ਅੰਦਰੂਨੀ ਕਮਜ਼ੋਰੀ ਹੋਵੇਗੀ ਦੂਰ, ਅੱਜ ਤੋਂ ਹੀ ਪੀਣਾ ਸ਼ੁਰੂ ਕਰੋ ਇਸ ਦਾਲ ਦਾ ਪਾਣੀ
Monday, Dec 09, 2024 - 01:20 PM (IST)
ਹੈਲਥ ਡੈਸਕ- ਅੱਜ-ਕੱਲ੍ਹ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੋ ਗਈ ਹੈ। ਲੋਕਾਂ ਕੋਲ ਸਹੀ ਸਮੇਂ ‘ਤੇ ਸਾਫ-ਸੁਥਰਾ ਭੋਜਨ ਖਾਣ ਦਾ ਟਾਈਮ ਨਹੀਂ ਹੈ। ਜਿਸ ਕਾਰਨ ਸਰੀਰ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਸਮੇਂ ਸਿਰ ਭੋਜਨ ਨਾ ਖਾਣਾ ਅਤੇ ਭੁੱਖ ਲੱਗਣ ‘ਤੇ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧਦਾ ਹੈ। ਇਸ ਦੇ ਨਾਲ ਹੀ ਅੰਦਰੂਨੀ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ ਪਰ ਤੁਸੀਂ ਇਸ ਕਮਜ਼ੋਰੀ ਨੂੰ ਬਿਨਾਂ ਕਿਸੇ ਔਸ਼ਧੀ ਇਲਾਜ ਦੇ ਦੂਰ ਕਰ ਸਕਦੇ ਹੋ, ਜਿਸ ਲਈ ਜੇਕਰ ਤੁਸੀਂ ਦਾਲ ਦੇ ਪਾਣੀ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਫਾਇਦਾ ਮਹਿਸੂਸ ਹੋਵੇਗਾ।
ਇਹ ਵੀ ਪੜ੍ਹੋ- Health Tips : ਇਹ ਲੋਕ ਬਿਲਕੁਲ ਨਾ ਕਰਨ ਕਿਸ਼ਮਿਸ਼ ਦਾ ਸੇਵਨ
ਡਾਕਟਰਾਂ ਮੁਤਾਬਕ ਦਾਲ ਦੇ ਪਾਣੀ ਵਿੱਚ ਬਹੁਤ ਸਾਰੇ ਪੌਸ਼ਟਿਕ ਗੁਣ ਹੁੰਦੇ ਹਨ, ਪਰ ਇਹ ਕਿਸੇ ਇੱਕ ਦਾਲ ਵਿੱਚ ਨਹੀਂ, ਮਿਕਸ ਦਾਲਾਂ ਦਾ ਪਾਣੀ ਪੀਣਾ ਸਿਹਤ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਅਰਹਰ, ਚਨਾ, ਮਸੂਰ, ਮੂੰਗ, ਕਲਾਈ, ਖੇਸਾਰੀ, ਮਟਰ ਅਤੇ ਉੜਦ ਦੀਆਂ ਦਾਲਾਂ ਹੋ ਸਕਦੀਆਂ ਹਨ।
ਮਿਕਸ ਦਾਲ ਦਾ ਪਾਣੀ ਪੀਣ ਨਾਲ ਇਸ ਵਿਚ ਮੌਜੂਦ ਜ਼ਰੂਰੀ ਅਮੀਨੋ ਐਸਿਡ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਕਈ ਲਾਭ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਦਾਲ ਦਾ ਪਾਣੀ ਘੱਟ ਕੈਲੋਰੀ ਅਤੇ ਚਰਬੀ ਰਹਿਤ ਹੁੰਦਾ ਹੈ, ਇਹ ਉਹਨਾਂ ਲੋਕਾਂ ਲਈ ਬੇਹੱਦ ਲਾਹੇਵੰਦ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ। ਇਸ ਨਾਲ ਪੇਟ ਭਰਿਆ ਰਹਿੰਦਾ ਹੈ, ਇਸ ਲਈ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਦੇ ਨਾਲ ਹੀ ਸਰੀਰ ਦੀ ਅੰਦਰੂਨੀ ਕਮਜ਼ੋਰੀ ਨੂੰ ਦੂਰ ਕਰਨ ਲਈ ਠੰਡੇ ਮੌਸਮ ‘ਚ ਹਰੀਆਂ ਸਬਜ਼ੀਆਂ ਅਤੇ ਪੁੰਗਰੇ ਹੋਏ ਛੋਲੇ ਅਤੇ ਮੂੰਗੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
ਇਹ ਵੀ ਪੜ੍ਹੋ- ਬਹੁਤ ਹੀ ਦਿਲਚਸਪ ਹੈ ਪਰਿਣੀਤੀ-ਰਾਘਵ ਦੀ ਲਵ ਸਟੋਰੀ
ਦਾਲ ਦਾ ਪਾਣੀ ਹਲਕਾ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ। ਇਹ ਪੇਟ ਨੂੰ ਆਰਾਮ ਦਿੰਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।
ਦਾਲ ਦੇ ਪਾਣੀ ਵਿੱਚ ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ B ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਪੋਸ਼ਣ ਪ੍ਰਦਾਨ ਕਰਦੇ ਹਨ। ਦਾਲ ਦੇ ਪਾਣੀ ‘ਚ ਮੌਜੂਦ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਜ਼ੁਕਾਮ, ਖਾਂਸੀ ਅਤੇ ਹੋਰ ਇਨਫੈਕਸ਼ਨਾਂ ਤੋਂ ਬਚਾਅ ਰਹਿੰਦਾ ਹੈ।
ਇਹ ਵੀ ਪੜ੍ਹੋ- 'Water Heating Rod' 'ਤੇ ਬਣ ਗਈ ਹੈ ਸਫੈਦ ਪਰਤ ਤਾਂ ਕਰੋ ਇਹ ਛੋਟਾ ਜਿਹਾ ਕੰਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8