ਜੇ ਤੁਸੀਂ ਵੀ ਹੋ ਫਰੈਂਚ ਫਰਾਈਜ਼ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
Tuesday, Oct 08, 2024 - 01:03 PM (IST)
ਹੈਲਥ ਡੈਸਕ- ਪੂਰੀ ਦੁਨੀਆ 'ਚ ਆਲੂਆਂ ਤੋਂ ਬਣੇ ਫਰੈਂਚ ਫਰਾਈਜ਼ ਦੇ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ। ਇਹ ਸਭ ਤੋਂ ਸਵਾਦਿਸ਼ਟ ਭੋਜਨਾਂ ਵਿੱਚ ਗਿਣਿਆ ਜਾਂਦਾ ਹੈ, ਹਾਲਾਂਕਿ ਇਸਨੂੰ ਨਿਯਮਿਤ ਤੌਰ 'ਤੇ ਖਾਣ ਨਾਲ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਹਾਲਾਂਕਿ, ਡਾਕਟਰਾਂ ਦਾ ਮੰਨਣਾ ਹੈ ਕਿ ਇਸ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ।
ਫ੍ਰੈਂਚ ਫਰਾਈਜ਼ ਇਨ੍ਹਾਂ 5 ਬਿਮਾਰੀਆਂ ਦੀ ਹੈ ਜੜ੍ਹ
'ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ' ਮੁਤਾਬਕ ਜਦੋਂ 4500 ਦੇ ਕਰੀਬ ਨੌਜਵਾਨਾਂ 'ਤੇ ਅਧਿਐਨ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਇਸ ਵਿਚ ਦੱਸਿਆ ਗਿਆ ਕਿ ਜੋ ਲੋਕ ਹਫਤੇ ਵਿਚ ਦੋ ਵਾਰ ਤੋਂ ਜ਼ਿਆਦਾ ਫਰੈਂਚ ਫਰਾਈਜ਼ ਖਾਂਦੇ ਹਨ, ਉਨ੍ਹਾਂ ਵਿਚ ਜਲਦੀ ਮੌਤ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ-ਕਿਤੇ ਤੁਸੀਂ ਤਾਂ ਨਹੀਂ ਢਿੱਡ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ?
1. ਢਿੱਡ 'ਚ ਹੋ ਸਕਦੀ ਹੈ ਸਮੱਸਿਆ
ਫ੍ਰੈਂਚ ਫਰਾਈਜ਼ ਦਾ ਪਾਚਨ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਨਾਲੋਂ ਬਹੁਤ ਹੌਲੀ ਹੁੰਦਾ ਹੈ ਕਿਉਂਕਿ ਇਸ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਢਿੱਡ 'ਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਦਸਤ, ਉਲਟੀ ਅਤੇ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।
2. ਦਿਮਾਗ ਲਈ ਨੁਕਸਾਨਦੇਹ
ਫ੍ਰੈਂਚ ਫਰਾਈਜ਼ ਤੁਹਾਡੇ ਦਿਮਾਗ ਲਈ ਠੀਕ ਨਹੀਂ ਹਨ ਕਿਉਂਕਿ ਹਾਈਡ੍ਰੋਜਨੇਟਿਡ ਆਇਲ ਅਤੇ ਫਰਾਈਜ਼ 'ਚ ਬਹੁਤ ਜ਼ਿਆਦਾ ਟਰਾਂਸ ਫੈਟ ਪਾਈ ਜਾਂਦੀ ਹੈ, ਜਿਸ ਨਾਲ ਅਲਜ਼ਾਈਮਰ ਰੋਗ ਦਾ ਖਤਰਾ ਵਧ ਜਾਂਦਾ ਹੈ ਅਤੇ ਯਾਦਦਾਸ਼ਤ ਖਰਾਬ ਹੋਣ ਦੀ ਸਮੱਸਿਆ ਵਧ ਜਾਂਦੀ ਹੈ।
3. ਇਮਿਊਨ ਸਿਸਟਮ 'ਤੇ ਪ੍ਰਭਾਵ
ਫ੍ਰੈਂਚ ਫਰਾਈਜ਼ ਦਾ ਤੁਹਾਡੀ ਇਮਿਊਨ ਸਿਸਟਮ 'ਤੇ ਸਿੱਧਾ ਅਸਰ ਪੈਂਦਾ ਹੈ ਕਿਉਂਕਿ ਕਈ ਵਾਰ ਅਜਿਹੇ ਭੋਜਨ ਵਿਚਲੇ ਗੈਰ-ਸਿਹਤਮੰਦ ਬੈਕਟੀਰੀਆ ਤੁਹਾਡੇ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਤੁਹਾਡੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ।
ਇਹ ਵੀ ਪੜ੍ਹੋ-ਸਰੀਰ ਲਈ ਬੇਹੱਦ ਲਾਹੇਵੰਦ ਹੈ ਲਾਲ ਮਿਰਚ ਦੀ ਵਰਤੋਂ, ਖੂਨ ਦੀ ਘਾਟ ਸਣੇ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ
4. ਦਿਲ ਦੀ ਬੀਮਾਰੀ ਦਾ ਖਤਰਾ
ਫਰੈਂਚ ਫਰਾਈਜ਼ ਦਾ ਅਕਸਰ ਸੇਵਨ ਕਰਨ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਇਹ ਜ਼ਿਆਦਾ ਤਲੇ ਹੋਏ ਭੋਜਨ ਨਾਲ ਧਮਨੀਆਂ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਸ ਨਾਲ ਦਿਲ ਦਾ ਦੌਰਾ ਅਤੇ ‘ਟ੍ਰਿਪਲ ਵੈਸਲਜ਼ ਡਿਜ਼ੀਜ਼’ ਵਰਗੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ।
5. ਵਧੇਗਾ ਭਾਰ
ਭਾਰ ਵਧਣਾ ਅੱਜ-ਕੱਲ੍ਹ ਇੱਕ ਆਮ ਸਮੱਸਿਆ ਹੈ, ਅਜਿਹੀ ਸਥਿਤੀ ਵਿੱਚ ਫ੍ਰੈਂਚ ਫਰਾਈਜ਼ ਵਰਗੇ ਉੱਚ ਕੈਲੋਰੀ ਭੋਜਨ ਕਮਰ ਨੂੰ ਚੌੜਾ ਕਰਨ, ਪੇਟ ਦਾ ਵੱਡਾ ਹੋਣਾ ਅਤੇ ਸਮੁੱਚੇ ਤੌਰ 'ਤੇ ਮੋਟਾਪੇ ਦਾ ਕਾਰਨ ਬਣ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੇਲਯੁਕਤ ਭੋਜਨ ਖਾਣ ਤੋਂ ਬਚੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।