ਕੀ ਤੁਸੀਂ ਵੀ ਬਰਸ਼ ਕਰਨ ਦੇ ਤੁਰੰਤ ਬਾਅਦ ਪੀਂਦੇ ਹੋ ਚਾਹ? ਜਾਣ ਲਵੋ ਇਸ ਦੇ ਨੁਕਸਾਨ
Saturday, Sep 20, 2025 - 05:36 PM (IST)

ਹੈਲਥ ਡੈਸਕ- ਭਾਰਤ 'ਚ ਲਗਭਗ ਹਰ ਭਾਰਤੀ ਦੀ ਸਵੇਰੇ ਦੀ ਸ਼ੁਰੂਆਤ ਇਕ ਗਰਮ ਪਿਆਲੀ ਚਾਹ ਤੋਂ ਹੁੰਦੀ ਹੈ। ਗ੍ਰੀਨ ਹੋਵੇ, ਬਲੈਕ ਜਾਂ ਮਿਲਕ ਟੀ, ਚਾਹ ਬਹੁਤ ਸਾਰਿਆਂ ਦੀ ਰੋਜ਼ਾਨਾ ਆਦਤ ਦਾ ਹਿੱਸਾ ਬਣ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣਾ ਦੰਦਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ?
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਦੰਦਾਂ ਦੇ ਸਿਹਤ ਮਾਹਿਰਾਂ ਦੇ ਅਨੁਸਾਰ, ਬਰਸ਼ ਕਰਨ ਤੋਂ ਬਾਅਦ ਦੰਦ ਹਲਕੇ ਸੈਂਸਿਟਿਵ ਹੋ ਜਾਂਦੇ ਹਨ। ਜੇ ਇਸ ਸਮੇਂ ਚਾਹ ਪੀਤੀ ਜਾਵੇ, ਤਾਂ ਇਸ ਦੇ ਟੈਨਿਨਜ਼ ਦੰਦਾਂ ਦੀ ਸਤਿਹ ‘ਤੇ ਚਿਪਕ ਸਕਦੇ ਹਨ, ਜਿਸ ਨਾਲ ਦੰਦ ਪੀਲੇ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਚਾਹ ਬਰਸ਼ ਦੀ ਤਿਆਰ ਕੀਤੀ ਫਲੋਰਾਈਡ ਦੀ ਪਰਤ ਨੂੰ ਵੀ ਜਲਦੀ ਘਟਾ ਸਕਦੀ ਹੈ, ਜੋ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ।
ਯੂਐਸ ਦੇ ਨੈਸ਼ਨਲ ਇੰਸਟਿਟਯੂਟ ਆਫ਼ ਹੈਲਥ (NIH) ਦੀ ਰਿਸਰਚ ਦੇ ਮੁਤਾਬਕ, ਟੂਥਬਰਸ਼ ਦੇ ਤੁਰੰਤ ਬਾਅਦ ਦੰਦ ਹਲਕੇ ਸੈਂਸਿਟਿਵ ਹੋ ਜਾਂਦੇ ਹਨ। ਇਸ ਵੇਲੇ ਚਾਹ ਦੇ ਟੈਨਿਨਜ਼ ਦੰਦਾਂ ਦੀ ਉੱਪਰੀ ਸਤਿਹ ‘ਤੇ ਲੱਗ ਸਕਦੇ ਹਨ, ਜਿਸ ਨਾਲ ਦੰਦ ਪੀਲੇ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਚਾਹ 'ਚ ਮੌਜੂਦ ਐਸਿਡ ਦੰਦਾਂ ਦੀ ਇਨੇਮਲ (ਚਮਕਦਾਰ ਪਰਤ) ਨੂੰ ਨਰਮ ਕਰ ਸਕਦੀ ਹੈ, ਜਿਸ ਨਾਲ ‘ਇਨੇਮਲ ਇਰੋਜ਼ਨ’ ਹੋਣ ਦੇ ਚਾਂਸ ਵੱਧ ਜਾਂਦੇ ਹਨ।
ਇਹ ਵੀ ਪੜ੍ਹੋ : ਅਕਤੂਬਰ ਸ਼ੁਰੂ ਹੁੰਦੇ ਹੀ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਖੁੱਲਣਗੇ ਤਰੱਕੀਆਂ ਦੇ ਰਾਹ
ਟੂਥਪੇਸਟ 'ਚ ਮੌਜੂਦ ਫਲੋਰਾਈਡ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ, ਪਰ ਜੇ ਤੁਸੀਂ ਬਰਸ਼ ਕਰਨ ਦੇ ਤੁਰੰਤ ਬਾਅਦ ਚਾਹ ਪੀ ਲੈਂਦੇ ਹੋ ਤਾਂ ਇਹ ਮਜ਼ਬੂਤੀ ਵਾਲੀ ਪਰਤ ਤੇਜ਼ੀ ਨਾਲ ਹਟ ਸਕਦੀ ਹੈ। ਖਾਸ ਤੌਰ ‘ਤੇ ਨਿੰਬੂ ਵਾਲੀ ਜਾਂ ਬਿਨਾਂ ਦੁੱਧ ਵਾਲੀ ਚਾਹ ਵੱਧ ਐਸਿਡਿਕ ਹੁੰਦੀ ਹੈ, ਜੋ ਦੰਦਾਂ ਲਈ ਹੋਰ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਰਸ਼ ਕਰਨ ਤੋਂ ਬਾਅਦ ਘੱਟੋ-ਘੱਟ 30 ਤੋਂ 60 ਮਿੰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਤੁਸੀਂ ਹਲਕਾ ਕੁਝ ਖਾ ਜਾਂ ਪੀ ਸਕਦੇ ਹੋ, ਜਿਵੇਂ ਪਾਣੀ, ਦੁੱਧ ਜਾਂ ਦਹੀਂ, ਜੋ ਮੂੰਹ ਦੇ ਪੀਐੱਚ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8