ਪੰਜਾਬ 'ਚ 3.98 ਲੱਖ ਲੋਕਾਂ ਦੇ ਕੱਟੇ ਚਲਾਨ! ਇਨ੍ਹਾਂ ਜ਼ਿਲ੍ਹਿਆਂ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ
Friday, Dec 12, 2025 - 01:08 PM (IST)
ਚੰਡੀਗੜ੍ਹ : ਪੰਜਾਬ 'ਚ ਈ-ਚਲਾਨ ਸਿਸਟਮ ਸ਼ੁਰੂ ਹੋਣ ਕਾਰਨ ਸਾਲ 2024 'ਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ-ਚਲਾਨ ਕੱਟੇ ਗਏ ਹਨ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ 'ਚ ਵੀਰਵਾਰ ਨੂੰ ਇਕ ਰਿਪੋਰਟ ਪੇਸ਼ ਕਰਕੇ ਇਸ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਸੂਬੇ ਦੇ ਵੱਡੇ ਸ਼ਹਿਰਾਂ 'ਚ ਈ-ਚਲਾਨ ਸਿਸਟਮ ਲਾਗੂ ਕਰਨ ਨਾਲ ਇਕ ਸਾਲ ਅੰਦਰ ਹੀ ਚਲਾਨ ਚਾਰ ਗੁਣਾ ਜ਼ਿਆਦਾ ਵੱਧ ਗਏ ਹਨ।
ਇਹ ਵੀ ਪੜ੍ਹੋ : ਲਾਇਸੈਂਸ ਹੋ ਜਾਵੇਗਾ ਰੱਦ! ਅਸਲਾ ਧਾਰਕਾਂ ਲਈ ਵੱਡਾ ALERT, ਅੱਜ ਸ਼ਾਮ 5 ਵਜੇ ਤੋਂ ਪਹਿਲਾਂ...
ਹਰ 2 ਮਿੰਟ 'ਚ ਤੀਜੀ ਅੱਖ ਚਲਾਨ ਕੱਟ ਰਹੀ ਹੈ। ਰਿਪੋਰਟ ਮੁਤਾਬਕ ਸਾਲ 2023 'ਚ 72,191 ਚਲਾਨ ਹੋਏ ਸਨ, ਜੋ ਸਾਲ 2024 'ਚ ਵੱਧ ਕੇ 3,97,839 ਤੱਕ ਪਹੁੰਚ ਗਏ। ਸਰਕਾਰ ਵਲੋਂ ਯੋਜਨਾਬੱਧ ਤਰੀਕੇ ਨਾਲ ਈ-ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਚਲਾਨਾਂ 'ਚ ਵਾਧਾ ਹੋਇਆ ਹੈ। ਸਾਲ 2024 'ਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ। ਇਨ੍ਹਾਂ 'ਚੋਂ 52.26 ਕਰੋੜ ਰੁਪਏ ਦੀ ਚਲਾਨ ਰਾਸ਼ੀ ਵਾਹਨ ਚਾਲਕਾਂ ਨੇ ਜਮ੍ਹਾਂ ਕਰਵਾ ਦਿੱਤੀ ਪਰ 30.94 ਕਰੋੜ ਰੁਪਏ ਦੀ ਚਲਾਨ ਰਾਸ਼ੀ ਪੈਂਡਿੰਗ ਰਹਿ ਗਈ।
ਇਹ ਵੀ ਪੜ੍ਹੋ : ਪੰਜਾਬ ਦੇ 111 ਬਲਾਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਇਆ ਹੋਸ਼ ਉਡਾ ਦੇਣ ਵਾਲਾ ਖ਼ੁਲਾਸਾ, ਪੰਜਾਬੀ ਹੋ ਜਾਣ ਅਲਰਟ
ਇਨ੍ਹਾਂ ਜ਼ਿਲ੍ਹਿਆਂ 'ਚ ਹੋ ਰਹੇ ਧੜਾਧੜ ਚਲਾਨ
ਪੰਜਾਬ ਦੇ ਵੱਡੇ ਸ਼ਹਿਰਾਂ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਈ-ਚਲਾਨ ਸਿਸਟਮ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ 'ਚ ਵਾਹਨ ਚਾਲਕਾਂ ਦੇ ਧੜਾਧੜ ਚਲਾਨ ਹੋ ਰਹੇ ਹਨ। ਸਿਸਟਮ ਤਹਿਤ ਮੋਹਾਲੀ ਜ਼ਿਲ੍ਹੇ 'ਚ 400 ਕੈਮਰੇ ਲਾਏ ਗਏ ਹਨ, ਜਿਨ੍ਹਾਂ 'ਚ ਈ-ਚਲਾਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਪਰ ਵਾਹਨ ਚਾਲਕ ਅਜੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਾਰਨ ਚਲਾਨਾਂ ਦੀ ਗਿਣਤੀ ਵੱਧ ਰਹੀ ਹੈ। ਹਾਲ ਹੀ 'ਚ ਟ੍ਰੈਫਿਕ ਵਿਭਾਗ ਨੇ ਉਨ੍ਹਾਂ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜੋ ਆਪਣਾ ਚਲਾਨ ਜਮ੍ਹਾਂ ਕਰਵਾ ਰਹੇ ਹਨ। ਇਸ ਦੌਰਾਨ 6800 ਵਾਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ। ਨਾਲ ਹੀ ਇਨ੍ਹਾਂ ਦੀ ਜਾਣਕਾਰੀ ਵਾਹਨ ਪੋਰਟਲ 'ਤੇ ਵੀ ਦਰਜ ਕਰ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
