ਕੁੰਡਲੀ ਜਾਂ ਦਾਜ ਨਹੀਂ, ਹੁਣ ਇਹ ਚੀਜ਼ ਤੈਅ ਕਰ ਰਹੀ ਵਿਆਹਾਂ ਦੀ ਕਿਸਮਤ ! 40 ਦਿਨਾਂ ''ਚ ਟੁੱਟੇ 150 ਵਿਆਹ
Thursday, Dec 11, 2025 - 12:03 PM (IST)
ਵੈੱਬ ਡੈਸਕ- ਵਿਆਹ ਦਾ ਸੀਜ਼ਨ ਹੋਵੇ ਅਤੇ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਆਉਣ, ਇਹ ਹਰ ਕਿਸੇ ਨੂੰ ਹੈਰਾਨ ਕਰ ਸਕਦਾ ਹੈ। ਪਰ ਇਸ ਵਾਰ ਇੰਦੌਰ ਤੋਂ ਜੋ ਰਿਪੋਰਟ ਸਾਹਮਣੇ ਆਈ ਹੈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਪਿਛਲੇ 40 ਦਿਨਾਂ 'ਚ ਇੰਦੌਰ ‘ਚ ਲਗਭਗ 3,000 ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਇਨ੍ਹਾਂ 'ਚੋਂ ਤਕਰੀਬਨ 150 ਵਿਆਹ ਆਖ਼ਰੀ ਸਮੇਂ ‘ਚ ਰੱਦ ਹੋ ਗਏ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਬਣਿਆ — ਸੋਸ਼ਲ ਮੀਡੀਆ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਸੋਸ਼ਲ ਮੀਡੀਆ ਕਿਵੇਂ ਬਣਿਆ ਰਿਸ਼ਤੇ ਟੁੱਟਣ ਦਾ ਕਾਰਨ?
ਵਿਆਹ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਪਰਿਵਾਰ ਅਤੇ ਜੋੜੇ ਵਿਆਹ ਤੋਂ ਪਹਿਲਾਂ ਇਕ-ਦੂਜੇ ਦੀਆਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਖੰਗਾਲਦੇ ਹਨ। ਇਸ ਦੌਰਾਨ ਪੁਰਾਣੀਆਂ ਤਸਵੀਰਾਂ, ਕੁਮੈਂਟ, ਲਾਈਕ, ਚੈਟ, ਫਾਲੋਅਰ ਲਿਸਟ ਸਾਹਮਣੇ ਆਉਂਦੀ ਹੈ ਅਤੇ ਇਨ੍ਹਾਂ ਗੱਲਾਂ ‘ਤੇ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਗੱਲ ਸਿੱਧੀ ਵਿਆਹ ਰੱਦ ਹੋਣ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਸ਼ੱਕ ਕਪਲ ਨੂੰ ਪੈਂਦਾ ਹੈ ਅ ਤੇ ਕਈ ਵਾਰ ਪਰਿਵਾਰਾਂ ਨੂੰ ਚੀਜ਼ਾਂ ਪਸੰਦ ਨਹੀਂ ਆਉਂਦੀਆਂ।
ਸਾਹਮਣੇ ਆਏ ਹੈਰਾਨ ਕਰਨ ਵਾਲੇ ਮਾਮਲੇ
ਕੇਸ 1: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਰਿਸ਼ਤਾ ਟੁੱਟਿਆ
ਪ੍ਰੀ-ਵੈਡਿੰਗ ਸ਼ੂਟ ਤੋਂ ਵਾਪਸ ਆਏ ਇਕ ਜੋੜਾ ਵਾਪਸ ਆਇਆ ਤਾਂ ਕੁੜੀ ਦੀ ਪੁਰਾਣੀ ਸੋਸ਼ਲ ਮੀਡੀਆ ਕੁਝ ਤਸਵੀਰਾਂ ਅਤੇ ਕੁਮੈਂਟਸ ਦੇਖ ਕੇ ਮੁੰਡੇ ਦੇ ਪਰਿਵਾਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਵਿਵਾਦ ਇੰਨਾ ਵਧਿਆ ਕਿ ਮੁੰਡਾ ਗੁੱਸੇ 'ਚ ਵਾਪਸ ਗੁਜਰਾਤ ਚਲਾ ਗਿਆ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਕੇਸ 2: ਸੰਗੀਤ ਤੋਂ ਬਾਅਦ ਲਾੜੀ ਗਾਇਬ
ਇਕ ਵਿਆਹ ‘ਚ ਸੰਗੀਤ ਦੀ ਰਾਤ ਸਭ ਕੁਝ ਬਹੁਤ ਵਧੀਆ ਸੀ। ਪਰ ਅਗਲੇ ਦਿਨ ਲਾੜੀ ਫਰਾਰ ਹੋ ਗਈ। ਬਾਅਦ 'ਚ ਪਤਾ ਲੱਗਾ ਕਿ ਉਸ ਦਾ ਪਹਿਲਾਂ ਤੋਂ ਇਕ ਅਫੇਅਰ ਸੀ, ਜਿਸ ਨਾਲ ਜੁੜੀਆਂ ਪੁਰਾਣੀਆਂ ਸੋਸ਼ਲ ਮੀਡੀਆ ਦੀਆਂ ਐਕਟੀਵਿਟੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਗੜ ਗਿਆ।
ਕੇਸ 3: ਇਕੋ ਗਾਰਡਨ 'ਚ ਇਕ ਮਹੀਨੇ ‘ਚ ਤਿੰਨ ਵਿਆਹ ਕੈਂਸਲ
ਇਕ ਮੈਰਿਜ ਗਾਰਡਨ ਦੇ ਮੈਨੇਜਰ ਨੇ ਦੱਸਿਆ ਕਿ ਸਿਰਫ਼ ਇਕ ਮਹੀਨੇ 'ਚ 3 ਵਿਆਹ ਇਸ ਲਈ ਰੱਦ ਹੋਏ ਕਿਉਂਕਿ ਪਰਿਵਾਰਾਂ ਵਿਚਕਾਰ ਸੋਸ਼ਲ ਮੀਡੀਆ ਨੂੰ ਲੈ ਕੇ ਪੁਰਾਣੀਆਂ ਚੈਟਾਂ ਅਤੇ ਫਾਲੋਅਰ ਲਿਸਟ 'ਤੇ ਝਗੜੇ ਹੋ ਗਏ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਵਿਆਹ ਉਦਯੋਗ ਨੂੰ 25 ਕਰੋੜ ਦਾ ਨੁਕਸਾਨ
ਇਨ੍ਹਾਂ ਰੱਦ ਹੋਏ 150 ਵਿਆਹਾਂ ਦਾ ਝਟਕਾ ਸਿਰਫ਼ ਪਰਿਵਾਰਾਂ ਨੂੰ ਹੀ ਨਹੀਂ ਲੱਗਾ, ਸਗੋਂ ਵਿਆਹ ਉਦਯੋਗ ਨੂੰ ਵੀ ਵੱਡਾ ਨੁਕਸਾਨ ਹੋਇਆ।
- ਹੋਟਲ ਬੁਕਿੰਗ ਰੱਦ
- ਕੇਟਰਿੰਗ ਆਰਡਰ ਡਿਲੇ
- ਡੇਕੋਰੇਸ਼ਨ ਕਾਂਟ੍ਰੈਕਟ ਕੈਂਸਲ
- ਬੈਂਡ–ਬਾਜਾ ਅਤੇ DJ ਬੁਕਿੰਗ ਗਈ
- ਮੇਕਅੱਪ ਆਰਟਿਸਟਾਂ ਦੇ ਐਡਵਾਂਸ ਵਾਪਸ
- ਹੋਟਲ ਐਸੋਸੀਏਸ਼ਨ ਦੇ ਅਨੁਸਾਰ ਕੁੱਲ 25 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪਹਿਲਾਂ ਦਾਜ, ਹੁਣ ਸੋਸ਼ਲ ਮੀਡੀਆ — ਬਦਲ ਰਿਹਾ ਰਿਸ਼ਤਿਆਂ ਦਾ ਰੁਝਾਨ
ਪਹਿਲਾਂ ਵਿਆਹ ਟੁੱਟਣ ਦੇ ਕਾਰਨ ਦਾਜ, ਆਰਥਿਕ ਹਾਲਾਤ ਜਾਂ ਪਰਿਵਾਰਾਂ ਦੇ ਵਿਚਾਰ ਹੁੰਦੇ ਸਨ, ਪਰ ਹੁਣ ਸਮਾਂ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਰਿਸ਼ਤਿਆਂ ਦੀ ਕਿਸਮਤ ਇਨ੍ਹਾਂ ਪ੍ਰਸ਼ਨਾਂ ਨਾਲ ਤੈਅ ਹੋ ਰਹੀ ਹੈ—
ਕੀ ਪੋਸਟ ਕੀਤਾ?
- ਕਿਸ ਦੀ ਫੋਟੋ ਲਾਈਕ ਕੀਤੀ?
- ਪੁਰਾਣੇ ਰਿਲੇਸ਼ਨ ਦੀਆਂ ਤਸਵੀਰਾਂ ਕਿਉਂ ਹਨ?
- ਫੋਲੋਇੰਗ ਇੰਨੀ ਜ਼ਿਆਦਾ ਕਿਉਂ ਹੈ?
- ਹੁਣ ਇਹ ਸਵਾਲ ਰਿਸ਼ਤਿਆਂ ਦੇ ਭਵਿੱਖ ਤੈਅ ਕਰਨ ਲੱਗੇ ਹਨ।
ਮਾਹਿਰਾਂ ਦੀ ਸਲਾਹ — ‘ਸੋਸ਼ਲ ਮੀਡੀਆ ਪਾਰਦਰਸ਼ਤਾ’ ਲਾਜ਼ਮੀ
ਰਿਲੇਸ਼ਨਸ਼ਿਪ ਐਕਸਪਰਟਾਂ ਦੇ ਮੁਤਾਬਕ, “ਜਿੰਨਾ ਕੁੰਡਲੀ ਮਿਲਾਣਾ ਜ਼ਰੂਰੀ ਹੈ, ਓਨਾ ਹੀ ਸੋਸ਼ਲ ਮੀਡੀਆ ਮਿਲਾਉਣਾ ਵੀ ਜ਼ਰੂਰੀ ਹੋ ਗਿਆ ਹੈ।”
ਉਹ ਸਲਾਹ ਦਿੰਦੇ ਹਨ—
- ਵਿਆਹ ਤੋਂ ਪਹਿਲਾਂ ਸੋਸ਼ਲ ਮੀਡੀਆ ਬਾਰੇ ਖੁੱਲ੍ਹ ਕੇ ਗੱਲ ਕਰੋ
- ਪੁਰਾਣੇ ਪੋਸਟ ਲੁਕਾਉਣ ਦੀ ਬਜਾਏ ਸੱਚਾਈ ਦੱਸੋ
- ਗਲਤਫਹਿਮੀਆਂ ਨਾ ਬਣਨ ਦਿਓ
- ਪਰਿਵਾਰਾਂ ਨੂੰ ਇਸ ਮਾਮਲੇ ‘ਚ ਸਮਝਦਾਰੀ ਦਿਖਾਉਣੀ ਚਾਹੀਦੀ ਹੈ
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
