ਪਿੰਪਲਸ ਤੋਂ ਹੋ ਪਰੇਸ਼ਾਨ ਤਾਂ ਡਾਇਟ ''ਚ ਸ਼ਾਮਲ ਕਰੋ ਇਹ ਡਰਿੰਕਸ, ਚਮੜੀ ਬਣੇਗੀ ਬੇਦਾਗ਼
Thursday, Oct 16, 2025 - 01:58 PM (IST)

ਵੈੱਬ ਡੈਸਕ- ਚਿਹਰੇ ‘ਤੇ ਪਿੰਪਲਸ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਖਰਾਬ ਲਾਈਫਸਟਾਈਲ, ਅਣਹੈਲਦੀ ਖਾਣ-ਪੀਣ, ਪ੍ਰਦੂਸ਼ਣ ਆਦਿ। ਇਸ ਨਾਲ ਚਿਹਰਾ ਦੀ ਲੁੱਕ ਪ੍ਰਭਾਵਿਤ ਹੁੰਦਾ ਹੈ। ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਲੋਕ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ਜਾਂ ਘਰੇਲੂ ਉਪਾਅ ਅਜ਼ਮਾਉਂਦੇ ਹਨ, ਪਰ ਖੁਰਾਕ ‘ਚ ਕੁਝ ਸਿਹਤਮੰਦ ਚੀਜ਼ਾਂ ਸ਼ਾਮਲ ਕਰਕੇ ਵੀ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
1. ਹਲਦੀ ਅਤੇ ਨਿੰਬੂ
ਨਿੰਬੂ 'ਚ ਵਿਟਾਮਿਨ-ਸੀ ਹੁੰਦਾ ਹੈ ਜੋ ਚਮੜੀ ਲਈ ਫਾਇਦੇਮੰਦ ਹੈ। ਹਲਦੀ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਪਿੰਪਲਸ ਅਤੇ ਚਮੜੀ ਦੇ ਹੋਰ ਸਮੱਸਿਆਵਾਂ ਨੂੰ ਘਟਾਉਂਦੇ ਹਨ। ਤੁਸੀਂ ਹਲਦੀ ਅਤੇ ਨਿੰਬੂ ਵਾਲਾ ਡਰਿੰਕ ਰੋਜ਼ਾਨਾ ਪੀ ਸਕਦੇ ਹੋ।
2. ਐਲੋਵੇਰਾ ਅਤੇ ਆਂਵਲਾ ਦਾ ਜੂਸ
ਐਲੋਵੇਰਾ ਅਤੇ ਆਂਵਲਾ ਚਮੜੀ ਲਈ ਬਹੁਤ ਲਾਭਦਾਇਕ ਮੰਨੇ ਜਾਂਦੇ ਹਨ। ਇਨ੍ਹਾਂ 'ਚ ਮੌਜੂਦ ਗੁਣ ਚਮੜੀ ਨੂੰ ਹੈਲਦੀ ਅਤੇ ਨਰਮ ਰੱਖਣ 'ਚ ਮਦਦ ਕਰਦੇ ਹਨ। ਆਂਵਲੇ ਅਤੇ ਐਲੋਵੇਰਾ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਪਿੰਪਲਸ ਤੋਂ ਛੁਟਕਾਰਾ ਮਿਲ ਸਕਦਾ ਹੈ।
3. ਫਲਾਂ ਦਾ ਜੂਸ
ਫਲਾਂ ਦਾ ਸੇਵਨ ਸਿਹਤ ਅਤੇ ਚਮੜੀ ਦੋਵਾਂ ਲਈ ਲਾਭਦਾਇਕ ਹੁੰਦਾ ਹੈ। ਰੋਜ਼ਾਨਾ ਫਲਾਂ ਦਾ ਜੂਸ ਪੀਣ ਨਾਲ ਚਮੜੀ ਗਲੋਇੰਗ ਅਤੇ ਪਿੰਪਲ-ਮੁਕਤ ਰਹਿੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਮੁਹਾਂਸਿਆਂ ਨੂੰ ਘਟਾਉਣ 'ਚ ਸਹਾਇਕ ਹਨ।
4. ਨਿੰਮ ਦੇ ਪੱਤਿਆਂ ਦਾ ਜੂਸ
ਨਿੰਮ ਦੇ ਪੱਤਿਆਂ 'ਚ ਔਸ਼ਧੀ ਗੁਣ ਹੁੰਦੇ ਹਨ ਜੋ ਸਰੀਰਕ ਬੀਮਾਰੀਆਂ ਨੂੰ ਘਟਾਉਣ ਦੇ ਨਾਲ-ਨਾਲ ਚਮੜੀ ਲਈ ਵੀ ਲਾਭਦਾਇਕ ਹਨ। ਪਿੰਪਲਸ ਤੋਂ ਰਾਹਤ ਲਈ ਨਿੰਮ ਦੇ ਪੱਤਿਆਂ ਦਾ ਜੂਸ ਬਣਾਓ:
- ਨਿੰਮ ਦੇ ਪੱਤਿਆਂ ਨੂੰ ਸਾਫ਼ ਕਰੋ
- ਮਿਕਸੀ 'ਚ ਪਾਓ, 1-2 ਗਿਲਾਸ ਪਾਣੀ ਮਿਲਾਓ
- ਛਾਣ ਕੇ ਪੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8