ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ‘ਕੰਟਰਾਸਟ ਲਹਿੰਗਾ ਚੋਲੀ’

Monday, Dec 08, 2025 - 09:53 AM (IST)

ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ‘ਕੰਟਰਾਸਟ ਲਹਿੰਗਾ ਚੋਲੀ’

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਲਹਿੰਗਾ ਚੋਲੀ ਦਾ ਕ੍ਰੇਜ਼ ਸਦੀਆਂ ਤੋਂ ਕਾਇਮ ਹੈ। ਅੱਜ-ਕੱਲ ਦੀਆਂ ਮੁਟਿਆਰਾਂ ਅਤੇ ਸੱਜ ਵਿਆਹੀਆਂ ਮੁਟਿਆਰਾਂ ਵਿਚ ਕੰਟਰਾਸਟ ਲਹਿੰਗਾ ਚੋਲੀ ਟਰੈਂਡ ’ਚ ਹੈ। ਇਹ ਨਾ ਸਿਰਫ ਮੁਟਿਆਰਾਂ ਨੂੰ ਸਿੰਪਲ-ਸੋਬਰ ਲੁਕ ਦਿੰਦੇ ਹਨ, ਸਗੋਂ ਬੇਹੱਦ ਸਟਾਈਲਿਸ਼, ਆਕਰਸ਼ਕ ਅਤੇ ਸਾਰਿਆਂ ਵੱਖ ਦਿੱਸਣ ਦਾ ਅਹਿਸਾਸ ਵੀ ਕਰਵਾਉਂਦੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖਿੱਚ ਇਹੀ ਹੈ ਕਿ ਲਹਿੰਗਾ, ਚੋਲੀ ਅਤੇ ਦੁਪੱਟਾ ਤਿੰਨਾਂ ’ਚ ਇਕ-ਦੂਜੇ ਨਾਲੋਂ ਵੱਖ ਪਰ ਪ੍ਰਫੈਕਟਲੀ ਮੈਚ ਕਰਦੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਪੂਰੀ ਲੁਕ ਬੇਹੱਦ ਮਾਡਰਨ, ਟਰੈਂਡੀ ਅਤੇ ਰਾਇਲ ਲੱਗਦੀ ਹੈ।

ਮੁਟਿਆਰਾਂ ਵਿਚ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਕਲਰ ਕੰਬੀਨੇਸ਼ਨ ’ਚ ਰੈੱਡ-ਗੋਲਡ/ਗ੍ਰੀਨ, ਪਿੰਕ-ਬਲੈਕ, ਰਾਇਲ ਬਲਿਊ-ਗੋਲਡ, ਮੈਰੂਨ-ਗੋਲਡ/ਗ੍ਰੀਨ, ਔਰੇਂਜ-ਬਲੈਕ/ਗ੍ਰੀਨ, ਯੈਲੋ -ਰੈੱਡ/ਗ੍ਰੀਨ, ਬਲੈਕ-ਵ੍ਹਾਈਟ/ਕ੍ਰੀਮ, ਚਾਕਲੇਟ ਬ੍ਰਾਊਨ-ਕ੍ਰੀਮ ਅਤੇ ਐਮਰਾਲਡ ਗ੍ਰੀਨ-ਰੈੱਡ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੇਸਟਲ ਸ਼ੇਡਸ ’ਚ ਵੀ ਕੰਟਰਾਸਟ ਲਹਿੰਗੇ ਖੂਬ ਪਸੰਦ ਕੀਤੇ ਜਾ ਰਹੇ ਹਨ। ਕੰਟਰਾਸਟ ਲਹਿੰਗਾ ਚੋਲੀ ਵੱਖ-ਵੱਖ ਫੈਬਰਿਕਸ ’ਚ ਉਪਲੱਬਧ ਹਨ। ਹੈਵੀ ਵੈਡਿੰਗ ਲੁਕ ਲਈ ਵੈਲਵੇਟ ਅਤੇ ਬਨਾਰਸੀ, ਉੱਥੇ ਹੀ, ਲਾਈਟ ਅਤੇ ਐਲੀਗੈਂਟ ਲੁਕ ਲਈ ਨੈੱਟ ਅਤੇ ਆਰਗੈਂਜ਼ਾ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਕੰਟਰਾਸਟ ਲਹਿੰਗਾ ਚੋਲੀ ’ਚ ਜ਼ਿਆਦਾਤਰ ਦੁਪੱਟੇ ਲਹਿੰਗੇ ਦੇ ਰੰਗ ਦੇ ਹੁੰਦੇ ਹਨ ਪਰ ਉਨ੍ਹਾਂ ਦੇ ਬਾਰਡਰ ’ਤੇ ਚੋਲੀ ਦੇ ਰੰਗ ਦੀ ਲੈਸ, ਗੋਟਾ-ਪੱਟੀ, ਜਰੀ ਜਾਂ ਸੀਕਵੈਂਸ ਵਰਕ ਕੀਤਾ ਜਾਂਦਾ ਹੈ। ਕਈ ਡਿਜ਼ਾਈਨਾਂ ’ਚ ਤਾਂ ਦੁਪੱਟਾ ਵੀ ਤੀਸਰੇ ਵੱਖਰੇ ਰੰਗ ਦਾ ਹੁੰਦਾ ਹੈ, ਜੋ ਲੁਕ ਨੂੰ ਹੋਰ ਵੀ ਯੂਨੀਕ ਬਣਾਉਂਦਾ ਹੈ।

ਇਨ੍ਹੀਂ ਦਿਨੀਂ ਚੋਲੀ ’ਚ ਵੈਰਾਇਟੀ ਦੀ ਕੋਈ ਕਮੀ ਨਹੀਂ ਹੈ। ਫੁਲ ਸਲੀਵਜ਼, ਹਾਫ ਸਲੀਵਜ਼, ਕਾਲਡ ਸ਼ੋਲਡਰ, ਆਫ ਸ਼ੋਲਡਰ, ਡੀਪ ਵੀ ਨੈੱਕ, ਸਵੀਟਹਾਰਟ ਨੈੱਕ, ਹਾਈ ਨੈੱਕ, ਕਾਲਰ ਨੈੱਕ, ਡੋਰੀ ਨੈੱਕ ਅਤੇ ਕ੍ਰਾਪ ਟਾਪ ਸਟਾਈਲ ਚੋਲੀ ਵੀ ਖੂਬ ਟਰੈਂਡ ’ਚ ਹੈ। ਹੈਵੀ ਐਂਬ੍ਰਾਇਡਰੀ, ਮਿਰਰ ਵਰਕ, ਜ਼ਰਦੋਜੀ, ਸੀਕਵੈਂਸ ਵਰਕ ਵਾਲੀ ਚੋਲੀ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈ। ਕੰਟਰਾਸਟ ਲਹਿੰਗਾ ਚੋਲੀ ਹਰ ਮੌਕੇ ਲਈ ਪ੍ਰਫੈਕਟ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਸੰਗੀਤ ਸੈਰੇਮਨੀ, ਮਹਿੰਦੀ-ਹਲਦੀ, ਰਿਸੈਪਸ਼ਨ, ਐਂਗੇਜਮੈਂਟ-ਰੋਕਾ, ਤਿਉਹਾਰਾਂ ਅਤੇ ਪੂਜਾ ’ਚ ਪਹਿਨਣਾ ਪਸੰਦ ਕਰਦੀਆਂ ਹਨ। ਕੰਟਰਾਸਟ ਹੋਣ ਦੀ ਵਜ੍ਹਾ ਨਾਲ ਜਿਊਲਰੀ ਦੇ ਆਪਸ਼ਨ ਵੀ ਢੇਰ ਸਾਰੇ ਮਿਲ ਜਾਂਦੇ ਹਨ। ਕੁਝ ਮੁਟਿਆਰਾਂ ਮੈਚਿੰਗ ਜਿਊਲਰੀ ਪਹਿਨਦੀਆਂ ਹਨ ਤੇ ਕੋਈ ਗੋਲਡ, ਕੁੰਦਨ, ਪੋਲਕੀ, ਡਾਇਮੰਡ ਜਾਂ ਮਲਟੀਕਲਰ ਜਿਊਲਰੀ ਕੈਰੀ ਕਰਦੀਆਂ ਹਨ।

ਫੁੱਟਵੀਅਰ ’ਚ ਹਾਈ ਹੀਲਜ਼, ਜੁੱਤੀਆਂ ਜਾਂ ਐਂਬੈਲਿਸ਼ਡ ਸੈਂਡਲ ਬੈਸਟ ਲੱਗਦੇ ਹਨ। ਕਲੱਚ, ਪੋਟਲੀ ਬੈਗ ਅਤੇ ਸਟੇਟਮੈਂਟ ਗਾਗਲਸ ਮੁਟਿਆਰਾਂ ਦੀ ਲੁਕ ਨੂੰ ਹੋਰ ਵਧੇਰੇ ਸਟਾਈਲਿਸ਼ ਬਣਾਉਂਦੇ ਹਨ। ਕੰਟਰਾਸਟ ਲਹਿੰਗਾ ਚੋਲੀ ਅੱਜ ਦੀਆਂ ਮੁਟਿਆਰਾਂ ਅਤੇ ਸੱਜ ਵਿਆਹੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਹ ਨਾ ਸਿਰਫ ਟਰੈਡੀਸ਼ਨਲ ਲੁਕ ਨੂੰ ਮਾਡਰਨ ਟੱਚ ਦਿੰਦੇ ਹਨ, ਸਗੋਂ ਹਰ ਵਾਰ ਮੁਟਿਆਰਾਂ ਨੂੰ ਵੱਖਰੀ ਅਤੇ ਟਰੈਂਡੀ ਲੁਕ ਵੀ ਦਿੰਦੇ ਹਨ।


author

DIsha

Content Editor

Related News