ਕਿਸੇ ਸੁਪਰਫੂਡ ਤੋਂ ਘੱਟ ਨਹੀਂ ਇਹ ਹਲਕੀ ਜਿਹੀ ਚੀਜ਼ ! ਹੱਡੀਆਂ 'ਚ ਪਾਏ ਜਾਨ ਤੇ ਦੇਵੇ ਹੋਰ ਵੀ ਕਈ ਚਮਤਕਾਰੀ ਫ਼ਾਇਦੇ
Monday, Sep 08, 2025 - 01:47 PM (IST)

ਹੈਲਥ ਡੈਸਕ- ਮਖਾਣਾ ਸਿਰਫ਼ ਹਲਕਾ-ਫੁਲਕਾ ਸਨੈਕ ਹੀ ਨਹੀਂ, ਬਲਕਿ ਪੋਸ਼ਕ ਤੱਤਾਂ ਦਾ ਖਜ਼ਾਨਾ ਹੈ। ਆਪਣੇ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਨਿਜਾਂ ਦੇ ਕਾਰਨ ਇਹ ਹੱਡੀਆਂ ਨੂੰ ਅੰਦਰੋਂ ਮਜ਼ਬੂਤ ਕਰਦਾ ਹੈ। ਇਸ 'ਚ ਮੌਜੂਦ ਫਾਈਬਰ ਅਤੇ ਘੱਟ ਕੈਲੋਰੀ ਇਸ ਨੂੰ ਭਾਰ ਘਟਾਉਣ ਲਈ ਵੀ ਬਿਹਤਰੀਨ ਚੋਣ ਬਣਾਉਂਦੇ ਹਨ।
ਹੱਡੀਆਂ ਨੂੰ ਕਰਦਾ ਹੈ ਮਜ਼ਬੂਤ
ਮਖਾਣਾ ਹੱਡੀਆਂ ਦੇ ਘਣੱਤ ਨੂੰ ਵਧਾਉਂਦਾ ਹੈ ਅਤੇ ਆਸਟਿਓਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਕੈਲਸ਼ੀਅਮ ਦੇ ਨਾਲ ਇਸ 'ਚ ਮੈਗਨੀਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਵੀ Yjhtj ਮਾਤਰਾ 'ਚ ਹੁੰਦੇ ਹਨ, ਜੋ ਹੱਡੀਆਂ ਨੂੰ ਤਾਕਤ ਦਿੰਦੇ ਹਨ।
ਭਾਰ ਕੰਟਰੋਲ ਲਈ ਫਾਇਦੇਮੰਦ
ਮਖਾਣਾ ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲਾ ਭੋਜਨ ਹੈ, ਜੋ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ। ਇਹ ਬਲੱਡ ਸ਼ੂਗਰ ਅਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੰਤੁਲਿਤ ਰੱਖਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਸੁਧਰਦਾ ਹੈ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਮਖਾਣਾ ਖਾਣ ਦਾ ਸਹੀ ਤਰੀਕਾ
ਦੁੱਧ ਨਾਲ: ਰਾਤ ਨੂੰ 10-12 ਮਖਾਣੇ ਗਰਮ ਦੁੱਧ 'ਚ ਭਿਓ ਕੇ ਰੱਖੋ ਅਤੇ ਸਵੇਰੇ ਇਸ ਦਾ ਸੇਵਨ ਕਰੋ। ਇਹ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਬਹੁਤ ਫ਼ਾਇਦੇਮੰਦ ਹੈ।
ਭੁੰਨ ਕੇ: ਹਲਕੇ ਘਿਓ 'ਚ ਮਖਾਣੇ ਭੁੰਨ ਕੇ ਅਤੇ ਥੋੜ੍ਹਾ ਜਿਹਾ ਲੂਣ ਜਾਂ ਕਾਲੀ ਮਿਰਚ ਪਾ ਕੇ ਸਿਹਤਮੰਦ ਸਨੈਕਸ ਵਜੋਂ ਖਾਧਾ ਜਾ ਸਕਦਾ ਹੈ।
ਖੀਰ ਜਾਂ ਸਬਜ਼ੀ: ਮਖਾਣੇ ਨੂੰ ਖੀਰ ਜਾਂ ਸਬਜ਼ੀ 'ਚ ਸ਼ਾਮਲ ਕਰਕੇ ਵੀ ਖਾਧਾ ਜਾ ਸਕਦਾ ਹੈ, ਜੋ ਸਵਾਦ ਨਾਲ ਨਾਲ ਪੋਸ਼ਣ ਵੀ ਵਧਾਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8