ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ ਦੇ ਦਰਦ ਦਾ ਅਚੂਕ ਉਪਾਅ

Thursday, Oct 30, 2025 - 12:54 PM (IST)

ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ ਦੇ ਦਰਦ ਦਾ ਅਚੂਕ ਉਪਾਅ

ਹੈਲਥ ਡੈਸਕ- ਸਰਦੀ ਦੇ ਮੌਸਮ 'ਚ ਜਿੱਥੇ ਜੋੜਾਂ ਦਾ ਦਰਦ ਬਹੁਤ ਲੋਕਾਂ ਲਈ ਮੁੱਖ ਸਮੱਸਿਆ ਬਣ ਜਾਂਦਾ ਹੈ, ਉੱਥੇ ਹੀ ਸਿਹਤ ਵਿਗਿਆਨੀਆਂ ਨੇ ਇਕ ਨਵੀਂ ਖੋਜ ਪੇਸ਼ ਕੀਤੀ ਹੈ। ਖੋਜ ਅਨੁਸਾਰ, ਜੇਕਰ ਕੋਈ ਵਿਅਕਤੀ ਹਰ ਰੋਜ਼ ਲਗਭਗ 2,000 ਕਦਮ ਚੱਲਦਾ ਹੈ ਤਾਂ ਉਸ ਦੇ ਜੋੜਾਂ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਉਮਰ ਵੀ ਵਧਦੀ ਹੈ।

ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ

ਖੋਜ 'ਚ ਕੀ ਪਤਾ ਲੱਗਿਆ

ਇਹ ਅਧਿਐਨ ਅਮਰੀਕਾ ਦੀਆਂ ਕਈ ਮੈਡੀਕਲ ਯੂਨੀਵਰਸਿਟੀਆਂ ਦੁਆਰਾ ਕੀਤਾ ਗਿਆ। ਇਸ 'ਚ ਹਜ਼ਾਰਾਂ ਲੋਕਾਂ ਦੇ ਚੱਲਣ ਦੇ ਰੁਟੀਨ ਅਤੇ ਉਨ੍ਹਾਂ ਦੀ ਜੋੜਾਂ ਨਾਲ ਜੁੜੀ ਸਿਹਤ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਥੋੜ੍ਹਾ ਵੀ ਚੱਲਣਾ ਜੋੜਾਂ ਦੀ ਗ੍ਰੀਸਿੰਗ (lubrication) ਨੂੰ ਸੁਧਾਰਦਾ ਹੈ, ਜਿਸ ਨਾਲ ਗਠੀਆ ਜਾਂ ਆਰਥਰਾਈਟਿਸ ਦੇ ਲੱਛਣ ਹੌਲੀ ਹੁੰਦੇ ਹਨ।

ਮਾਹਿਰਾਂ ਦੀ ਰਾਏ

ਸਿਹਤ ਮਾਹਿਰ ਕਹਿੰਦੇ ਹਨ,“ਕਈ ਲੋਕ ਸੋਚਦੇ ਹਨ ਕਿ ਸਿਹਤਮੰਦ ਰਹਿਣ ਲਈ ਹਰ ਰੋਜ਼ 10,000 ਕਦਮ ਲਾਜ਼ਮੀ ਹਨ, ਪਰ ਖੋਜ ਦਰਸਾਉਂਦੀ ਹੈ ਕਿ ਜੋੜਾਂ ਦੀ ਸੁਰੱਖਿਆ ਲਈ ਸਿਰਫ਼ 2,000 ਕਦਮ ਵੀ ਕਾਫ਼ੀ ਪ੍ਰਭਾਵਸ਼ਾਲੀ ਹਨ। ਖ਼ਾਸਕਰ ਉਨ੍ਹਾਂ ਲਈ ਜੋ ਵੱਡੀ ਉਮਰ ਦੇ ਹਨ ਜਾਂ ਜਿਨ੍ਹਾਂ ਨੂੰ ਗਠੀਆ ਦੀ ਸਮੱਸਿਆ ਹੈ।”

ਕਦਮਾਂ ਦੇ ਫਾਇਦੇ

  • ਜੋੜਾਂ 'ਚ ਲਚਕ ਬਣੀ ਰਹਿੰਦੀ ਹੈ।
  • ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।
  • ਭਾਰ ਕੰਟਰੋਲ ਰਹਿੰਦਾ ਹੈ, ਜੋ ਜੋੜਾਂ 'ਤੇ ਦਬਾਅ ਘਟਾਉਂਦਾ ਹੈ।
  • ਮੂਡ ਅਤੇ ਨੀਂਦ ਦੋਵਾਂ 'ਚ ਸੁਧਾਰ ਆਉਂਦਾ ਹੈ।
  • ਹੱਡੀਆਂ ਦੀ ਮਜ਼ਬੂਤੀ 'ਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ

ਕਦੋਂ ਤੇ ਕਿਵੇਂ ਚੱਲਣਾ ਚਾਹੀਦਾ

  • ਸਵੇਰੇ ਜਾਂ ਸ਼ਾਮ ਨੂੰ ਹਲਕੀ ਧੁੱਪ 'ਚ ਚੱਲਣਾ ਸਭ ਤੋਂ ਵਧੀਆ ਹੈ — ਇਸ ਨਾਲ ਵਿਟਾਮਿਨ D ਵੀ ਮਿਲਦਾ ਹੈ।
  • ਗਰਮ ਕਪੜੇ ਪਹਿਨ ਕੇ ਮੌਡਰੇਟ ਸਪੀਡ ਨਾਲ ਚੱਲੋ।
  • ਜੇਕਰ ਜੋੜਾਂ 'ਚ ਦਰਦ ਹੈ ਤਾਂ ਸਮਤਲ ਜਗ੍ਹਾ ਤੇ ਹੀ ਚੱਲੋ।
  • ਚੱਲਣ ਤੋਂ ਬਾਅਦ ਹਲਕੀ ਸਟ੍ਰੈਚਿੰਗ ਜਾਂ ਤੇਲ ਮਾਲਿਸ਼ ਕਰੋ।
  • ਜੋੜਾਂ ਦੀ ਸਿਹਤ ਲਈ ਡਾਇਟ ਸਲਾਹ
  • ਅਲਸੀ, ਤਿੱਲ, ਅਖਰੋਟ (ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ)।
  • ਹਲਦੀ, ਅਦਰਕ, ਲਸਣ — ਸੋਜ ਘਟਾਉਂਦੇ ਹਨ।
  • ਦੁੱਧ ਅਤੇ ਹਰੀ ਸਬਜ਼ੀਆਂ ਹੱਡੀਆਂ ਨੂੰ ਮਜ਼ਬੂਤ ਕਰਦੀਆਂ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News