ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਨ ਜੈਕੇਟ ਸਟਾਈਲ ਪਲਾਜ਼ੋ ਸੂਟ
Wednesday, Sep 10, 2025 - 09:41 AM (IST)

ਵੈੱਬ ਡੈਸਕ- ਅੱਜ ਦੇ ਤੇਜ਼ ਰਫਤਾਰ ਫੈਸ਼ਨ ਜਗਤ ਵਿਚ ਜੈਕੇਟ ਸਟਾਈਲ ਪਲਾਜ਼ੋ ਸੂਟ ਇਕ ਅਜਿਹਾ ਆਊਟਫਿੱਟ ਹੈ ਜੋ ਰਵਾਇਤੀ ਭਾਰਤੀ ਪਹਿਰਾਵੇ ਨੂੰ ਮਾਡਰਨ ਟੱਚ ਦੇ ਨਾਲ ਪੇਸ਼ ਕਰਦਾ ਹੈ। ਇਸਦਾ ਟਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮੁਟਿਆਰਾਂ ਨੂੰ ਸਟਾਈਲਿਸ਼, ਆਕਰਸ਼ਕ ਅਤੇ ਮਾਡਰਨ ਲੁਕ ਦਿੰਦੇ ਹਨ। ਇਹ ਸੂਟ ਨਾ ਸਿਰਫ ਆਰਾਮਦਾਇਕ ਹੁੰਦੇ ਹਨ ਸਗੋਂ ਪਾਰਟੀ, ਫੈਸਟੀਵਲ, ਦਫਤਰ ਅੇਤ ਕੈਜੂਅਲ ਆਊਟਿੰਗ ਲਈ ਪਰਫੈਕਟ ਹਨ। ਜੈਕੇਟ ਸਟਾਈਲ ਪਲਾਜ਼ੋ ਸੂਟ ਇਕ ਤਰ੍ਹਾਂ ਦਾ ਅਨੈਥਿਕ ਸੂਟ ਹੈ ਜਿਸ ਵਿਚ ਪਲਾਜ਼ੋ ਪੈਂਟਸ (ਫਲੇਅਰਡ ਅਤੇ ਵਾਈਡ-ਲੇਗ ਬਾਟਮਜ਼) ਨਾਲ ਕੁੜਤੀ ਜਾਂ ਟਾਪ ’ਤੇ ਇਕ ਸਟਾਈਲਿਸ਼ ਜੈਕੇਟ ਪਹਿਨੀ ਜਾਂਦੀ ਹੈ। ਇਸ ਕੁਝ ਸੂਟਾਂ ਵਿਚ ਟਾਪ, ਪਲਾਜ਼ੋ ਅਤੇ ਜੈਕੇਟ ਹੁੰਦੀ ਹੈ ਤਾਂ ਕੁਝ ਵਿਚ ਦੁਪੱਟਾ ਵੀ ਸ਼ਾਮਲ ਹੁੰਦਾ ਹੈ।
ਇਹ ਸੂਟ ਜਿਓਰਗੇਟ, ਸਿਲਕ, ਕਾਟਨ ਅਤੇ ਨੈੱਟ ਵਰਗੇ ਫੈਬਰਿਕਸ ਵਿਚ ਆਉਂਦੇ ਹਨ, ਜਿਨ੍ਹਾਂ ਐਂਬ੍ਰਾਇਡਰੀ, ਥਰੈੱਡ ਵਰਕ, ਪ੍ਰਿੰਟਸ ਜਾਂ ਕਢਾਈ ਕੀਤੀ ਜਾਂਦੀ ਹੈ। ਅੱਜਕੱਲ ਮੁਟਿਆਰਾਂ ਵਿਚ ਜੈਕੇਟ ਸਟਾਈਲ ਪਲਾਜ਼ੋ ਸੂਟ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਨ੍ਹਾਂ ਸੂਟਾਂ ਵਿਚ ਪਲਾਜ਼ੋ ਪੈਂਟਸ ਦਾ ਵ੍ਹਾਈਟ ਫਲੇਅਰ ਬਾਡੀ ਨੂੰ ਟਾਲ ਅਤੇ ਸਲਿੱਮ ਦਿਖਾਉਂਦਾ ਹੈ ਜਦੋਂ ਕਿ ਜੈਕੇਟ ਇਕ ਲੇਅਰਡ ਲੁਕ ਦਿੰਦੀ ਹੈ ਜੋ ਇੰਡੋ-ਵੈਸਟਰਨ ਵਾਈਬ ਕ੍ਰਿਏਟ ਕਰਦੀ ਹੈ।
ਇਹ ਸੂਟ ਵੱਖਰੀਆਂ-ਵੱਖਰੀਆਂ ਲੈਂਥ ਦੀਆਂ ਜੈਕੇਟਾਂ ਨਾਲ ਆਉਂਦੇ ਹਨ। ਇਨ੍ਹਾਂ ਵਿਚ ਸ਼ਾਰਟ ਜੈਕੇਟ ਕ੍ਰਾਪਡ ਸਟਾਈਲ ਵਾਲੀਆਂ ਹੁੰਦੀਆਂ ਹਨ ਜੋ ਮਾਡਰਨ ਅਤੇ ਯੂਥਫੁੱਲ ਲੁਕ ਦਿੰਦੀਆਂ ਹਨ। ਇਨ੍ਹਾਂ ਨੂੰ ਕੈਜੂਅਲ ਪਾਰਟੀ ਜਾਂ ਡੇਲੀ ਵੀਅਰ ਲਈ ਪੇਅਰ ਕੀਤਾ ਜਾ ਸਕਦਾ ਹੈ। ਮੀਡੀਅਮ ਜੈਕੇਟ ਹਾਫ ਲੈਂਥ ਜਾਂ ਸ਼ਰੱਗ ਸਟਾਈਲ ਵਿਚ ਆਉਂਦੀ ਹੈ। ਇਹ ਦਫਤਰ ਜਾਂ ਸੈਮੀ-ਫਾਰਮਲ ਈਵੈਂਟਸ ਲਈ ਬੈਸਟ ਹੁੰਦੀ ਹੈ। ਇਨ੍ਹਾਂ ਵਿਚ ਥਰੈੱਡ ਵਰਕ ਵਾਲੀ ਮੀਡੀਅਮ ਜੈਕੇਟ ਪਲਾਜ਼ੋ ਸੂਟ ਨੂੰ ਐਲੀਗੇਂਟ ਬਣਾਉਂਦੀ ਹੈ। ਲਾਂਗ ਜੈਕੇਟਾਂ ਫੁੱਲ ਲੈਂਥ ਵਿਚ ਆਉਂਦੀਆਂ ਹਨ ਜੋ ਮੁਟਿਆਰਾਂ ਨੂੰ ਰਾਇਲ ਅਤੇ ਗ੍ਰੈਂਡ ਲੁਕ ਦਿੰਦੀਆਂ ਹਨ। ਲਾਂਗ ਜੈਕੇਟ ਵਾਲੇ ਪਲਾਜ਼ੋ ਸੂਟ ਵੈਡਿੰਗਸ ਜਾਂ ਫੈਸਟੀਵਲਜ਼ ਲਈ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਜੈਕੇਟ ਸਟਾਈਲ ਪਲਾਜ਼ੋ ਸੂਟ ਨਾ ਸਿਰਫ ਟ੍ਰੈਂਡਿੰਗ ਹਨ ਸਗੋਂ ਇਹ ਮੁਟਿਆਰਾਂ ਨੂੰ ਕਾਂਫੀਡੈਂਟ ਅਤੇ ਫੈਸ਼ਨੇਬਲ ਮਹਿਸੂਸ ਕਰਾਉਂਦੇ ਹਨ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਹੈਵੀ ਤੋਂ ਲਾਈਟ ਜਿਊਲਰੀ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਮੁਟਿਆਰਾਂ ਨੂੰ ਸਟੇਟਮੈਂਟ ਈਅਰਰਿੰਗਸ, ਹੈਵੀ ਨੈੱਕਪੀਸ, ਰਿੰਗ, ਬ੍ਰੈਸਲੇਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਅਸੈੱਸਰੀਜ਼ ਵਿਚ ਮੁਟਿਆਰਾਂ ਇਨ੍ਹਾਂ ਨਾਲ ਮੈਚਿੰਗ ਕਲਚ, ਬੈਗ ਜਾਂ ਪੋਟਲੀ ਕੈਰੀ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਜ਼ਿਆਦਾਤਰ ਹਾਈ ਹੀਲਸ, ਹਾਈ ਬੈਲੀ ਜਾਂ ਫਲੈਟਸ ਪਹਿਨੇ ਦੇਖਿਆ ਜਾ ਸਕਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਜ਼ਿਆਦਾਤਰ ਓਪਨ ਹੇਅਰ, ਹੇਅਰ ਡੂ, ਬ੍ਰੇਡਿਡ ਆਦਿ ਨੂੰ ਕਰਨਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦਾ ਹੈ।