਦੀ ਕਸਰਤ ਕਰਨ ਦਾ ਸ਼ਾਨਦਾਰ ਤਰੀਕਾ ਹਨ।

• ਕਿਤਾਬਾਂ ਪੜ੍ਹਨ ਨਾਲ ਨਾ ਸਿਰਫ਼ ਤੁਹਾਡਾ ਗਿਆਨ ਵੱਧਦਾ ਹੈ, ਸਗੋਂ ਤੁਹਾਡੀ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

• ਦੋਸਤਾਂ ਅਤੇ ਪਰਿਵਾਰ ਨਾਲ ਮੇਲ-ਜੋਲ ਬਣਾਓ, ਨਵੇਂ ਲੋਕਾਂ ਨਾਲ ਗੱਲਬਾਤ ਕਰੋ।

• ਮਾਨਸਿਕ ਕਸਰਤ ਕਰੋ ਅਤੇ ਕੁਝ ਦੇਰ ਚੁੱਪ-ਚਾਪ ਬੈਠ ਕੇ ਧਿਆਨ ਲਾਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News