ਪੱਥਰੀ ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ ! ਪੈ ਜਾਏਗਾ ਪਛਤਾਉਣਾ
Wednesday, Sep 10, 2025 - 05:28 PM (IST)

ਹੈਲਥ ਡੈਸਕ- ਅੱਜ-ਕੱਲ੍ਹ ਕਿਡਨੀ 'ਚ ਪੱਥਰੀ ਦੀ ਸਮੱਸਿਆ ਕਾਫੀ ਆਮ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਆਪਰੇਸ਼ਨ, ਦਵਾਈ ਅਤੇ ਸਹੀ ਡਾਇਟ ਦੀ ਮਦਦ ਨਾਲ ਕਿਡਨੀ ਸਟੋਨ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਪਰ ਇਸ ਦੌਰਾਨ ਖੁਰਾਕ 'ਤੇ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਇਸ ਸਮੱਸਿਆ ਨੂੰ ਵਧਾ ਸਕਦੀਆਂ ਹਨ।
ਇਹ ਚੀਜ਼ਾਂ ਨਾ ਖਾਓ:
ਪਾਲਕ ਅਤੇ ਚਾਕਲੇਟ
ਪਾਲਕ ਅਤੇ ਚਾਕਲੇਟ 'ਚ ਆਕਸਲੇਟ ਵੱਧ ਮਾਤਰਾ 'ਚ ਹੁੰਦਾ ਹੈ। ਇਹ ਕੈਲਸ਼ੀਅਮ ਨਾਲ ਮਿਲ ਕੇ ਪੱਥਰੀ ਬਣਾਉਂਦਾ ਹੈ। ਜਿਨ੍ਹਾਂ ਨੂੰ ਕਿਡਨੀ ਸਟੋਨ ਹੈ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ।
ਰੈੱਡ ਮੀਟ
ਰੈੱਡ ਮੀਟ 'ਚ ਪਿਊਰੀਨ ਪਾਇਆ ਜਾਂਦਾ ਹੈ ਜੋ ਸਰੀਰ 'ਚ ਯੂਰਿਕ ਐਸਿਡ ਵਧਾ ਦਿੰਦਾ ਹੈ। ਯੂਰਿਕ ਐਸਿਡ ਦੀ ਵੱਧ ਮਾਤਰਾ ਨਾਲ ਪੱਥਰੀ ਬਣ ਸਕਦੀ ਹੈ ਜਾਂ ਮੌਜੂਦਾ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਵੱਧ ਲੂਣ
ਲੂਣ ਵੱਧ ਖਾਣ ਨਾਲ ਕਿਡਨੀ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਲੂਣ 'ਚ ਮੌਜੂਦ ਸੋਡੀਅਮ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵਧਾ ਦਿੰਦਾ ਹੈ, ਜਿਸ ਨਾਲ ਪੱਥਰੀ ਬਣਨ ਦਾ ਖਤਰਾ ਹੁੰਦਾ ਹੈ। ਇਸ ਲਈ ਪੈਕੇਟ ਵਾਲੇ ਸਨੈਕਸ, ਚਿਪਸ ਆਦਿ ਤੋਂ ਬਚਣਾ ਚਾਹੀਦਾ ਹੈ।
ਸੋਡਾ ਅਤੇ ਸ਼ੂਗਰੀ ਡ੍ਰਿੰਕਸ
ਸੋਡਾ ਅਤੇ ਸ਼ੁਗਰੀ ਡ੍ਰਿੰਕਸ 'ਚ ਫਾਸਫੋਰਸ ਅਤੇ ਫ੍ਰਕਟੋਜ਼ corn ਸਿਰਪ ਹੁੰਦਾ ਹੈ, ਜੋ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ। ਇਹ ਡ੍ਰਿੰਕਸ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8