ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹੈਂਡਬੈਗ

Monday, Dec 08, 2025 - 10:12 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹੈਂਡਬੈਗ

ਵੈੱਬ ਡੈਸਕ- ਅੱਜ ਦੇ ਦੌਰ ’ਚ ਫ਼ੈਸ਼ਨ ਸਿਰਫ ਕੱਪੜਿਆਂ ਤੱਕ ਹੀ ਸੀਮਤ ਨਹੀਂ ਰਿਹਾ। ਕੋਈ ਵੀ ਲੁਕ ਉਦੋਂ ਪੂਰੀ ਲੱਗਦੀ ਹੈ, ਜਦੋਂ ਉਸ ਨੂੰ ਸਹੀ ਅਸੈਸਰੀਜ਼ ਦੇ ਨਾਲ ਸਟਾਈਲ ਕੀਤਾ ਜਾਵੇ। ਖਾਸ ਕਰ ਕੇ ਮੁਟਿਆਰਾਂ ਲਈ ਹੈਂਡਬੈਗ ਸਿਰਫ ਇਕ ਸਾਮਾਨ ਰੱਖਣ ਦੀ ਚੀਜ਼ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਸਟਾਈਲ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਭਾਵੇਂ ਇੰਡੀਅਨ ਵੀਅਰ ਹੋਵੇ, ਵੈਸਟਰਨ ਡਰੈੱਸ ਹੋਵੇ ਜਾਂ ਇੰਡੋ-ਵੈਸਟਰਨ ਫਿਊਜ਼ਨ ਲੁਕ, ਹਰ ਡਰੈੱਸ ਦੇ ਨਾਲ ਮੈਚ ਕਰਦਾ ਹੈਂਡਬੈਗ ਮੁਟਿਆਰ ਦੀ ਖੂਬਸੂਰਤੀ ’ਚ ਚਾਰ ਚੰਨ ਲਾ ਦਿੰਦਾ ਹੈ। ਹੈਂਡਬੈਗ ਤੋਂ ਬਿਨਾਂ ਕੋਈ ਵੀ ਆਊਟਫਿਟ ਅਧੂਰਾ-ਜਿਹਾ ਲੱਗਦਾ ਹੈ। ਇਹ ਨਾ ਸਿਰਫ ਸਟਾਈਲ ਸਟੇਟਮੈਂਟ ਹੈ, ਸਗੋਂ ਫੋਨ, ਪੈਸੇ, ਮੇਕਅਪ ਕਿੱਟ, ਕੁੰਜੀ ਵਰਗੀ ਜ਼ਰੂਰੀ ਚੀਜ਼ਾਂ ਨੂੰ ਕੈਰੀ ਕਰਨ ਦਾ ਸਭ ਤੋਂ ਖੂਬਸੂਰਤ ਤਰੀਕਾ ਵੀ ਹੈ। ਮਾਰਕੀਟ ’ਚ ਢੇਰਾਂ ਡਿਜ਼ਾਈਨਰ ਹੈਂਡਬੈਗ ਉਪਲੱਬਧ ਹਨ। ਇਨ੍ਹਾਂ ’ਚ ਟੋਟ ਬੈਗ ਇਕ ਵੱਡਾ ਅਤੇ ਢੇਰ ਸਾਰਾ ਸਾਮਾਨ ਰੱਖਣ ਵਾਲਾ ਬੈਗ ਹੁੰਦਾ ਹੈ, ਜੋ ਕਾਲਜ, ਆਫਿਸ, ਸ਼ਾਪਿੰਗ ਜਾਂ ਪਿਕਨਿਕ ਲਈ ਬੈਸਟ ਰਹਿੰਦਾ ਹੈ। ਕਲੱਚ ਇਕ ਛੋਟਾ, ਬਿਨਾਂ ਪਟੇ ਵਾਲਾ, ਹੱਥ ’ਚ ਫੜਨ ਵਾਲਾ ਬੈਗ ਹੁੰਦਾ ਹੈ। ਇਹ ਵਿਆਹ-ਪਾਰਟੀ, ਰਿਸੈਪਸ਼ਨ ਜਾਂ ਡਿਨਰ ਡੇਟ ਲਈ ਪ੍ਰਫੈਕਟ ਰਹਿੰਦਾ ਹੈ।

PunjabKesari

ਗੋਲਡਨ, ਸਿਲਵਰ ਜਾਂ ਹੈਵੀ ਐਂਬ੍ਰਾਇਡਰੀ ਵਾਲੇ ਕਲੱਚ ਇੰਡੀਅਨ ਲਹਿੰਗੇ-ਸਾੜ੍ਹੀ ਦੇ ਨਾਲ ਕਮਾਲ ਦੇ ਲੱਗਦੇ ਹਨ। ਸਲਿੰਗ/ਕਰਾਸ ਬਾਡੀ ਬੈਗ ਇਕ ਲੰਮੀ ਸਟ੍ਰੈਪ ਵਾਲਾ, ਮੋਢੇ ’ਤੇ ਤਿਰਛਾ ਲਮਕਾਉਣ ਵਾਲਾ ਬੈਗ ਹੁੰਦਾ ਹੈ ਜੋ ਟਰੈਵਲਿੰਗ, ਘੁੰਮਣ-ਫਿਰਣ ਜਾਂ ਕੈਜ਼ੂਅਲ ਡੇ ਆਊਟ ਲਈ ਬੈਸਟ ਹੈ। ਸ਼ੋਲਡਰ ਬੈਗ ਸਭ ਤੋਂ ਕਾਮਨ ਅਤੇ ਵਰਸੇਟਾਈਲ ਰਹਿੰਦੇ ਹਨ। ਹੋਬੋ ਬੈਗ ਇਕ ਢਿੱਲਾ-ਢਾਲਾ, ਅਰਧ ਚੰਦਰਾਕਾਰ ਡਿਜ਼ਾਈਨ ਵਾਲਾ ਬੈਗ ਹੁੰਦਾ ਹੈ, ਜੋ ਬੋਹੋ ਲੁਕ ਜਾਂ ਕੈਜ਼ੂਅਲ ਡਰੈੱਸ ਦੇ ਨਾਲ ਬਹੁਤ ਸੋਹਣਾ ਲੱਗਦਾ ਹੈ। ਬਕੇਟ ਬੈਗ ਬਾਲਟੀ ਵਰਗੀ ਸ਼ੇਪ, ਡਰਾਸਟ੍ਰਿੰਗ ਕਲੋਜ਼ਰ ਵਰਗਾ ਹੁੰਦਾ ਹੈ। ਇਹ ਟਰੈਂਡੀ ਅਤੇ ਸਪੇਸ਼ੀਅਸ ਅਤੇ ਅੱਜਕੱਲ ਮੁਟਿਆਰਾਂ ’ਚ ਬਹੁਤ ਪਾਪੁਲਰ ਹੈ। ਸੈਚੇਲ ਬੈਗ ਫਲੈਟ ਬਾਟਮ ਵਾਲਾ ਬੈਗ ਹੁੰਦਾ ਹੈ, ਜਿਸ ਨੂੰ ਆਫਿਸ ਜਾਣ ਵਾਲੀਆਂ ਮੁਟਿਆਰਾਂ ਕਾਫ਼ੀ ਪਸੰਦ ਕਰਦੀਆਂ ਹਨ। ਇਨ੍ਹਾਂ ’ਚ ਮੁਟਿਆਰਾਂ ਜ਼ਿਆਦਾਤਰ ਨਿਊਟਰਲ ਅਤੇ ਪਾਪ ਕਲਰਜ਼ ਪਸੰਦ ਕਰਦੀਆਂ ਹਨ। ਵ੍ਹਾਈਟ, ਬਲੈਕ, ਬੇਜ਼, ਪੇਸਟਲ ਪਿੰਕ, ਚਾਕਲੇਟ ਬਾਊਨ, ਟੈਨ, ਐਮਰਾਲਡ ਗ੍ਰੀਨ ਵਰਗੇ ਰੰਗਾਂ ਦੇ ਹੈਂਡਬੈਗ ਹਰ ਡਰੈੱਸ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਪਾਰਟੀ ਵੀਅਰ ਲਈ ਮੈਟੈਲਿਕ ਗੋਲਡ, ਸਿਲਵਰ, ਰੋਜ਼ ਗੋਲਡ ਜਾਂ ਐਂਬੈਲਿਸ਼ਡ ਕਲੱਚ ਟਰੈਂਡ ’ਚ ਹਨ।

ਉੱਥੇ ਹੀ, ਰੋਜਾਨਾ ਲਈ ਲੈਦਰ ਫਿਨਿਸ਼ ਜਾਂ ਕੁਆਲਟਿਡ ਡਿਜ਼ਾਈਨ ਵਾਲੇ ਬੈਗ ਬਹੁਤ ਪਸੰਦ ਕੀਤੇ ਜਾ ਰਹੇ ਹਨ। ਵਿਆਹਾਂ ਜਾਂ ਤਿਉਹਾਰਾਂ ’ਚ ਲਹਿੰਗਾ-ਚੋਲੀ, ਅਨਾਰਕਲੀ ਜਾਂ ਹੈਵੀ ਸਾੜ੍ਹੀ ਦੇ ਨਾਲ ਪੋਟਲੀ ਬੈਗ, ਬਨਾਰਸੀ ਕਲੱਚ, ਗੋਲਡਨ-ਸਿਲਵਰ ਐਂਬ੍ਰਾਇਡਰੀ ਜਾਂ ਜਰੀ ਵਰਕ ਕਲੱਚ ਬਹੁਤ ਖੂਬਸੂਰਤ ਲੱਗਦੇ ਹਨ। ਉੱਥੇ ਹੀ, ਇੰਡੋ-ਵੈਸਟਰਨ ਕੁੜਤੀ-ਜੀਨਸ ਜਾਂ ਪਲਾਜ਼ੋ ਦੇ ਨਾਲ ਸਲਿੰਗ ਬੈਗ ਜਾਂ ਛੋਟਾ ਸ਼ੋਲਡਰ ਬੈਗ ਪ੍ਰਫੈਕਟ ਬੈਲੇਂਸ ਬਣਾਉਂਦਾ ਹੈ। ਅੱਜਕੱਲ ਦੀਆਂ ਸਮਾਰਟ ਅਤੇ ਸਟਾਈਲਿਸ਼ ਮੁਟਿਆਰਾਂ ਅਜਿਹਾ ਹੈਂਡਬੈਗ ਚੁਣਦੀਆਂ ਹਨ, ਜੋ ਨਾ ਸਿਰਫ ਉਨ੍ਹਾਂ ਦੀ ਡਰੈੱਸ ਨਾਲ ਮੈਚ ਕਰੇ, ਸਗੋਂ ਜਿਸ ਨੂੰ ਪੂਰਾ ਦਿਨ ਆਸਾਨੀ ਨਾਲ ਕੈਰੀ ਵੀ ਕੀਤਾ ਜਾ ਸਕੇ। ਇਹੀ ਵਜ੍ਹਾ ਹੈ ਕਿ ਹੈਂਡਬੈਗ ਅੱਜ ਹਰ ਮੁਟਿਆਰ ਦੀ ਜ਼ਰੂਰਤ ਬਣ ਚੁੱਕਿਆ ਹੈ।


author

DIsha

Content Editor

Related News