ਜੇਕਰ ਤੁਸੀਂ ਵੀ ਹੋ ਸਰਵਾਈਕਲ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਟਿਪਸ, ਦਰਦ ਤੋਂ ਮਿਲੇਗਾ ਆਰਾਮ

Sunday, Sep 07, 2025 - 03:46 PM (IST)

ਜੇਕਰ ਤੁਸੀਂ ਵੀ ਹੋ ਸਰਵਾਈਕਲ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਟਿਪਸ, ਦਰਦ ਤੋਂ ਮਿਲੇਗਾ ਆਰਾਮ

ਹੈਲਥ ਡੈਸਕ- ਹਰ ਸਾਲ 8 ਸਤੰਬਰ ਨੂੰ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮਨਾਇਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ, ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਲੰਬੇ ਸਮੇਂ ਤੱਕ ਇਕੋ ਪੋਜ਼ੀਸ਼ਨ 'ਚ ਬੈਠਣਾ ਕਈ ਵਾਰ ਸਰਵਾਈਕਲ ਦਰਦ ਦਾ ਕਾਰਨ ਬਣ ਜਾਂਦਾ ਹੈ। ਖ਼ਾਸ ਕਰਕੇ ਜਿਹੜੇ ਲੋਕ ਸਿਟਿੰਗ ਜੌਬ ਕਰਦੇ ਹਨ, ਉਨ੍ਹਾਂ ਨੂੰ ਇਹ ਸਮੱਸਿਆ ਵੱਧ ਪਰੇਸ਼ਾਨ ਕਰ ਸਕਦੀ ਹੈ। ਪਰ ਕੁਝ ਛੋਟੀਆਂ-ਛੋਟੀਆਂ ਆਦਤਾਂ ਅਪਣਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ

ਛੋਟੇ-ਛੋਟੇ ਬ੍ਰੇਕ ਲਓ

ਜੇਕਰ ਤੁਸੀਂ ਦਫ਼ਤਰ 'ਚ ਲੰਬੇ ਸਮੇਂ ਤੱਕ ਕੁਰਸੀ ’ਤੇ ਬੈਠਦੇ ਹੋ, ਤਾਂ ਹਰ 30-45 ਮਿੰਟਾਂ ਬਾਅਦ ਉੱਠ ਕੇ ਤੁਰਨਾ-ਫਿਰਨਾ ਬਹੁਤ ਜ਼ਰੂਰੀ ਹੈ। ਮਾਹਿਰ ਕਹਿੰਦੇ ਹਨ ਕਿ ਹਰ ਅੱਧੇ ਘੰਟੇ 'ਚ ਪੋਸ਼ਚਰ ਬਦਲਣਾ ਅਤੇ ਹਲਕੀ ਚਹਿਲਕਦਮੀ ਕਰਨਾ ਸਰਵਾਈਕਲ ਦਰਦ ਤੋਂ ਬਚਾਅ ਲਈ ਲਾਭਕਾਰੀ ਹੈ।

ਇਹ ਵੀ ਪੜ੍ਹੋ : ਕਣਕ ਛੱਡ 'ਲਾਲ' ਆਟੇ ਦੀ ਰੋਟੀ ਖਾਣ ਡਾਈਬਟੀਜ਼ ਦੇ ਮਰੀਜ਼ ! ਦਿਨਾਂ 'ਚ ਹੀ ਕਾਬੂ 'ਚ ਆ ਜਾਣਗੇ ਸ਼ੂਗਰ ਲੈਵਲ

ਬਾਡੀ ਦੀ ਸਟ੍ਰੈਚਿੰਗ ਕਰੋ

ਲਗਾਤਾਰ 9 ਘੰਟੇ ਤੱਕ ਬੈਠੇ ਰਹਿਣ ਨਾਲ ਸਿਰਫ਼ ਗਰਦਨ ਹੀ ਨਹੀਂ, ਸਰੀਰ ਦੇ ਹੋਰ ਹਿੱਸਿਆਂ 'ਚ ਵੀ ਦਰਦ ਹੋ ਸਕਦਾ ਹੈ। ਇਸ ਲਈ ਹਲਕੀ ਸਟ੍ਰੈਚਿੰਗ ਕਰਦੇ ਰਹੋ। ਗਰਦਨ, ਮੋਢਿਆਂ ਅਤੇ ਪਿੱਠ ਦੀ ਸਟ੍ਰੈਚਿੰਗ ਨਾਲ ਕਾਫ਼ੀ ਰਾਹਤ ਮਿਲਦੀ ਹੈ। ਜੇ ਉੱਠਣ ਦਾ ਸਮਾਂ ਨਾ ਹੋਵੇ ਤਾਂ ਕੁਰਸੀ ’ਤੇ ਬੈਠਿਆਂ ਹੀ ਥੋੜ੍ਹੀ ਬਹੁਤ ਸਟ੍ਰੈਚਿੰਗ ਕਰ ਸਕਦੇ ਹੋ।

ਹੋਰ ਪ੍ਰਭਾਵਸ਼ਾਲੀ ਨੁਸਖ਼ੇ

ਸਰਵਾਈਕਲ ਦਰਦ 'ਚ ਹੌਟ ਪੈਕ ਨਾਲ ਸਿਕਾਈ ਵੀ ਲਾਭਕਾਰੀ ਹੁੰਦੀ ਹੈ। ਮਾਹਿਰ ਸਲਾਹ ਦਿੰਦੇ ਹਨ ਕਿ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਐਕਸਰਸਾਈਜ਼ ਤੇ ਯੋਗਾ ਆਸਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਫਿਜ਼ਿਓਥੈਰੇਪਿਸਟ ਨਾਲ ਸੰਪਰਕ ਕਰਨਾ ਅਤੇ ਨਿਯਮਿਤ ਰੁਟੀਨ ਬਣਾਉਣਾ ਸਭ ਤੋਂ ਵਧੀਆ ਤਰੀਕਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News