ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀਆਂ ਪੀਨਾਫੋਰ ਡਰੈੱਸਾਂ
Sunday, Dec 14, 2025 - 09:37 AM (IST)
ਮੁੰਬਈ- ਅੱਜਕੱਲ ਫ਼ੈਸ਼ਨ ਦੀ ਦੁਨੀਆ ’ਚ ਪੀਨਾਫੋਰ ਡਰੈੱਸਾਂ ਮੁਟਿਆਰਾਂ ਦੀ ਪਸੰਦੀਦਾ ਫ਼ੈਸ਼ਨ ਸਟੇਟਮੈਂਟ ਬਣ ਚੁੱਕੀਆਂ ਹਨ। ਇਹ ਡਰੈੱਸਾਂ ਨਾ ਸਿਰਫ ਉਨ੍ਹਾਂ ਨੂੰ ਕਿਊਟ ਲੁਕ ਦਿੰਦੀਆਂ ਹਨ, ਸਗੋਂ ਬੇਹੱਦ ਕੰਫਰਟੇਬਲ ਅਤੇ ਵਰਸੇਟਾਈਲ ਵੀ ਹਨ। ਸ਼ਰੱਗ, ਸਕਾਰਫ ਅਤੇ ਜੈਕੇਟ ਵਾਂਗ ਹੀ ਪੀਨਾਫੋਰ ਡਰੈੱਸਾਂ ਹੁਣ ਸਟਾਈਲਿੰਗ ਦਾ ਅਹਿਮ ਹਿੱਸਾ ਬਣ ਗਈਆਂ ਹਨ। ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਮੌਸਮ ਅਤੇ ਮੌਕਿਆਂ ’ਤੇ ਸਟਾਈਲ ਕਰ ਕੇ ਆਪਣੀ ਲੁਕ ਸੁੰਦਰ ਅਤੇ ਅਟਰੈਕਟਿਵ ਬਣਾ ਰਹੀਆਂ ਹਨ। ਪੀਨਾਫੋਰ ਡਰੈੱਸ ਡਾਂਗਰੀ ਜਾਂ ਜੰਪਸੂਟ ਨਾਲੋਂ ਥੋੜ੍ਹੀ ਵੱਖ ਹੁੰਦੀ ਹੈ। ਇਹ ਸਲੀਵਲੈੱਸ ਓਵਰਆਲ ਡਰੈੱਸ ਵਾਂਗ ਹੁੰਦੀਆਂ ਹਨ, ਜੋ ਬਾਟਮ ਦੇ ਨਾਲ ਜਾਂ ਟਾਪ ਦੇ ਉੱਤੇ ਪਹਿਨੀਆਂ ਜਾ ਸਕਦੀਆਂ ਹਨ। ਇਹ ਸ਼ਾਰਟ, ਮੀਡੀਅਮ ਅਤੇ ਲਾਂਗ ਲੈਂਥ ’ਚ ਉਪਲੱਬਧ ਹਨ।
ਮੁਟਿਆਰਾਂ ਨੂੰ ਸਭ ਤੋਂ ਵੱਧ ਮੀਡੀਅਮ ਲੈਂਥ ਵਾਲੇ ਪੀਨਾਫੋਰ ਪਸੰਦ ਆ ਰਹੇ ਹਨ। ਗਰਮੀਆਂ ’ਚ ਮੁਟਿਆਰਾਂ ਸ਼ਾਰਟ ਜਾਂ ਮੀਡੀਅਮ ਪੀਨਾਫੋਰ ਨੂੰ ਸਿੰਗਲ ਪੀਸ ਦੇ ਤੌਰ ’ਤੇ ਵੱਖ-ਵੱਖ ਬਾਟਮਜ਼ ਜਿਵੇਂ ਸਕਰਟ, ਸ਼ਾਰਟਸ ਜਾਂ ਲੈਗਿੰਗਸ ਦੇ ਨਾਲ ਸਟਾਈਲ ਕਰਦੀਆਂ ਹਨ। ਉੱਥੇ ਹੀ, ਸਰਦੀਆਂ ਦੇ ਮੌਸਮ ’ਚ ਇਨ੍ਹਾਂ ਨੂੰ ਕ੍ਰਾਪ ਟਾਪ, ਸ਼ਰਟ, ਲਾਂਗ ਸਲੀਵ ਟਾਪ, ਸਵੈਟਰ ਜਾਂ ਬਾਡੀਕਾਨ ਡਰੈੱਸ ਦੇ ਉੱਤੇ ਲੇਅਰਿੰਗ ਦੇ ਤੌਰ ’ਤੇ ਪਹਿਨਿਆ ਜਾ ਰਿਹਾ ਹੈ। ਇਸ ਨਾਲ ਸ਼ਰੱਗ ਜਾਂ ਕੋਟ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੀਨਾਫੋਰ ਖੁਦ ਇਕ ਪਰਫੈਕਟ ਲੇਅਰ ਪ੍ਰਦਾਨ ਕਰਦਾ ਹੈ।
ਡੈਨਿਮ ਫੈਬਰਿਕ ਵਾਲੇ ਪੀਨਾਫੋਰ ਕੈਜ਼ੂਅਲ ਲੁਕ ਲਈ ਬੈਸਟ ਹਨ, ਜਦੋਂ ਕਿ ਵੂਲਨ ਜਾਂ ਹੋਰ ਥਿਕ ਫੈਬਰਿਕ ਵਾਲੇ ਵਿੰਟਰ ’ਚ ਗਰਮਾਹਟ ਦਿੰਦੇ ਹਨ। ਮਾਰਕੀਟ ’ਚ ਪੀਨਾਫੋਰ ਡਰੈੱਸਾਂ ਕਈ ਵੈਰਾਇਟੀਆਂ ’ਚ ਮਿਲ ਰਹੀਆਂ ਹਨ ਜਿਵੇਂ ਟਾਈਟ ਫਿੱਟ, ਲੂਜ਼ ਫਿੱਟ, ਸਟ੍ਰੈਪ ਡਿਜ਼ਾਈਨ ਜਾਂ ਸਿੰਪਲ। ਕਲਰ ਅਤੇ ਪੈਟਰਨ ’ਚ ਸਾਲਿਡ ਕਲਰ ਤੋਂ ਇਲਾਵਾ ਚੈੱਕ ਡਿਜ਼ਾਈਨ ਸਭ ਤੋਂ ਪਾਪੁਲਰ ਹਨ, ਜੋ ਕਿਊਟ ਅਤੇ ਪਲੇਅਫੁੱਲ ਲੁਕ ਦਿੰਦੇ ਹਨ। ਲਾਂਗ ਪੀਨਾਫੋਰ ਡਰੈੱਸ ਮੁਟਿਆਰਾਂ ਨੂੰ ਕਲਾਸੀ ਅਤੇ ਰਾਇਲ ਅਪੀਅਰੈਂਸ ਪ੍ਰਦਾਨ ਕਰਦੀਆਂ ਹਨ, ਜੋ ਪਾਰਟੀ ਜਾਂ ਸਪੈਸ਼ਲ ਓਕੇਜ਼ਨ ਲਈ ਪ੍ਰਫੈਕਟ ਹਨ। ਸਟਾਈਲਿੰਗ ’ਚ ਮੁਟਿਆਰਾਂ ਇਨ੍ਹਾਂ ਨੂੰ ਅਸੈਸਰੀਜ਼ ਨਾਲ ਕੰਪਲੀਟ ਕਰ ਰਹੀਆਂ ਹਨ।
ਸਨਗਲਾਸਿਜ਼, ਘੜੀ, ਹੈਂਡਬੈਗ ਜਾਂ ਕ੍ਰਾਸਬਾਡੀ ਬੈਗਸ ਦੇ ਨਾਲ ਇਹ ਹੋਰ ਅਟਰੈਕਟਿਵ ਲੱਗਦੇ ਹਨ। ਫੁੱਟਵੀਅਰ ’ਚ ਸ਼ਾਰਟ ਪੀਨਾਫੋਰ ਦੇ ਨਾਲ ਲਾਂਗ ਬੂਟਸ, ਜਦੋਂ ਕਿ ਮੀਡੀਅਮ ਜਾਂ ਲਾਂਗ ਦੇ ਨਾਲ ਸਨੀਕਰਸ, ਸੈਂਡਲ ਜਾਂ ਹੀਲਸ ਪ੍ਰਫੈਕਟ ਮੈਚ ਕਰਦੇ ਹਨ। ਹੇਅਰਸਟਾਈਲ ’ਚ ਪੋਨੀਟੇਲ ਜਾਂ ਓਪਨ ਹੇਅਰਸ ਇਨ੍ਹਾਂ ਦੇ ਨਾਲ ਸਭ ਤੋਂ ਸੋਹਣੇ ਲੱਗਦੇ ਹਨ। ਪੀਨਾਫੋਰ ਡਰੈੱਸਾਂ ਦੀ ਖਾਸੀਅਤ ਹੈ ਕਿ ਇਹ ਹਰ ਕਲਰ ਦੇ ਟਾਪ, ਸਵੈਟਰ ਜਾਂ ਕ੍ਰਾਪ ਟਾਪ ਦੇ ਨਾਲ ਮੈਚ ਕਰ ਜਾਂਦੀਆਂ ਹਨ। ਇਹ ਕੰਫਰਟੇਬਲ ਹੋਣ ਦੇ ਨਾਲ-ਨਾਲ ਆਸਾਨੀ ਨਾਲ ਪਹਿਨੀਆਂ ਜਾ ਸਕਦੀਆਂ ਹਨ, ਇਸ ਲਈ ਆਊਟਿੰਗ, ਪਿਕਨਿਕ, ਕਾਲਜ ਜਾਂ ਸਪੈਸ਼ਲ ਇਵੈਂਟਸ ’ਤੇ ਮੁਟਿਆਰਾਂ ਇਨ੍ਹਾਂ ਨੂੰ ਪ੍ਰੈਫਰ ਕਰ ਰਹੀਆਂ ਹਨ। ਟਰੈਂਡੀ, ਕਿਊਟ ਅਤੇ ਵਰਸੇਟਾਈਲ ਹੋਣ ਕਾਰਨ ਪੀਨਾਫੋਰ ਡਰੈੱਸਾਂ ਅੱਜ ਦੀਆਂ ਮੁਟਿਆਰਾਂ ਦੀ ਫੇਵਰੇਟ ਫ਼ੈਸ਼ਨ ਚੁਆਇਸ ਬਣ ਗਈਆਂ ਹਨ।
