Karva Chauth 2025: ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ ਖਾਓ ਇਹ ਫੂਡਸ, ਨਹੀਂ ਹੋਵੇਗਾ ਪੇਟ ਖ਼ਰਾਬ

Thursday, Oct 09, 2025 - 01:01 PM (IST)

Karva Chauth 2025: ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ ਖਾਓ ਇਹ ਫੂਡਸ, ਨਹੀਂ ਹੋਵੇਗਾ ਪੇਟ ਖ਼ਰਾਬ

ਹੈਲਥ ਡੈਸਕ- ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਸਰਗੀ ਖਾਂਦੀਆਂ ਹਨ ਅਤੇ ਉਸ ਤੋਂ ਬਾਅਦ ਪੂਰਾ ਦਿਨ ਖ਼ਾਲੀ ਪੇਟ ਰਹਿ ਕੇ ਵਰਤ ਦੀ ਪਾਲਣਾ ਕਰਦੀਆਂ ਹਨ। ਦਿਨ ਭਰ ਬਿਨਾਂ ਪਾਣੀ ਤੇ ਖਾਣੇ ਦੇ ਰਹਿਣ ਤੋਂ ਬਾਅਦ, ਰਾਤ ਨੂੰ ਚੰਨ ਦੇ ਦਰਸ਼ਨ ਕਰਕੇ ਵਰਤ ਖੋਲ੍ਹਿਆ ਜਾਂਦਾ ਹੈ। ਜਦਕਿ ਬਹੁਤੀਆਂ ਔਰਤਾਂ ਇਹ ਤਾਂ ਧਿਆਨ ਰੱਖ ਲੈਂਦੀਆਂ ਹਨ ਕਿ ਸਰਗੀ 'ਚ ਕੀ ਖਾਣਾ ਹੈ, ਪਰ ਵਰਤ ਖੋਲ੍ਹਣ ਤੋਂ ਬਾਅਦ ਸਹੀ ਖਾਣੇ ਬਾਰੇ ਧਿਆਨ ਨਹੀਂ ਦਿੰਦੀਆਂ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ।

ਦਰਅਸਲ, ਕਈ ਵਾਰ ਔਰਤਾਂ ਵਰਤ ਖੋਲ੍ਹਦੇ ਹੀ ਤਲੀਆਂ-ਭੁੰਨੀਆਂ ਜਾਂ ਬਹੁਤ ਮਿੱਠੇ ਖਾਣੇ ਖਾ ਲੈਂਦੀਆਂ ਹਨ, ਜਿਸ ਨਾਲ ਪੇਟ ਖਰਾਬ ਹੋ ਸਕਦਾ ਹੈ ਜਾਂ ਬਲੱਡ ਸ਼ੂਗਰ ਲੈਵਲ ਅਚਾਨਕ ਵੱਧ ਸਕਦਾ ਹੈ। ਆਓ ਜਾਣੀਏ ਕਿ ਵਰਤ ਖੋਲ੍ਹਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਸਰੀਰ 'ਚ ਊਰਜਾ ਵੀ ਬਣੀ ਰਹੇ ਅਤੇ ਪੇਟ ਨੂੰ ਨੁਕਸਾਨ ਵੀ ਨਾ ਹੋਵੇ।

ਇਹ ਵੀ ਪੜ੍ਹੋ : Karva Chauth 2025 : ਕਰਵਾ ਚੌਥ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਇਨ੍ਹਾਂ 5 ਰਾਸ਼ੀਆਂ ਦੇ ਲੋਕ ਹੋ ਜਾਣਗੇ ਅਮੀਰ

1. ਤਾਜ਼ਾ ਨਾਰੀਅਲ ਪਾਣੀ

ਵਰਤ ਖੋਲ੍ਹ ਕੇ ਸਭ ਤੋਂ ਪਹਿਲਾਂ ਨਾਰੀਅਲ ਪਾਣੀ ਪੀਓ। ਇਸ 'ਚ ਕੁਦਰਤੀ ਇਲੈਕਟ੍ਰੋਲਾਈਟਸ ਹੁੰਦੇ ਹਨ ਜੋ ਸਰੀਰ ਦੇ ਮਿਨਰਲ ਬੈਲੈਂਸ ਨੂੰ ਠੀਕ ਰੱਖਦੇ ਹਨ। ਇਹ ਡਿਹਾਈਡਰੇਸ਼ਨ ਦੂਰ ਕਰਦਾ ਹੈ ਅਤੇ ਪੇਟ ਨੂੰ ਵੀ ਆਰਾਮ ਦਿੰਦਾ ਹੈ।

2. ਲੱਸੀ ਜਾਂ ਛਾਛ

ਲੱਸੀ ਪੇਟ ਲਈ ਬਹੁਤ ਫ਼ਾਇਦਾਮੰਦ ਹੁੰਦੀ ਹੈ। ਇਸ 'ਚ ਮੌਜੂਦ ਪ੍ਰੋਬਾਇਓਟਿਕਸ ਪਚਾਉਣ 'ਚ ਮਦਦ ਕਰਦੇ ਹਨ ਅਤੇ ਐਸੀਡਿਟੀ ਤੋਂ ਬਚਾਉਂਦੇ ਹਨ। ਠੰਡੀ ਲੱਸੀ ਨਾਲ ਸਰੀਰ ਨੂੰ ਫ਼ਾਇਦਾ ਮਿਲਦਾ ਹੈ ਅਤੇ ਊਰਜਾ ਵਾਪਸ ਆਉਂਦੀ ਹੈ।

ਇਹ ਵੀ ਪੜ੍ਹੋ : 200 ਸਾਲਾਂ ਬਾਅਦ ਕਰਵਾ ਚੌਥ ‘ਤੇ ਬਣ ਰਿਹਾ ਦੁਰਲੱਭ ਸੰਯੋਗ, ਵਰਤ ਤੇ ਪੂਜਾ ਦਾ ਮਿਲੇਗਾ ਦੁੱਗਣਾ ਫ਼ਲ

3. ਸਬਜ਼ੀਆਂ ਵਾਲਾ ਉਪਮਾ

ਤਲੀਆਂ ਪੂੜੀਆਂ, ਪਕੌੜਿਆਂ ਜਾਂ ਕਚੌਰੀਆਂ ਤੋਂ ਪਰਹੇਜ਼ ਕਰੋ। ਇਸ ਦੀ ਥਾਂ ਗਾਜਰ, ਮਟਰ, ਬੀਨਸ ਤੇ ਧਨੀਆ ਵਾਲਾ ਸਬਜ਼ੀ ਉਪਮਾ ਖਾਓ। ਇਹ ਹਲਕਾ, ਪੋਸ਼ਟਿਕ ਅਤੇ ਪਚਣ ਯੋਗ ਹੁੰਦਾ ਹੈ ਅਤੇ ਸਰੀਰ ਦੀ ਤਾਕਤ ਤੁਰੰਤ ਵਾਪਸ ਲਿਆਉਂਦਾ ਹੈ।

4. ਮੂੰਗ ਦਾਲ ਦੀ ਖਿੱਚੜੀ

ਵਰਤ ਤੋਂ ਬਾਅਦ ਮੂੰਗ ਦਾਲ ਦੀ ਖਿੱਚੜੀ ਸਭ ਤੋਂ ਵਧੀਆ ਵਿਕਲਪ ਹੈ। ਇਹ ਸਰੀਰ ਨੂੰ ਪ੍ਰੋਟੀਨ ਦਿੰਦੀ ਹੈ ਅਤੇ ਪੇਟ ‘ਤੇ ਹਲਕੀ ਰਹਿੰਦੀ ਹੈ। ਹਰੀ ਜਾਂ ਪੀਲੀ ਮੂੰਗ ਦਾਲ ਦੀ ਖਿੱਚੜੀ ਆਸਾਨੀ ਨਾਲ ਬਣ ਜਾਂਦੀ ਹੈ ਅਤੇ ਪਚਾਉਣ ਲਈ ਵੀ ਬਿਹਤਰ ਹੈ।

5. ਮਖਾਣੇ ਦੀ ਖੀਰ

ਜੇ ਕੁਝ ਮਿੱਠਾ ਖਾਣਾ ਚਾਹੁੰਦੇ ਹੋ ਤਾਂ ਮਖਾਣੇ ਦੀ ਖੀਰ ਸਭ ਤੋਂ ਸਹੀ ਚੋਣ ਹੈ। ਇਹ ਚੌਲ ਦੀ ਖੀਰ ਨਾਲੋਂ ਜ਼ਿਆਦਾ ਹੈਲਦੀ ਹੈ ਅਤੇ ਇਸ 'ਚ ਐਂਟੀ-ਆਕਸੀਡੈਂਟਸ ਅਤੇ ਪ੍ਰੋਟੀਨ ਹੁੰਦੇ ਹਨ। ਇਹ ਖੀਰ ਹਲਕੀ ਵੀ ਹੈ ਤੇ ਪਚਣ ਯੋਗ ਵੀ।

6. ਫਲਾਂ ਦਾ ਸਲਾਦ

ਕੇਲਾ, ਸੇਬ, ਪਪੀਤਾ ਆਦਿ ਨਾਲ ਤਾਜ਼ਾ ਫਲਾਂ ਦਾ ਸਲਾਦ ਬਣਾਓ। ਵਰਤ ਖੋਲ੍ਹਣ ਤੋਂ ਬਾਅਦ ਇਹ ਸਰੀਰ ਨੂੰ ਨੈਚੁਰਲ ਐਨਰਜੀ ਅਤੇ ਹਾਈਡ੍ਰੇਸ਼ਨ ਦਿੰਦਾ ਹੈ।

ਵਰਤ ਤੋਂ ਬਾਅਦ ਹੈਵੀ ਖਾਣਾ ਕਿਉਂ ਨਹੀਂ ਖਾਣਾ ਚਾਹੀਦਾ?

ਦਿਨ ਭਰ ਭੁੱਖੇ ਅਤੇ ਪਿਆਸੇ ਰਹਿਣ ਤੋਂ ਬਾਅਦ ਜੇਕਰ ਤੁਸੀਂ ਇਕਦਮ ਤੇਲ-ਮਸਾਲਿਆਂ ਵਾਲਾ ਜਾਂ ਮਿਰਚਾਂ ਭਰਪੂਰ ਖਾਣਾ ਖਾ ਲਓ, ਤਾਂ ਪੇਟ ਗੜਬੜ ਹੋ ਸਕਦਾ ਹੈ। ਸਰੀਰ ਡਿਹਾਈਡਰੇਟਡ ਹੁੰਦਾ ਹੈ ਅਤੇ ਤੁਰੰਤ ਭਾਰਾ ਖਾਣਾ ਲੈਣ ਨਾਲ ਗੈਸ, ਐਸਿਡਿਟੀ ਤੇ ਬਲੋਟਿੰਗ ਹੋ ਸਕਦੀ ਹੈ। ਇਸ ਲਈ ਕਰਵਾ ਚੌਥ ਦਾ ਵਰਤ ਖੋਲ੍ਹਦੇ ਸਮੇਂ ਹਮੇਸ਼ਾ ਹਲਕਾ, ਪੋਸ਼ਟਿਕ ਅਤੇ ਹਾਈਡ੍ਰੇਟਿੰਗ ਖਾਣਾ ਖਾਓ, ਤਾਂ ਕਿ ਸਰੀਰ ਦੁਬਾਰਾ ਤੰਦਰੁਸਤ ਮਹਿਸੂਸ ਕਰੇ ਅਤੇ ਸਿਹਤ ਠੀਕ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News