ਸੱਜਨਾ ਹੈ ਮੁਝੇ ਸਜਨਾ ਕੇ ਲੀਏ ਕਰਵਾ ਚੌਥ ਦੇ ਲਈ ਡ੍ਰੈਸਿੰਗ ਆਈਡੀਆ
Thursday, Oct 09, 2025 - 11:52 AM (IST)

ਵੈੱਬ ਡੈਸਕ- ਕਰਵਾ ਚੌਥ ਦਾ ਤਿਉਹਾਰ ਹਰ ਵਿਆਹੁਤਾ ਮਹਿਲਾ ਦੇ ਲਈ ਖਾਸ ਹੁੰਦਾ ਹੈ। ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਸ਼ਿੰਗਾਰ ਅਤੇ ਪਹਿਨਾਵਾਂ ਸਭ ਤੋਂ ਵੱਖਰਾ ਅਤੇ ਆਕਰਸ਼ਕ ਹੋਵੇ। ਇਸ ਦਿਨ ਦਾ ਡ੍ਰੈੱਸਅਪ ਅਤੇ ਲੁੱਕ ਨਾ ਸਿਰਫ ਪਰੰਪਰਾ ਨਾਲ ਜੁੜਿਆ ਹੁੰਦਾ ਸਗੋਂ ਇਸ ’ਚ ਫੈਸ਼ਨ ਦਾ ਵੀ ਆਧੁਨਿਕ ਟਚ ਆ ਚੁੱਕਾ ਹੈ। ਤੁਸੀਂ ਚਾਹੋ ਸਾੜੀ ਪਹਿਨੋਂ, ਲਹਿੰਗਾ ਜਾਂ ਅਨਾਰਕਲੀ ਸਹੀ ਰੰਗ, ਫੈਬਰਿਕ ਅਤੇ ਜਿਊਲਰੀ ਦਾ ਚੋਣ ਤੁਹਾਡੇ ਲੁੱਕ ਨੂੰ ਟ੍ਰੈਂਡੀ ਅਤੇ ਖੂਬਸੂਰਤ ਬਣਾ ਦੇਵੇਗੀ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਪੂਰਾ ਸਟਾਈਲ ਗਾਈਡ
ਰੈੱਡ ਸਿਲਕ ਸਾੜੀ ਵਿਦ ਗੋਲਡ ਜਿਊਲਰੀ
ਲਾਲ ਰੰਗ ਔਰਤਾਂ ਦਾ ਸਭ ਤੋਂ ਪਸੰਦੀਦਾ ਅਤੇ ਸ਼ੁੱਭ ਰੰਗ ਹੈ। ਬਨਾਰਸੀ ਸਿਲਕ ਜਾਂ ਕਾਂਜੀਵਰਮ ਸਾੜੀ ਪਹਿਨ ਕੇ ਤੁਸੀਂ ਰਾਇਲ ਕਵੀਨ ਵਰਗੀ ਲਗੋਗੇ। ਇਸ ਦੇ ਨਾਲ ਹੈਵੀ ਗੋਲਡ ਨੈੱਕਲੇਸ ਅਤੇ ਮਾਂਗਟੀਕਾ ਪਰਫੈਕਟ ਰਹੇਗਾ। ਟ੍ਰੈਡੀਸ਼ਨਲ ਲਾਲ ਸਾੜ੍ਹੀ ਗੋਲਡ ਜਿਊਲਰੀ ਦੇ ਨਾਲ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ।
ਗੋਟਾ ਪੱਟੀ ਵਰਕ ਵਾਲਾ ਲਹਿੰਗਾ
ਹਲਕੇ ਲਹਿੰਗੇ ’ਤੇ ਗੋਟਾ ਪੱਟੀ ਜਾਂ ਜ਼ਰੀ ਦਾ ਵਰਕ ਨਵਾਂ ਅਤੇ ਤਾਜ਼ਗੀ ਭਰਿਆ ਲੁਕ ਦਿੰਦਾ ਹੈ। ਲਾਲ, ਮੈਰੂਨ, ਜਾਂ ਗ੍ਰੀਨ ਕਲਰ ਦੇ ਲਹਿੰਗੇ ਨਾਲ ਪੋਲਕੀ ਜਿਊਲਰੀ ਪਹਿਨੋ। ਦੁਪੱਟੇ ਨੂੰ ਸਿਰ ’ਤੇ ਟ੍ਰੈਡੀਸ਼ਨਲ ਸਟਾਈਲ ਨਾ ਪਾਓ। ਗੋਟਾ ਪੱਟੀ, ਸੀਕਿਵਨ ਜਾਂ ਮਿਰਰ ਵਰਕ ਵਾਲੇ ਲਹਿੰਗੇ ਇਸ ਸਾਲ ਕਾਫੀ ਟ੍ਰੈਂਡ ’ਚ ਹਨ।
ਅਨਾਰਕਲੀ ਸੂਟ ਵਿਦ ਹੈਵੀ ਦੁਪੱਟਾ
ਲੰਬਾ, ਫਲੋਈ ਅਨਾਰਕਲੀ ਸੂਟ ਪਹਿਲੀ ਕਰਵਾ ਚੌਥ ਦੇ ਲਈ ਬਹੁਤ ਐਲੀਗੇਂਟ ਲੁੱਕ ਦਿੰਦਾ ਹੈ। ਇਸ ਦੇ ਨਾਲ ਬਨਾਰਸੀ ਜਾਂ ਜ਼ਰੀ ਵਾਲਾ ਦੁੱਪਟਾ ਕੈਰੀ ਕਰ ਸਕਦੇ ਹਨ। ਇਸ ਦੇ ਨਾਲ ਕੁੰਦਨ ਨੈਕਲੈਸ ਅਤੇ ਝੁਮਕੇ ਪਹਿਨ ਕੇ ਲੁੱਕ ਨੂੰ ਪੂਰਾ ਕਰੋ।
ਸ਼ਰਾਰਾ ਸੂਟ
ਸ਼ਰਾਰਾ ਜਾਂ ਪਲਾਜ਼ੋ ਸੂਟ ਹਰ ਉਮਰ ਦੀ ਔਰਤ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ’ਚ ਤੁਸੀਂ ਆਰਾਮ ਨਾਲ ਪੂਰੇ ਦਿਨ ਨੂੰ ਇੰਜੁਆਏ ਕਰ ਸਕਦੇ ਹੋ। ਇਸ ਦੇ ਨਾਲ ਲਾਲ ਚੂੜੀਆਂ ਅਤੇ ਗੋਲਡਨ ਝੁਮਕੇ ਸ਼ਾਨਦਾਰ ਲੱਗਣਗੇ। ਤੁਸੀਂ ਚਾਹੋ ਤਾਂ ਮਾਂਗ ਟੀਕਾ, ਨੱਥ ਅਤੇ ਬਿੰਦੀ ਨੇ ਆਪਣੇ ਲੁੱਕ ’ਤੇ ਚਾਰ ਚੰਨ ਲਗਾ ਸਕਦੇ ਹਨ।
ਆਰਗਜਾ ਜਾਂ ਨੈੱਟ ਦੀ ਸਾੜੀ
ਹਲਕੀ-ਫੁਲਕੀ ਪਰ ਗ੍ਰੇਸਫੁਲ ਸਾੜ੍ਹੀ, ਖਾਸ ਕਰ ਪਿੰਕ ਜਾਂ ਪੀਚ ਸ਼ੇਡ ’ਚ ਫ੍ਰੈਂਚ ਅਤੇ ਰਾਇਲ ਲੁੱਕ ਦਿੰਦੀ ਹੈ। ਗਜਰੇ ਨਾਲ ਸਜਿਆ ਹੋਇਆ ਹੇਅਰਬਨ ਅਤੇ ਸਟੋਨ ਜਿਊਲਰੀ ਇਸ ਨੂੰ ਮਾਡਰਨ-ਟ੍ਰੈਡੀਸ਼ਨਲ ਫੀਲ ਦੇਣਗੇ। ਛੋਟੀ ਜਿਹੀ ਬੰਦੀ ਅਤੇ ਸਿੰਧੂਰ ਕਰਵਾ ਚੌਥ ਦਾ ਲੁੱਕ ਹੋਰ ਨਿਖਾਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8