ਗੁਰਦੇ 'ਚ ਪੱਥਰੀ ਹੋਣ ਦੇ ਜਾਣੋ ਲੱਛਣ ਤੇ ਰਾਹਤ ਦੇ ਤਰੀਕੇ
Monday, Oct 07, 2024 - 06:22 PM (IST)
ਹੈਲਥ ਡੈਸਕ- ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਅੱਜ ਦੇ ਸਮੇਂ ’ਚ ਆਮ ਸਮੱਸਿਆ ਹੋ ਗਈ ਹੈ। ਪੱਥਰੀ ਦੀ ਸਮੱਸਿਆ ਗ਼ਲਤ ਖਾਣ ਪੀਣ ਦੇ ਕਾਰਨ ਹੁੰਦੀ ਹੈ। ਢਿੱਡ ਵਿੱਚ ਪੱਥਰੀ ਕਈ ਜਗ੍ਹਾਂ ਵਿੱਚ ਹੋ ਸਕਦੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਗੁਰਦੇ ਵਿੱਚ ਪੱਥਰੀ ਹੁੰਦੀ ਹੈ। ਇਸ ਨਾਲ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਗੁਰਦੇ ’ਚ ਪੱਥਰੀ ਹੋਣ ’ਤੇ ਢਿੱਡ ਦੇ ਹੇਠਲੇ ਹਿੱਸੇ ਵਿਚ ਦਰਦ ਹੁੰਦਾ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਜੋ ਫ਼ਾਇਦੇਮੰਦ ਸਾਬਿਤ ਹੋਏ ਹਨ। ਆਓ ਜਾਣਦੇ ਹਾਂ ਕੁਝ ਖ਼ਾਸ ਨੁਸਖ਼ੇ....
ਗੁਰਦੇ ਦੀ ਪੱਥਰੀ ਦੇ ਲੱਛਣ
- ਵਾਰ-ਵਾਰ ਬਾਥਰੂਮ ਆਉਣਾ
- ਬਾਥਰੂਮ ਦੌਰਾਨ ਜਲਣ ਹੋਣੀ
- ਪਿਸ਼ਾਬ ਵਿੱਚ ਖ਼ੂਨ ਦਾ ਆਉਣਾ
- ਉਲਟੀਆਂ ਆਉਣੀਆਂ
- ਬੁਖ਼ਾਰ ਹੋਣਾ
- ਠੰਡ ਲੱਗਣੀ
ਇਹ ਵੀ ਪੜ੍ਹੋ-ਕਿਤੇ ਤੁਸੀਂ ਤਾਂ ਨਹੀਂ ਢਿੱਡ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ?
ਇੰਝ ਪਾਓ ਰਾਹਤ
ਨਿੰਬੂ ਪਾਣੀ ਪੀਓ
ਪਾਣੀ ਘੱਟ ਪੀਣ ਨਾਲ ਸਰੀਰ ਵਿੱਚ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨੂੰ ਬਾਹਰ ਕੱਢਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਪੱਥਰੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਤੁਸੀਂ ਇਕ ਗਿਲਾਸ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ।
ਗੰਢੇ ਦਾ ਰਸ
ਗੰਢੇ ਦੇ ਰਸ 'ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ। ਪੱਥਰੀ ਦੇ ਦਰਦ ਨੂੰ ਦੂਰ ਕਰਨ ਲਈ ਇਹ ਨੁਸਖ਼ਾ ਕਾਫ਼ੀ ਅਸਰਦਾਰ ਸਾਬਤ ਹੁੰਦਾ ਹੈ। ਗੰਢੇ 'ਚ ਵਿਟਾਮਿਨ-ਬੀ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪੱਥਰੀ ਵਧਣ ਤੋਂ ਰੋਕਦੇ ਹਨ।
ਐਲੋਵੇਰਾ
ਪੱਥਰੀ ਦੇ ਦਰਦ ਨੂੰ ਦੂਰ ਕਰਨ ਲਈ ਐਲੋਵੇਰਾ ਦੀ ਵਰਤੋਂ ਫ਼ਾਇਦੇਮੰਦ ਮੰਨੀ ਜਾਂਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।
ਔਲੇ
ਗੁਰਦੇ ਦੀ ਪਥਰੀ ਹੋਣ ’ਤੇ ਔਲਿਆਂ ਦਾ ਸੇਵਨ ਜ਼ਰੂਰ ਕਰੋ। ਔਲਿਆਂ ਦਾ ਚੂਰਨ ਮੂਲੀ ਨਾਲ ਖਾਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਇਸ ਵਿੱਚ ਅਲਬੂਮੀਨ ਅਤੇ ਸੋਡੀਅਮ ਕਲੋਰਾਈਡ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਫ਼ਾਇਦੇਮੰਦ ਹੈ।
ਇਹ ਵੀ ਪੜ੍ਹੋ-ਸਰੀਰ ਲਈ ਬੇਹੱਦ ਲਾਹੇਵੰਦ ਹੈ ਲਾਲ ਮਿਰਚ ਦੀ ਵਰਤੋਂ, ਖੂਨ ਦੀ ਘਾਟ ਸਣੇ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ
ਬਾਥੂ ਦਾ ਸਾਗ
ਬਾਥੂ ਦਾ ਸਾਗ ਗੁਰਦੇ ਦੀ ਪੱਥਰੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੱਥਰੀ ਹੋਣ ’ਤੇ ਤੁਸੀਂ ਰੋਜ਼ਾਨਾ ਬਾਥੂ ਦਾ ਸਾਗ ਬਣਾ ਕੇ ਖਾ ਸਕਦੇ ਹੋ। ਲਗਾਤਾਰ ਬਾਥੂ ਦਾ ਸਾਗ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ।
ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਸੇਬ ਦੇ ਸਿਰਕੇ ਦਾ ਇਸਤੇਮਾਲ ਗੁਰਦੇ ਦੀ ਪੱਥਰੀ ਲਈ ਬਹੁਤ ਫ਼ਾਇਦੇਮੰਦ ਹੈ, ਕਿਉਂਕਿ ਸੇਬ ਦੇ ਸਿਰਕੇ ਵਿੱਚ ਸਿਟਰਿਕ ਐਸਿਡ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜੋ ਪੱਥਰੀ ਨੂੰ ਤੋੜਨ ਦਾ ਕੰਮ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।