ਕੀ ਤੁਸੀਂ ਵੀ ਸਿਰਹਾਣੇ ਹੇਠਾਂ Mobile ਰੱਖ ਕੇ ਸੌਂਦੇ ਹੋ? ਜਲਦ ਬਦਲ ਲਵੋ ਆਪਣੀ ਇਹ ਆਦਤ ਨਹੀਂ ਤਾਂ...
Monday, Nov 03, 2025 - 01:53 PM (IST)
ਹੈਲਥ ਡੈਸਕ- ਅਕਸਰ ਲੋਕ ਸਵੇਰੇ ਉਠਦਿਆਂ ਸਿਰ ਦਰਦ ਅਤੇ ਅੱਖਾਂ 'ਚ ਦਰਦ ਦੀ ਸ਼ਿਕਾਇਤ ਕਰਦੇ ਹਨ ਅਤੇ ਇਸ ਦਾ ਕਾਰਣ ਦੇਰ ਨਾਲ ਸੌਂਣਾ ਮੰਨ ਲੈਂਦੇ ਹਨ ਪਰ ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਮੋਬਾਈਲ ਫੋਨ ਦੀ ਰੇਡੀਏਸ਼ਨ ਵੀ ਵੱਡਾ ਕਾਰਣ ਹੋ ਸਕਦੀ ਹੈ। ਜ਼ਿਆਦਾਤਰ ਲੋਕ ਰਾਤ ਨੂੰ ਸੌਂਦੇ ਸਮੇਂ ਮੋਬਾਈਲ ਤਕੀਏ ਹੇਠਾਂ ਜਾਂ ਬਹੁਤ ਨੇੜੇ ਰੱਖਦੇ ਹਨ। ਮੋਬਾਈਲ ਫੋਨਾਂ ਤੋਂ ਹਾਨੀਕਾਰਕ ਰੇਡੀਏਸ਼ਨ (radiation) ਨਿਕਲਦੀ ਰਹਿੰਦੀ ਹੈ, ਜੋ ਦਿਮਾਗ ਅਤੇ ਨਰਵ ਸਿਸਟਮ ਲਈ ਨੁਕਸਾਨਦਾਇਕ ਹੁੰਦੀ ਹੈ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
ਮੋਬਾਈਲ ਦੀ ਰੇਡੀਏਸ਼ਨ ਨਾਲ ਹੋਣ ਵਾਲੇ ਨੁਕਸਾਨ
ਮੋਬਾਈਲ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ (Blue Light) ਸਰੀਰ ਦੇ ਨੀਂਦ ਵਾਲੇ ਹਾਰਮੋਨ “ਮੇਲਾਟੋਨਿਨ” ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ ਘਟਦੀ ਹੈ। ਇਸ ਕਾਰਣ ਸਵੇਰੇ ਸਿਰਦਰਦ, ਅੱਖਾਂ 'ਚ ਖਿਚਾਵ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ।
ਇਹ ਵੀ ਪੜ੍ਹੋ : 5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਮੋਬਾਈਲ ਨੂੰ ਕਿੰਨੀ ਦੂਰ ਰੱਖਣਾ ਚਾਹੀਦਾ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੌਂਦੇ ਸਮੇਂ ਮੋਬਾਈਲ ਨੂੰ ਘੱਟੋ-ਘੱਟ 3 ਫੁੱਟ ਦੀ ਦੂਰੀ 'ਤੇ ਰੱਖਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਨੇ ਵੀ ਚਿਤਾਵਨੀ ਦਿੱਤੀ ਹੈ ਕਿ ਮੋਬਾਈਲ ਤੋਂ ਨਿਕਲਣ ਵਾਲੀ ਰੇਡੀਓ ਫ੍ਰਿਕਵੇਂਸੀ ਇਲੈਕਟ੍ਰੋਮੈਗਨੈਟਿਕ ਫੀਲਡ (RF Radiation) ਨਾਲ ਦਿਮਾਗ ਦਾ ਕੈਂਸਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਮੋਬਾਈਲ ਦੀ ਆਦਤ ਤੋਂ ਛੁਟਕਾਰਾ ਕਿਵੇਂ ਪਾਈਏ?
- ਰਾਤ ਨੂੰ ਫੋਨ ਨੂੰ ਸਾਇਲੈਂਟ ਮੋਡ 'ਤੇ ਰੱਖੋ।
- ਅਲਾਰਮ ਲਈ ਘੜੀ ਦੀ ਵਰਤੋਂ ਕਰੋ, ਫੋਨ ਦੀ ਨਹੀਂ।
- ਸੌਂਣ ਤੋਂ ਪਹਿਲਾਂ ਮੋਬਾਈਲ ਚਲਾਉਣ ਦੀ ਬਜਾਏ ਕਿਤਾਬ ਪੜ੍ਹੋ — ਇਸ ਨਾਲ ਮਨ ਸ਼ਾਂਤ ਰਹੇਗਾ ਤੇ ਨੀਂਦ ਵਧੀਆ ਆਵੇਗੀ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
