ਸਟਾਈਲ ਤੇ ਗਰਮਾਹਟ ਦਾ ਪਰਫੈਕਟ ਸੁਮੇਲ ਬਣੀ ‘ਸ਼ਾਰਟ ਜੈਕਟ’

Tuesday, Dec 09, 2025 - 09:41 AM (IST)

ਸਟਾਈਲ ਤੇ ਗਰਮਾਹਟ ਦਾ ਪਰਫੈਕਟ ਸੁਮੇਲ ਬਣੀ ‘ਸ਼ਾਰਟ ਜੈਕਟ’

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਸਿਰਫ ਗਰਮ ਕੱਪੜਿਆਂ ਦੀ ਭਾਲ ਨਹੀਂ ਕਰਦੀਆਂ, ਸਗੋਂ ਅਜਿਹੇ ਆਊਟਫਿਟਸ ਦੀ ਭਾਲ ਵੀ ਕਰਦੀਆਂ ਹਨ ਜੋ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ ਲੁਕ ਵਿਚ ਦੇਣ। ਇਸੇ ਲਈ ਪਿਛਲੇ ਕੁਝ ਸਾਲਾਂ ਤੋਂ ਸ਼ਾਰਟ ਜੈਕਟਾਂ ਦਾ ਰੁਝਾਨ ਵਧਿਆ ਹੈ। ਇਹ ਨਾ ਸਿਰਫ਼ ਪੂਰੇ ਸਰੀਰ ਨੂੰ ਢੱਕਦੀਆਂ ਹਨ, ਸਗੋਂ ਇਨ੍ਹਾਂ ਦੀ ਸ਼ਾਰਟ ਲੈਂਥ ਹੋਣ ਕਾਰਨ ਮੁਟਿਆਰਾਂ ਨੂੰ ਟਰੈਂਡੀ ਅਤੇ ਮਾਡਰਨ ਫੀਲ ਵੀ ਦਿੰਦੀ ਹੈ। ਇਹੋ ਕਾਰਨ ਹੈ ਕਿ ਅੱਜ ਹਰ ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਵਰਕਿੰਗ ਵੁਮੈਨ ਤੱਕ ਸ਼ਾਰਟ ਜੈਕਟ ਨੂੰ ਆਪਣੇ ਵਿੰਟਰ ਵਾਰਡਰੋਬ ਦਾ ਅਹਿਮ ਹਿੱਸਾ ਬਣਾ ਚੁੱਕੀ ਹਨ। ਮਾਰਕੀਟ ਵਿਚ ਸ਼ਾਰਟ ਜੈਕਟ ਹਰ ਤਰ੍ਹਾਂ ਦੇ ਫੈਬਰਿਕ ਵਿਚ ਮੁਹੱਈਆ ਹਨ। ਲੈਦਰ ਸ਼ਾਰਟ ਜੈਕਟ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਨਿਮ, ਵੂਲਨ, ਕਾਟਨ-ਕਵਿਲਟੈੱਡ, ਫਾਕਸ ਫਰ, ਬਾਂਬਰ ਸਟਾਈਲ ਜੈਕਟ ਵੀ ਵਾਹ-ਵਾਹ ਚੱਲ ਰਹੀਆਂ ਹਨ। ਡਿਜ਼ਾਈਨ ਵਿਚ ਜਿਪ-ਅਪ, ਬਟਨ ਡਾਊਨ, ਬੈਲਟ ਵਾਲੀਆਂ, ਡਬਲ ਪਾਕੇਟ ਵਾਲੀਆਂ ਅਤੇ ਹੁੱਡੀ ਵਾਲੀਆਂ ਜੈਕਟਾਂ ਸਭ ਤੋਂ ਜ਼ਿਆਦਾ ਵਿਕ ਰਹੀਆਂ ਹਨ। ਕੁਝ ਜੈਕਟਾਂ ’ਚ ਡਿਟੈਚੇਬਲ ਹੁੱਡ ਵੀ ਹੁੰਦੀ ਹੈ ਜੋ ਠੰਢ ਵਧਣ ’ਤੇ ਕੰਮ ਆਉਂਦੀ ਹੈ। ਰੰਗਾਂ ਵਿਚ ਲਾਈਟ ਸ਼ੇਡਸ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਵ੍ਹਾਈਟ, ਬੇਜ, ਬੇਬੀ ਪਿੰਕ, ਕ੍ਰੀਮ, ਲਾਈਟ ਗ੍ਰੇਅ ਅਤੇ ਪਾਊਡਰ ਬਲਿਊ ਜੈਕਟਾਂ ਹਰ ਜਗ੍ਹਾ ਦਿਖ ਰਹੀਆਂ ਹਨ। ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਬਲੈਕ, ਰਾਇਲ ਬਲਿਊ, ਐਮਰਾਲਡ ਗ੍ਰੀਨ, ਵਾਈਨ ਰੈੱਡ ਅਤੇ ਮਸਟਰਡ ਯੈਲੋ ਰੰਗਾਂ ਦੀ ਸ਼ਾਰਟ ਜੈਕਟਾਂ ਵੀ ਪਸੰਦ ਆ ਰਹੀਆਂ ਹਨ।

ਸ਼ਾਰਟ ਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੰਡੀਅਨ ਹੋਵੇ ਜਾਂ ਵੈਸਟਰਨ, ਹਰ ਡਰੈੱਸ ਨਾਲ ਜਚਦੀ ਹੈ। ਜੀਨਸ-ਟਾਪ ਅਤੇ ਕ੍ਰਾਪ ਟਾਪ ਨਾਲ ਬਲੈਕ ਲੈਦਰ ਸ਼ਾਰਟ ਜੈਕਟ ਬੈਸਟ ਲੱਗਦੀ ਹੈ। ਸਾੜ੍ਹੀ ਜਾਂ ਲਹਿੰਗਾ ਚੋਲੀ ਨਾਲ ਵੈਲਵੇਟ ਜਾਂ ਬਨਾਰਸੀ ਸ਼ਾਰਟ ਜੈਕਟ ਪਹਿਨ ਕੇ ਇੰਡੋ-ਵੈਸਟਰਨ ਫਿਊਜ਼ਨ ਲੁਕ ਕ੍ਰੀਏਟ ਕੀਤੀ ਜਾ ਰਹੀ ਹੈ। ਜੀਨਸ ਟਾਪ ਵਿਦ ਸ਼ਾਰਟ ਜੈਕਟ ਨਾਲ ਮੁਟਿਆਰਾਂ ਲਾਂਗ ਬੂਟਸ, ਐਂਕਲ ਬੂਟਸ, ਸਪੋਰਟਜ਼ ਸ਼ੂਜ ਜਾਂ ਸਨੀਕਰਜ਼ ਕੈਰੀ ਕਰ ਰਹੀਆਂ ਹਨ। ਸੂਟ-ਸਾੜ੍ਹੀ ਵਿਦ ਸ਼ਾਰਟ ਜੈਕਟ ਨਾਲ ਜੁੱਤੀਆਂ, ਕੋਲਹਾਪੁਰੀ ਜਾਂ ਐਂਬੇਲਿਸ਼ਡ ਸੈਂਡਲ ਪਰਫੈਕਟ ਲੱਗਦੇ ਹਨ। ਅਕਸੈੱਸਰੀਜ਼ ਵਿਚ ਛੋਟੇ ਹੂਪ ਈਅਰਰਿੰਗਸ, ਚੇਨ ਬ੍ਰੇਸਲੇਟ ਅਤੇ ਸਟੇਟਮੈਂਟ ਬੈਗਸ ਬਹੁਤ ਪਸੰਦ ਕੀਤੇ ਜਾ ਰਹੇ ਹਨ। ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ, ਹਾਈ ਪੋਨੀਟੇਲ, ਮੈਸੀ ਬਨ ਜਾਂ ਸਾਈਡ ਬਰੇਡ ਸਭ ਤੋਂ ਜ਼ਿਆਦਾ ਟਰਾਈ ਕੀਤੇ ਜਾ ਰਹੇ ਹਨ। ਮਾਰਕੀਟ ਵਿਚ ਵੀ ਸ਼ਾਰਟ ਜੈਕਟ ਦੀ ਮੰਗ ਨੂੰ ਦੇਖਦੇ ਹੋਏ ਹਰ ਰੇਜ਼ ਵਿਚ ਕਈ ਆਪਸ਼ਨਾਂ ਮੁਹੱਈਆ ਹਨ। ਆਨਲਾਈਨ ਪਲੇਫਾਰਮ ਤੋਂ ਲੈ ਕੇ ਲੋਕਲ ਮਾਰਕੀਟ ਤਕ ਹਰ ਥਾਂ ’ਤੇ ਨਵੀਆਂ-ਨਵੀਆਂ ਵੈਰਾਇਟੀਆਂ ਆ ਰਹੀਆਂ ਹਨ। ਸ਼ਾਰਟ ਜੈਕਟ ਨਾ ਸਿਰਫ ਮੁਟਿਆਰਾਂ ਦੀ ਲੁਕ ਨੂੰ ਅਪਗ੍ਰੇਡ ਕਰਦੀਆਂ ਹਨ ਸਗੋਂ ਉਨ੍ਹਾਂ ਦੀ ਠੰਢ ਤੋਂ ਵੀ ਪੂਰਾ ਬਚਾਅ ਕਰਦੀਆਂ ਹਨ।


author

DIsha

Content Editor

Related News