ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਹੇਅਰ ਕਲਰ
Wednesday, Sep 17, 2025 - 09:38 AM (IST)

ਵੈੱਬ ਡੈਸਕ- ਅੱਜ ਦੇ ਦੌਰ ’ਚ ਸਟਾਈਲ ਅਤੇ ਫੈਸ਼ਨ ਦਾ ਜਨੂਨ ਹਰ ਕਿਸੇ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ, ਖਾਸ ਕਰ ਕੇ ਮੁਟਿਆਰਾਂ ਅਤੇ ਔਰਤਾਂ ਵਿਚ ਸਟਾਈਲਿਸ਼ ਦਿਖਣ ਦੀ ਚਾਹਤ ਨੇ ਹੇਅਰ ਕਲਰ ਨੂੰ ਇਕ ਨਵਾਂ ਟਰੈਂਡ ਬਣਾ ਦਿੱਤਾ ਹੈ। ਡਿਜ਼ਾਈਨਰ ਡਰੈੱਸ, ਮੇਕਅਪ, ਜਿਊਲਰੀ ਅਤੇ ਚੰਗੇ ਹੇਅਰ ਸਟਾਈਲ ਦੇ ਨਾਲ-ਨਾਲ ਹੁਣ ਹੇਅਰ ਕਲਰ ਵੀ ਉਨ੍ਹਾਂ ਦੀ ਖੂਬਸੂਰਤੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹੇਅਰ ਕਲਰ ਅੱਜ ਦੇ ਸਮੇਂ ਵਿਚ ਮੁਟਿਆਰਾਂ ਲਈ ਵਿਅਕਤੀਤਵ ਨੂੰ ਉਭਾਰਨ ਦਾ ਇਕ ਸ਼ਾਨਦਾਰ ਤਰੀਕਾ ਬਣ ਗਿਆ ਹੈ। ਬ੍ਰਾਊਨ, ਗੋਲਡਨ, ਡਸਟੀ ਗ੍ਰੇਅ, ਰੈੱਡ, ਬਲਿਊ ਅਤੇ ਗ੍ਰੀਨ ਵਰਗੇ ਰੰਗਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਕੁਝ ਮੁਟਿਆਰਾਂ ਆਪਣੇ ਪੂਰੇ ਵਾਲਾਂ ਨੂੰ ਰੰਗਣਾ ਪਸੰਦ ਕਰਦੀਆਂ ਹਨ ਤਾਂ ਕੁਝ ਸਿਰਫ ਮਿਡਲੈਂਥ ਨਾਲ ਰੂਟ ਤੱਕ ਹਾਫ ਹੇਅਰ ਕਲਰ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ ਹੇਅਰ ਸਟ੍ਰੀਕਸ ਦਾ ਰਿਵਾਜ਼ ਵੀ ਖੂਬ ਦੇਖਿਆ ਜਾ ਰਿਹਾ ਹੈ। ਗੋਲਡਨ, ਰੈੱਡ, ਬਲਿਊ ਅਤੇ ਗ੍ਰੀਨ ਵਰਗੇ ਬੋਲਡ ਰੰਗਾਂ ਨੂੰ ਸਟ੍ਰੀਕਸ ਮੁਟਿਆਰਾਂ ਨੂੰ ਇਕ ਵੱਖਰਾ ਹੀ ਆਕਰਸ਼ਨ ਪ੍ਰਦਾਨ ਕਰਦੀਆਂ ਹਨ। ਕੁਝ ਮੁਟਿਆਰਾਂ ਸਿਰਫ ਕੁਝ ਵਾਲਾਂ ਵਿਚ ਸਟ੍ਰੀਕਸ ਕਰਵਾਕੇ ਆਪਣੀ ਲੁਕ ਨੂੰ ਅਨੋਖਾ ਬਣਾਉਂਦੀਆਂ ਹਨ। ਹਾਲਾਂਕਿ ਹੇਅਰ ਕਲਰ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ ਪਰ ਕੁਝ ਮੁਟਿਆਰਾਂ ਆਪਣੇ ਨੈਚੂਰਲ ਬਲੈਕ ਹੇਅਰ ਨੂੰ ਵੀ ਓਨਾਂ ਹੀ ਪਸੰਦ ਕਰਦੀਆਂ ਹਨ।
ਉਨ੍ਹਾਂ ਦੀ ਮੰਨੀਏ ਤਾਂ ਨੈਚੂਰਲ ਲੁਕ ਵਿਚ ਵੀ ਇਕ ਖਾਸ ਆਕਰਸ਼ਨ ਹੁੰਦਾ ਹੈ, ਪਰ ਜੋ ਮੁਟਿਆਰਾਂ ਹੇਅਰ ਕਲਰ ਤੋਂ ਦੂਰੀ ਬਣਾਈ ਰੱਖਣਾ ਚਾਹੁੰਦੀਆਂ ਹਨ ਉਹ ਵੀ ਸਟਾਈਲ ਵਿਚ ਪਿੱਛੇ ਨਹੀਂ ਹਨ। ਅਜਿਹੀਆਂ ਮੁਟਿਆਰਾਂ ਮਾਰਕੀਟ ਵਿਚ ਮੁਹੱਈਆ ਆਰਟੀਫੀਸ਼ੀਅਲ ਹੇਅਰ ਸਟ੍ਰੀਕਸ ਦਾ ਸਹਾਰਾ ਲੈਂਦੀਆਂ ਰਹੀਆਂ ਹਨ। ਇਹ ਸਟ੍ਰੀਕਸ ਆਸਾਨੀ ਨਾਲ ਵਾਲਾਂ ਵਿਚ ਅਟੈਚ ਕੀਤੀਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਹਟਾਉਣਾ ਵੀ ਓਨਾ ਹੀ ਸੌਖਾ ਹੈ। ਇਸ ਨਾਲ ਉਹ ਬਿਨਾਂ ਸਥਾਈ ਹੇਅਰ ਕਲਰ ਦੇ ਟਰੈਂਡੀ ਲੁਕ ਦਾ ਆਨੰਦ ਲੈ ਰਹੀਆਂ ਹਨ। ਹੇਅਰ ਕਲਰ ਦਾ ਜਨੂਨ ਸਿਰਫ ਮੁਟਿਆਰਾਂ ਤੱਕ ਸੀਮਤ ਨਹੀਂ ਹੈ। ਔਰਤਾਂ ਵੀ ਇਸ ਟਰੈਂਡ ਨੂੰ ਉਤਸ਼ਾਹ ਨਾਲ ਅਪਨਾ ਰਹੀਆਂ ਹਨ। ਹੇਅਰ ਕਲਰ ਦਾ ਇਹ ਟਰੈਂਡ ਨਾ ਸਿਰਫ ਫੈਸ਼ਨ ਦਾ ਹਿੱਸਾ ਹੈ ਸਗੋਂ ਇਹ ਮੁਟਿਆਰਾਂ ਅਤੇ ਔਰਤਾਂ ਨੂੰ ਆਪਣੀ ਕ੍ਰਿਏਟੀਵਿਟੀ ਅਤੇ ਵਿਅਤੀਤਵ ਨੂੰ ਪ੍ਰਗਟ ਕਰਨ ਦਾ ਮੌਕਾ ਹੀ ਦਿੰਦਾ ਹੈ।