ਕਿਡਨੀ ਹੈਲਦੀ ਰੱਖਣ ਤੋਂ ਲੈ ਕੇ ਇਮਊਨਿਟੀ ਤੱਕ ਮਜ਼ਬੂਤ ਕਰੇਗੀ ਇਹ ਚਾਹ, ਜਾਣੋ ਕਿਵੇਂ?
Monday, Oct 27, 2025 - 11:15 AM (IST)
ਹੈਲਥ ਡੈਸਕ- ਕਈ ਲੋਕਾਂ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ — ਬਿਨਾਂ ਚਾਹ ਦੇ ਦਿਨ ਦੀ ਸ਼ੁਰੂਆਤ ਹੀ ਨਹੀਂ ਹੁੰਦੀ। ਚਾਹ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਗ੍ਰੀਨ ਟੀ, ਦੁੱਧ ਵਾਲੀ ਚਾਹ, ਨੀਲੀ ਟੀ ਤੇ ਹੁਣ ਨਵਾਂ ਟ੍ਰੈਂਡ ਹੈ ਡੰਡੇਲਾਇਨ ਟੀ (Dandelion Tea)। ਇਹ ਚਾਹ ਡੰਡੇਲਾਇਨ ਪੌਦੇ ਦੇ ਪੱਤਿਆਂ ਅਤੇ ਜੜ੍ਹ ਤੋਂ ਬਣਾਈ ਜਾਂਦੀ ਹੈ ਅਤੇ ਸਰੀਰ ਲਈ ਕਈ ਤਰ੍ਹਾਂ ਦੇ ਫਾਇਦੇ ਰੱਖਦੀ ਹੈ। ਡੰਡੇਲਾਇਨ ਟੀ 'ਚ ਪ੍ਰੋਟੀਨ, ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ, ਜ਼ਿੰਕ ਅਤੇ ਬੀਟਾ ਕੈਰੋਟੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਚਾਹ ਸਰੀਰ ਨੂੰ ਡਿਟਾਕਸੀਫਾਈ ਕਰਨ ਤੋਂ ਲੈ ਕੇ ਇਮਿਊਨਿਟੀ ਮਜ਼ਬੂਤ ਕਰਨ ਤੱਕ ਕਈ ਤਰ੍ਹਾਂ ਨਾਲ ਫਾਇਦੇ ਪਹੁੰਚਾਉਂਦੀ ਹੈ।
ਕਿਡਨੀ ਰਹੇਗੀ ਸਿਹਤਮੰਦ
ਡੰਡੇਲਾਇਨ ਟੀ ਕਿਡਨੀ ਨੂੰ ਸਾਫ ਅਤੇ ਐਕਟਿਵ ਰੱਖਣ 'ਚ ਮਦਦ ਕਰਦੀ ਹੈ। ਇਸ 'ਚ ਮੌਜੂਦ ਇਲੈਕਟਰੋਲਾਈਟਸ ਕਿਡਨੀ ਦੇ ਫਿਲਟਰਾਂ ਨੂੰ ਸਾਫ ਕਰਦੇ ਹਨ ਅਤੇ ਸਰੀਰ 'ਚੋਂ ਜਹਿਰੀਲੇ ਤੱਤ ਬਾਹਰ ਕੱਢਣ 'ਚ ਸਹਾਇਕ ਹੁੰਦੇ ਹਨ। ਨਿਯਮਿਤ ਸੇਵਨ ਨਾਲ ਕਿਡਨੀ ਡਿਟਾਕਸ ਰਹਿੰਦੀ ਹੈ ਅਤੇ ਠੀਕ ਤਰ੍ਹਾਂ ਕੰਮ ਕਰਦੀ ਹੈ।
ਇਮਿਊਨਿਟੀ ਹੋਵੇਗੀ ਮਜ਼ਬੂਤ
ਡੰਡੇਲਾਇਨ ਟੀ 'ਚ ਕੁਦਰਤੀ ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਨੂੰ ਸਰਦੀ-ਜ਼ੁਕਾਮ, ਖੰਘ ਅਤੇ ਐਲਰਜੀ ਤੋਂ ਬਚਾਉਂਦੇ ਹਨ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ (Immunity) ਨੂੰ ਵਧਾਉਂਦੀ ਹੈ, ਜਿਸ ਨਾਲ ਵਾਇਰਲ ਇਨਫੈਕਸ਼ਨਾਂ ਤੋਂ ਬਚਾਅ ਹੁੰਦਾ ਹੈ।
ਬਲੱਡ ਪ੍ਰੈਸ਼ਰ ਰਹੇਗਾ ਕਾਬੂ 'ਚ
ਡੰਡੇਲਾਇਨ ਟੀ 'ਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੇ ਹਨ। ਇਹ ਚਾਹ ਖੂਨ ਦੇ ਸੰਚਾਰ ਨੂੰ ਸੁਧਾਰਦੀ ਹੈ ਅਤੇ ਦਿਲ ਦੀ ਸਿਹਤ ਲਈ ਵੀ ਲਾਭਦਾਇਕ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਲਿਵਰ ਦੇ ਫੰਕਸ਼ਨ 'ਚ ਸੁਧਾਰ
ਇਸ ਚਾਹ 'ਚ ਪਾਇਆ ਜਾਣ ਵਾਲਾ ਪੋਲਿਸੈਕਰਾਈਡ ਤੱਤ ਲਿਵਰ ਦੇ ਤਣਾਅ ਨੂੰ ਘਟਾਉਂਦਾ ਹੈ ਅਤੇ ਉਸ ਦਾ ਕੰਮ ਸੁਧਾਰਦਾ ਹੈ। ਇਹ ਲਿਵਰ ਨੂੰ ਖਾਣੇ 'ਚ ਮੌਜੂਦ ਰਸਾਇਣਕ ਤੱਤਾਂ ਨੂੰ ਫਿਲਟਰ ਕਰਨ 'ਚ ਸਹਾਇਕ ਹੁੰਦਾ ਹੈ ਅਤੇ ਪਾਚਣ ਪ੍ਰਣਾਲੀ ਨੂੰ ਵੀ ਸੁਧਾਰਦਾ ਹੈ।
ਸਰੀਰ ਦੀ ਸੋਜ ਕਰੇ ਘੱਟ
ਡੰਡੇਲਾਇਨ ਟੀ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਦੀ ਸੋਜ ਨੂੰ ਘਟਾਉਂਦੇ ਹਨ। ਇਸ ਦੇ ਨਾਲ ਹੀ ਇਹ ਵ੍ਹਾਈਟ ਬਲੱਡ ਸੈੱਲਾਂ (WBCs) ਦੀ ਰੱਖਿਆ ਕਰਦੀ ਹੈ, ਜਿਸ ਨਾਲ ਸਰੀਰ ਦਾ ਰੋਗ ਪ੍ਰਤੀਰੋਧਕ ਤੰਤਰ ਮਜ਼ਬੂਤ ਬਣਿਆ ਰਹਿੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
