Office ''ਚ ਰੋਮਾਂਸ ਨੂੰ ਲੈ ਕੇ ਭਾਰਤੀਆਂ ਨੇ ਬਣਾ''ਤਾ ਰਿਕਾਰਡ, List ''ਚ ਦੇਖੋ ਕਿੰਨੇ ਨੰਬਰ ''ਤੇ ਹੈ India
Saturday, Nov 15, 2025 - 01:30 PM (IST)
ਵੈੱਬ ਡੈਸਕ- ਦਫ਼ਤਰ 'ਚ ਲੰਮੇ ਸਮੇਂ ਤੱਕ ਇਕੱਠੇ ਕੰਮ ਕਰਨ ਕਾਰਨ ਸਹਿਕਰਮੀਆਂ ਵਿਚ ਨਜ਼ਦੀਕੀਆਂ ਬਣਨਾ ਕੋਈ ਨਵੀਂ ਗੱਲ ਨਹੀਂ। ਇਸੇ ਵਿਸ਼ੇ ਨੂੰ ਧਿਆਨ 'ਚ ਰੱਖਦਿਆਂ ਰਿਲੇਸ਼ਨਸ਼ਿਪ ਪਲੇਟਫਾਰਮ Ashley Madison ਨੇ YouGov ਦੇ ਨਾਲ ਮਿਲ ਕੇ 11 ਦੇਸ਼ਾਂ 'ਚ ਇਕ ਵੱਡਾ ਸਰਵੇ ਕੀਤਾ। ਇਸ ਸਟਡੀ 'ਚ 13,500 ਤੋਂ ਵੱਧ ਬਾਲਗਾਂ ਨੇ ਹਿੱਸਾ ਲਿਆ।
ਭਾਰਤ 'ਚ ਆਫਿਸ ਰੋਮਾਂਸ ਦੀ ਸਥਿਤੀ
- ਰਿਪੋਰਟ ਅਨੁਸਾਰ, ਮੈਕਸਿਕੋ 43 ਫੀਸਦੀ ਦੇ ਨਾਲ ਪਹਿਲੇ ਸਥਾਨ ‘ਤੇ ਰਿਹਾ, ਜਿੱਥੇ ਲੋਕਾਂ ਨੇ ਖੁੱਲ੍ਹੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੇ ਦਫ਼ਤਰ 'ਚ ਰਿਸ਼ਤੇ ਬਣਾਏ।
- ਇਸ ਤੋਂ ਬਾਅਦ ਭਾਰਤ 40 ਫੀਸਦੀ ਦੇ ਨਾਲ ਦੂਜੇ ਨੰਬਰ ‘ਤੇ ਹੈ।
- ਤੀਜੇ ਸਥਾਨ ‘ਤੇ ਯੂਕੇ, ਅਮਰੀਕਾ ਅਤੇ ਕੈਨੇਡਾ ਰਹੇ, ਜਿੱਥੇ ਇਹ ਅੰਕੜਾ ਲਗਭਗ 30 ਫੀਸਦੀ ਰਿਹਾ।
- ਸਟਡੀ ਤੋਂ ਇਹ ਵੀ ਸਾਹਮਣੇ ਆਇਆ ਕਿ ਪੁਰਸ਼, ਔਰਤਾਂ ਦੇ ਮੁਕਾਬਲੇ, ਆਫਿਸ ਰੋਮਾਂਸ 'ਚ ਵੱਧ ਸ਼ਾਮਲ ਰਹੇ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਆਫਿਸ ਰੋਮਾਂਸ ਕੀ ਹੈ?
ਦਫ਼ਤਰ 'ਚ ਦੋ ਸਹਿਕਰਮੀਆਂ ਵਿਚ ਬਣਿਆ ਰੋਮਾਂਟਿਕ ਜਾਂ ਸਰੀਰਕ ਰਿਸ਼ਤਾ ਆਫਿਸ ਰੋਮਾਂਸ ਕਹਾਉਂਦਾ ਹੈ।
ਇਹ ਰਿਸ਼ਤਾ ਦੋ ਸਿੰਗਲ ਲੋਕਾਂ ਦੇ ਵਿਚਕਾਰ, ਸਿੰਗਲ ਅਤੇ ਵਿਆਹੁਤਾ ਵਿਅਕਤੀ ਦੇ ਵਿਚਕਾਰ ਜਾਂ ਉਮਰ ਦੇ ਵੱਡੇ ਫਰਕ ਵਾਲੇ ਲੋਕਾਂ ਵਿਚਕਾਰ ਵੀ ਹੋ ਸਕਦਾ ਹੈ। ਕਈ ਵਾਰ ਫੇਵਰਟਿਜ਼ਮ (ਪੱਖਪਾਤ) ਵੀ ਇਸ ਦਾ ਹਿੱਸਾ ਬਣ ਜਾਂਦਾ ਹੈ, ਜਿਹੜਾ ਦਫ਼ਤਰ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਆਫਿਸ ਰੋਮਾਂਸ ਦੇ ਫਾਇਦੇ ਅਤੇ ਚੁਣੌਤੀਆਂ
- ਆਫਿਸ ਰੋਮਾਂਸ ਹਮੇਸ਼ਾ ਗਲਤ ਜਾਂ ਹਮੇਸ਼ਾ ਸਹੀ ਨਹੀਂ ਮੰਨਿਆ ਜਾ ਸਕਦਾ।
- ਦੋ ਸਿੰਗਲ ਲੋਕਾਂ ਦੇ ਵਿਚਕਾਰ ਬਣੇ ਰਿਸ਼ਤੇ ਅਕਸਰ ਵਿਆਹ ਤੱਕ ਵੀ ਪਹੁੰਚ ਸਕਦੇ ਹਨ।
- ਪਰ ਜੇਕਰ ਰਿਸ਼ਤਾ ਕਿਸੇ ਵਿਆਹੁਤਾ ਵਿਅਕਤੀ ਨਾਲ ਹੋਵੇ ਤਾਂ ਮੁਸ਼ਕਲਾਂ ਵੱਧ ਜਾਂਦੀਆਂ ਹਨ।
- ਬ੍ਰੇਕਅੱਪ ਤੋਂ ਬਾਅਦ ਪ੍ਰੋਫੈਸ਼ਨਲ ਮਾਹੌਲ ਬਣਾਏ ਰੱਖਣਾ ਮੁਸ਼ਕਲ ਹੋ ਜਾਂਦਾ ਹੈ।
- ਕਈ ਵਾਰ ਭਾਵਨਾਵਾਂ ਕਰਕੇ ਟੈਲੈਂਟ ਦੀ ਬਜਾਏ ਪੱਖਪਾਤ ਹੁੰਦਾ ਹੈ, ਜੋ ਦਫ਼ਤਰ ਦੇ ਕੰਮਕਾਜ ‘ਤੇ ਅਸਰ ਪਾਉਂਦਾ ਹੈ।
ਕੀ ਭਾਰਤ 'ਚ ਆਫਿਸ ਰੋਮਾਂਸ ਮਨਜ਼ੂਰ ਹੈ?
ਭਾਰਤ 'ਚ ਆਫਿਸ ਰੋਮਾਂਸ 'ਤੇ ਕਾਨੂੰਨੀ ਤੌਰ ‘ਤੇ ਮਨਾਹੀ ਨਹੀਂ, ਪਰ ਜ਼ਿਆਦਾਤਰ ਕੰਪਨੀਆਂ ਦੀਆਂ ਆਪਣੀਆਂ ਨੀਤੀਆਂ ਹੁੰਦੀਆਂ ਹਨ। ਕਈ ਸੰਸਥਾਵਾਂ ਪੇਸ਼ੇਵਰ ਮਾਹੌਲ ‘ਤੇ ਅਸਰ ਨਾ ਪਵੇ, ਇਸ ਲਈ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਮਨਜ਼ੂਰ ਨਹੀਂ ਕਰਦੀਆਂ ਤਾਂ ਕਿ ਪ੍ਰੋਫੈਸ਼ਨਲ ਮਾਹੌਲ ਪ੍ਰਭਾਵਿਤ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
