Health Tips: ਭਾਰ ਘੱਟ ਕਰਨ ਲਈ ਰਾਤ ਨੂੰ ਭੁੱਖੇ ਢਿੱਡ ਸੌਂਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋਣਗੇ ਕਈ ਗੰਭੀਰ ਰੋਗ

07/05/2023 4:10:30 PM

ਜਲੰਧਰ (ਬਿਊਰੋ) : ਅੱਜ ਦੇ ਸਮੇਂ ਵਿੱਚ ਲੋਕ ਮੋਟਾਪੇ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਨ। ਲੋਕ ਭਾਰ ਘੱਟ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਪਰ ਸਭ ਨਾਕਾਮ। ਭਾਰ ਘੱਟ ਕਰਨ ਲਈ ਕਈ ਲੋਕ ਰਾਤ ਨੂੰ ਖਾਲੀ ਢਿੱਡ ਸੌਣਾ ਸਹੀ ਸਮਝਦੇ ਹਨ, ਜੋ ਸਹੀ ਨਹੀਂ ਹੈ। ਸਿਹਤ ਮਾਹਿਰਾਂ ਮੁਤਾਬਕ ਰਾਤ ਨੂੰ ਭੁੱਖੇ ਢਿੱਡ ਸੌਣ ਨਾਲ ਸਰੀਰ ਕਈ ਸਮੱਸਿਆਵਾਂ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਸਰੀਰ ਨੂੰ ਬੀਮਾਰ ਹੋਣ ਤੋਂ ਬਚਾਉਣ ਲਈ ਸੌਣ ਤੋਂ ਪਹਿਲਾਂ ਕੁਝ ਹਲਕਾ-ਫੁਲਕਾ ਜ਼ਰੂਰ ਖਾਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਭਾਰ ਕੰਟਰੋਲ ਵਿੱਚ ਰਹੇ ਅਤੇ ਸਰੀਰ ਬੀਮਾਰੀਆਂ ਤੋਂ ਦੂਰ ਰਹਿ ਸਕੇ। ਰਾਤ ਨੂੰ ਖਾਲੀ ਢਿੱਡ ਸੌਣ ਨਾਲ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਨੀਂਦ ਨਾ ਆਉਣ ਦੀ ਪਰੇਸ਼ਾਨੀ
ਖਾਲੀ ਢਿੱਡ ਸੌਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਰਾਤ ਨੂੰ ਭੁੱਖੇ ਢਿੱਡ ਸੌਣ ਨਾਲ ਦਿਮਾਗ ਖਾਣੇ ਦੇ ਪ੍ਰਤੀ ਸਰੀਰ ਨੂੰ ਸੁਚੇਤ ਕਰਨ ਲੱਗਦਾ ਹੈ, ਜਿਸ ਕਾਰਨ ਵਾਰ-ਵਾਰ ਭੁੱਖ ਦਾ ਅਹਿਸਾਸ ਹੁੰਦਾ ਹੈ। ਅਜਿਹੇ ’ਚ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੋ ਜਾਂਦੀ ਹੈ ਅਤੇ ਲੋਕ ਹੌਲੀ-ਹੌਲੀ ਅਨਿੰਦਰੇ ਦਾ ਸ਼ਿਕਾਰ ਹੋ ਜਾਂਦੇ ਹਨ। 

ਮੈਟਾਬੋਲੀਜ਼ਮ ’ਤੇ ਬੁਰਾ ਅਸਰ
ਰਾਤ ਨੂੰ ਭੋਜਨ ਕੀਤੇ ਬਿਨਾਂ ਭੁੱਖੇ ਢਿੱਡ ਸੌਣ ਨਾਲ ਮੈਟਾਬੋਲੀਜ਼ਮ ’ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਸਰੀਰ ’ਚ ਇੰਸੁਲਿਨ ਪੱਧਰ ’ਚ ਗੜਬੜੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੋਲੈਸਟਰਾਲ, ਥਾਇਰਡ ਲੈਵਲ ਅਤੇ ਹਾਰਮੋਨ ’ਚ ਗੜਬੜੀ ਹੋ ਜਾਂਦੀ ਹੈ, ਜਿਸ ਨਾਲ ਸਰੀਰ ਕਈ ਬੀਮਾਰੀਆਂ ਦੀ ਚਪੇਟ ’ਚ ਆ ਸਕਦਾ ਹੈ। 

ਮਾਸਪੇਸ਼ੀਆਂ ’ਚ ਕਮਜ਼ੋਰੀ 
ਮਾਹਿਰਾਂ ਮੁਤਾਬਕ ਖਾਲੀ ਢਿੱਡ ਸੌਣ ਨਾਲ ਮਾਸਪੇਸ਼ੀਆਂ ’ਚ ਕਮਜ਼ੋਰੀ ਹੋ ਸਕਦੀ ਹੈ। ਅਸਲ ’ਚ ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਕਾਰਜ ਸਮਰੱਥਾ ’ਤੇ ਡੂੰਘਾ ਅਸਰ ਪੈਂਦਾ ਹੈ। ਇਸ ਕਾਰਨ ਮਾਸਪੇਸ਼ੀਆਂ ’ਚ ਕਮਜ਼ੋਰੀ ਹੋਣ ਲੱਗਦੀ ਹੈ। 

ਐਨਰਜੀ ਲੈਵਲ ਘੱਟ ਹੋਣ ਦਾ ਖ਼ਤਰਾ
ਮਾਹਿਰਾਂ ਮੁਤਾਬਕ ਰਾਤ ਨੂੰ ਭੁੱਖੇ ਸੌਣ ਨਾਲ ਸਰੀਰ ਦਾ ਐਨਰਜੀ ਲੈਵਲ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਕਾਰਨ ਦਿਨ ਭਰ ਕਮਜ਼ੋਰੀ, ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ। ਅਜਿਹੇ ’ਚ ਦਿਨ ਭਰ ਕੰਮ ਕਰਨ ਦੀ ਕਾਰਜ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ। 

ਨੇਚਰ ’ਤੇ ਬਦਲਾਅ
ਮਾਹਿਰਾਂ ਮੁਤਾਬਕ ਰਾਤ ਨੂੰ ਖਾਲੀ ਢਿੱਡ ਸੌਣ ਨਾਲ ਮੂਡ ਸਵਿੰਗ ਹੋਣ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਕਾਰਨ ਸੁਭਾਅ ’ਚ ਗੁੱਸਾ ਅਤੇ ਚਿੜਚਿੜਾਪਨ ਵਧ ਸਕਦਾ ਹੈ। ਅਜਿਹੇ ’ਚ ਵਿਅਕਤੀ ਦੀ ਹਰ ਸਮੇਂ ਜਾਂ ਇੰਝ ਕਹੋ ਕਿ ਛੋਟੀ-ਛੋਟੀ ਗੱਲ ’ਤੇ ਗੁੱਸਾ ਕਰਨ ਲੱਗਦਾ ਹੈ। 

ਮੋਟਾਪੇ ਦੀ ਸਮੱਸਿਆ
ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਬਹੁਤ ਸਾਰੇ ਲੋਕ ਰਾਤ ਨੂੰ ਖਾਲੀ ਢਿੱਡ ਸੌਂਦੇ ਹਨ, ਜਿਸ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਭਾਰ ਜਲਦੀ ਘੱਟ ਜਾਵੇਗਾ। ਰਾਤ ਨੂੰ ਭੁੱਖੇ ਢਿੱਡ ਸੌਣ ਨਾਲ ਕਦੇ ਵੀ ਭਾਰ ਘੱਟ ਨਹੀਂ ਹੁੰਦਾ। ਬਿਨਾਂ ਭੋਜਨ ਕੀਤੇ ਸੌਣ ਨਾਲ ਸਿਹਤ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਭਾਰ ਘੱਟ ਹੋਣ ਦੀ ਥਾਂ ਹੋਰ ਵੱਧ ਸਕਦਾ ਹੈ। 

ਪੋਸ਼ਣ ਦੀ ਘਾਟ
ਰਾਤ ਨੂੰ ਖਾਲੀ ਢਿੱਡ ਸੌਣ ਨਾਲ ਸਰੀਰ ਵਿੱਚ ਪੋਸ਼ਣ ਦੀ ਘਾਟ ਹੋ ਜਾਂਦੀ ਹੈ। ਸਿਹਤ ਮਾਹਿਰਾਂ ਅਨੁਸਾਰ ਸਰੀਰ ਨੂੰ ਸਿਹਤਮੰਦ ਰਹਿਣ ਲਈ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਜੇਕਰ ਰਾਤ ਨੂੰ ਖਾਲੀ ਢਿੱਡ ਸੌਣ ਨਾਲ ਵਿਅਕਤੀ ਦੇ ਸਰੀਰ 'ਚ ਕਈ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ, ਜਿਸ ਕਾਰਨ ਉਹ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।


rajwinder kaur

Content Editor

Related News