ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ਹਨ ‘ਬਲੈਕ ਆਊਟਫਿਟ’
Wednesday, Dec 10, 2025 - 09:43 AM (IST)
ਵੈੱਬ ਡੈਸਕ- ਅੱਜ ਦੇ ਦੌਰ ’ਚ ਫੈਸ਼ਨ ਦੇ ਟਰੈਂਡ ਤੇਜ਼ੀ ਨਾਲ ਬਦਲ ਰਹੇ ਹਨ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਕਈ ਡਿਜ਼ਾਈਨ, ਵਰਕ ਅਤੇ ਰੰਗਾਂ ਦੇ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ। ਜਿਥੇ ਫੈਸ਼ਨ ਦੀ ਦੁਨੀਆ ਵਿਚ ਕਦੇ ਪਿੰਕ, ਕਦੇ ਰੈੱਡ ਅਤੇ ਕਦੇ ਪਰਪਲ ਦਾ ਟਰੈਂਡ ਰਹਿੰਦਾ ਹੈ, ਉਥੇ ਬਲੈਕ ਇਕ ਅਜਿਹਾ ਰੰਗ ਹੈ ਜੋ ਹਰ ਮੌਸਮ, ਹਰ ਉਮਰ ਅਤੇ ਹਰ ਮੌਕੇ ’ਤੇ ਛਾਇਆ ਰਹਿੰਦਾ ਹੈ। ਅੱਜਕੱਲ ਮੁਟਿਆਰਾਂ ਅਤੇ ਔਰਤਾਂ ਬਲੈਕ ਆਊਟਫਿਟ ਨੂੰ ਆਪਣਾ ਸਿਗਨੇਚਰ ਸਟਾਈਲ ਬਣਾ ਚੁੱਕੀਆਂ ਹਨ। ਭਾਵੇੇਂ ਇੰਡੀਅਨ ਵੀਅਰ ਹੋਵੇ ਜਾਂ ਵੈਸਟਰਨ, ਫੁੱਲ ਬਲੈਕ ਲੁਕ ਉਨ੍ਹਾਂ ਨੂੰ ਰਾਇਲ, ਐਲੀਗੇਂਟ ਅਤੇ ਬੇਹੱਦ ਕਲਾਸੀ ਲੁੱਕ ਦੇ ਰਿਹਾ ਹੈ। ਬਲੈਕ ਕਲਰ ਦਾ ਜਾਦੂ ਕੁਝ ਅਜਿਹਾ ਹੈ ਕਿ ਇਹ ਹਰ ਸਕਿਨ ਟੋਨ ’ਤੇ ਖੂਬਸੂਰਤੀ ਨਾਲ ਫਬਦਾ ਹੈ। ਇਹੋ ਕਾਰਨ ਹੈ ਕਿ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਗ੍ਰਹਿਣੀਆਂ ਤੱਕ ਸਾਰੇ ਬਲੈਕ ਨੂੰ ਆਪਣੀ ਅਲਮਾਰੀ ਦਾ ਸਭ ਤੋਂ ਅਹਿਮ ਹਿੱਸਾ ਮੰਨਦੀਆਂ ਹਨ।
ਲਾਈਟ ਸ਼ੇਡਸ ਵਰਗੇ ਬੇਬੀ ਪਿੰਕ, ਲਾਈਟ ਬਲਿਊ, ਕ੍ਰੀਮ, ਪੀਚ ਵਿਚ ਵੀ ਮੁਟਿਆਰਾਂ ਬੇਹੱਦ ਖੂਬਸੂਰਤ ਲੱਗਦੀਆਂ ਹਨ ਤਾਂ ਡਾਰਕ ਸ਼ੇਡਸ ਜਿਵੇਂ ਰੈੱਡ, ਮੈਰੂਨ, ਚਾਕਲੇਟ, ਐਮਰਾਇਲਡ ਗ੍ਰੀਨ ਵਿਚ ਵੀ ਕਮਾਲ ਦੀ ਲੁੱਕ ਮਿਲਦੀ ਹੈ ਪਰ ਜਦੋਂ ਗੱਲ ਰਾਇਲ ਅਤੇ ਪਾਵਰਫੁੱਲ ਦਿਖਣ ਦੀ ਹੋਵੇ ਤਾਂ ਬਲੈਕ ਤੋਂ ਬਿਹਤਰ ਕੁਝ ਨਹੀਂ ਹੁੰਦਾ ਹੈ। ਬਲੈਕ ਸਾੜ੍ਹੀ, ਬਲੈਕ ਲਹਿੰਗਾ ਚੋਲੀ, ਬਲੈਕ ਅਨਾਰਕਲੀ, ਬਲੈਕ ਚਿਕਨਕਰੀ ਸੂਟ ਜਾਂ ਫਿਰ ਬਲੈਕ ਸ਼ਰਾਰਾ ਹਰ ਤਰ੍ਹਾਂ ਦੇ ਟਰੈਡੀਸ਼ਨਲ ਆਊਟਫਿਟ ਵਿਚ ਬਲੈਕ ਮੁਟਿਆਰਾਂ ਨੂੰ ਰਾਣੀ ਵਰਗੀ ਲੁੱਕ ਦਿੰਦਾ ਹੈ।
ਖਾਸ ਕਰ ਕੇ ਵਿਆਹਾਂ ਤੇ ਤਿਉਹਾਰਾਂ ਵਿਚ ਬਲੈਕ ਸੀਕਵੈਂਸ ਸਾੜ੍ਹੀ ਜਾਂ ਬਲੈਕ ਵੈਲਵੇਟ ਲਹਿੰਗਾ ਪਹਿਨਕੇ ਮੁਟਿਆਰਾਂ ਸਾਰੀਆਂ ਨਜ਼ਰਾਂ ਦਾ ਕੇਂਦਰ ਬਣ ਜਾਂਦੀਆਂ ਹਨ। ਵੈਸਟਰਨ ਲੁੱਕ ਵਿਚ ਤਾਂ ਬਲੈਕ ਦਾ ਕੋਈ ਮੁਕਾਬਲਾ ਹੀ ਨਹੀਂ। ਬਲੈਕ ਬਾਡੀਕਾਨ ਡਰੈੱਸ, ਬਲੈਕ ਗਾਊਨ, ਬਲੈਕ ਸ਼ਰਟ ਡਰੈੱਸ, ਬਲੈਕ ਬਲੇਜਰ ਨਾਲ ਜੀਨਸ, ਬਲੈਕ ਲੈਦਰ ਜੈਕਟ ਜਾਂ ਫਿਰ ਸਿੰਪਲ ਬਲੈਕ ਟਾਪ-ਜੀਨਸ ਸੁਮੇਲ ਹਰ ਲੁੱਕ ’ਚ ਬਲੈਕ ਕਲਰ ਮੁਟਿਆਰਾਂ ਨੂੰ ਵੱਖਰੀ ਅਤੇ ਕੰਫੀਡੈਂਟ ਫੀਲ ਕਰਵਾਉਂਦਾ ਹੈ। ਮੁਟਿਆਰਾਂ ਬਲੈਕ ਡਰੈੱਸ ਨਾਲ ਜ਼ਿਆਦਾਤਰ ਬਲੈਕ ਐਕਸੈੱਸਰੀਜ਼ ਪਸੰਦ ਕਰਦੀਆਂ ਹਨ। ਬਲੈਕ ਹੀਲਸ, ਬਲੈਕ ਸੈਂਡਲ, ਬਲੈਕ ਸਨਗਲਾਸਿਜ਼, ਬਲੈਕ ਪਰਸ ਜਾਂ ਕਲਚ ਇਹ ਸਭ ਮਿਲ ਕੇ ਲੁੱਕ ਨੂੰ ਹੋਰ ਵੀ ਸ਼ਾਰਪ ਬਣਾਉਂਦੇ ਹਨ। ਜਿਊਲਰੀ ਦੀ ਗੱਲ ਕਰੀਏ ਤਾਂ ਬਲੈਕ ਨਾਲ ਗੋਲਡ, ਸਿਲਵਰ, ਡਾਇਮੰਡ ਦੇ ਨਾਲ-ਨਾਲ ਬਲੈਕ ਸਟੋਨ ਜਿਊਲਰੀ ਵੀ ਕਮਾਲ ਦੀ ਲੱਗਦੀ ਹੈ। ਮੇਕਅਪ ਵਿਚ ਡਾਰਕ ਰੈੱਡ ਜਾਂ ਮੈਰੂਨ ਲਿਪਸਟਿਕ, ਸਮੋਕੀ ਆਈਜ਼ ਅਤੇ ਹਾਈਲਾਈਟਰ ਨਾਲ ਖੁੱਲ੍ਹੇ ਵਾਲ, ਹਾਈ ਪੋਨੀ ਜਾਂ ਮੇਸੀ ਬਨ ਹਰ ਹੇਅਰਸਟਾਈਲ ਬਲੈਕ ਡਰੈੱਸ ਨਾਲ ਪਰਫੈਕਟ ਜਚਦਾ ਹੈ।
