ਮੁੰਡੇ ਦੇ ਨੱਕ ''ਚ ਉਗ ਗਿਆ ਦੰਦ! ਡਾਕਟਰ ਵੀ ਰਹਿ ਗਏ ਹੱਕੇ-ਬੱਕੇ
Monday, Oct 06, 2025 - 04:53 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣਨ ਤੋਂ ਬਾਅਦ ਸਾਰੇ ਮਾਪਿਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇੱਥੇ 4 ਸਾਲ ਦੇ ਇਕ ਬੱਚੇ ਦੇ ਨੱਕ ਦੇ ਅੰਦਰ ਦੰਦ ਉੱਗ ਗਿਆ, ਜਿਸ ਕਾਰਨ ਉਸ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ। ਏਮਜ਼ ਦੇ ਡਾਕਟਰਾਂ ਨੇ ਜਟਿਲ ਸਰਜਰੀ ਕਰ ਕੇ ਨਾ ਸਿਰਫ਼ ਦੰਦ ਕੱਢਿਆ ਸਗੋਂ ਬੱਚੇ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ। ਚਲੋ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ:-
ਇਹ ਵੀ ਪੜ੍ਹੋ : Unlimited ਕਾਲਿੰਗ ਤੇ 2.50GB ਡਾਟਾ ਸਿਰਫ਼ 225 'ਚ! ਇਸ ਕੰਪਨੀ ਨੇ ਪੇਸ਼ ਕੀਤਾ Silver Jubilee ਪਲਾਨ
ਏਮਜ਼ ਅਨੁਸਾਰ 4 ਸਾਲ ਦੇ ਬੱਚੇ ਨੂੰ 6 ਮਹੀਨਿਆਂ ਤੋਂ ਜਬੜੇ ਅਤੇ ਨੱਕ ਕੋਲ ਅਸਹਿਣਯੋਗ ਦਰਦ ਹੋ ਰਿਹਾ ਸੀ। ਕਈ ਡਾਕਟਰਾਂ ਨੂੰ ਦਿਖਾਉਣ ਦੇ ਬਾਵਜੂਦ ਬੱਚੇ ਨੂੰ ਦਰਦ ਤੋਂ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਏਮਜ਼ ਦੇ ਦੰਦ ਰੋਗ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਓਰਲ ਐਂਡ ਮੈਕਸਿਲੋਫੇਸ਼ੀਅਲ ਸਰਜਨ ਡਾ. ਸ਼ੈਲੇਸ਼ ਕੁਮਾਰ ਨੂੰ ਮਿਲੇ, ਜਿਨ੍ਹਾਂ ਨੂੰ ਜਾਂਚ 'ਚ ਪਤਾ ਲੱਗਾ ਕਿ ਬੱਚੇ ਦੇ ਨੱਕ 'ਚ ਦੰਦ ਉੱਗ ਆਇਆ ਹੈ।
ਬੱਚੇ ਦੇ ਨੱਕ ਦੇ ਅੰਦਰ ਇਕ ਪੂਰੀ ਤਰ੍ਹਾਂ ਵਿਕਸਿਤ ਦੰਦ ਮੌਜੂਦ ਸੀ, ਜਿਸ ਨਾਲ ਇਕ ਸਿਸਟ ਵੀ ਬਣ ਚੁੱਕਿਆ ਸੀ। ਕਾਰਜਕਾਰੀ ਡਾਇਰੈਕਟਰ ਦੀ ਦੇਖਰੇਖ 'ਚ ਐਨੇਸਥੀਸੀਆ ਵਿਭਾਗ ਦੀ ਟੀਮ ਨੇ ਵਿਸ਼ੇਸ਼ ਤਿਆਰੀਆਂ ਅਤੇ ਉਪਕਰਣਾਂ ਨਾਲ ਬੱਚੇ ਨੂੰ ਬੇਹੋਸ਼ ਕੀਤਾ। ਇਸ ਤੋਂ ਬਾਅਦ ਦੰਦ ਰੋਗ ਵਿਭਾਗ ਦੇ ਡਾ. ਸ਼ੈਲੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਚੁਣੌਤੀਪੂਰਨ ਸਰਜਰੀ ਸਫ਼ਲਤਾਪੂਰਵਕ ਕੀਤੀ। ਡਾ. ਸ਼ੈਲੇਸ਼ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਬੱਚੇ ਦੇ ਚਿਹਰੇ 'ਤੇ ਲੱਗੀ ਸੱਟ ਇਸ ਸਮੱਸਿਆ ਦਾ ਸੰਭਾਵਿਤ ਕਾਰਨ ਹੋ ਸਕਦੀ ਹੈ। ਅਜਿਹੇ 'ਚ ਮਾਤਾ-ਪਿਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੇ ਚਿਹਰੇ ਜਾਂ ਜਬੜੇ 'ਚ ਕਿਸੇ ਵੀ ਸੱਟ ਨੂੰ ਹਲਕੇ 'ਚ ਨਾ ਲਵੋ। ਦੱਸਿਆ ਜਾ ਰਿਹਾ ਹੈ ਕਿ ਏਮਜ਼ ਗੋਰਖਪੁਰ 'ਚ ਇਸ ਤਰ੍ਹਾਂ ਦਾ ਪਹਿਲਾਂ ਆਪਰੇਸ਼ਨ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8