ਜੇਕਰ ਤੁਹਾਡੇ ਬੱਚੇ ਵੀ ਦੱਬ ਕੇ ਖਾਂਦੇ ਨੇ ਫਾਸਟ ਫੂਡ ਤਾਂ ਹੋ ਜਾਓ ਸਾਵਧਾਨ ! ਇਸ ਮਾਤਰਾ ਤੋਂ ਜ਼ਿਆਦਾ ਖਾਧਾ ਤਾਂ...
Saturday, Jul 19, 2025 - 11:18 AM (IST)

ਹੈਲਥ ਡੈਸਕ- ਸਮੋਸੇ, ਜਲੇਬੀਆਂ, ਪੀਜ਼ਾ, ਆਈਸਕ੍ਰੀਮ ਜਾਂ ਮੋਮੋਜ਼- ਇਹ ਸਾਰੇ ਬੱਚਿਆਂ ਦੇ ਮਨਪਸੰਦ ਖਾਣੇ ਹੋ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਖਾਣੇ ਸਰੀਰ 'ਚ ਜ਼ਹਿਰ ਵਾਂਗ ਕੰਮ ਕਰ ਸਕਦੇ ਹਨ ਜੇਕਰ ਇਨ੍ਹਾਂ ਦੀ ਮਾਤਰਾ ਤੇ ਸਮਾਂ ਸਹੀ ਨਾ ਹੋਵੇ? ਇਕ ਅਧਿਐਨ ਮੁਤਾਬਕ ਜੇ ਬੱਚਿਆਂ ਨੂੰ ਅਕਸਰ ਇਹ ਫੂਡ ਆਈਟਮ ਮਿਲਣ ਲੱਗ ਪੈਣ ਤਾਂ ਉਹ ਹਾਰਮੋਨਲ ਅਸੰਤੁਲਨ, ਭੁੱਖ ਘੱਟ ਹੋਣਾ, ਮੋਟਾਪਾ ਅਤੇ ਭਵਿੱਖ 'ਚ ਡਾਇਬਟੀਜ਼ (ਸ਼ੂਗਰ) ਦੇ ਸ਼ਿਕਾਰ ਹੋ ਸਕਦੇ ਹਨ।
ਪੀਜ਼ਾ:
ਕਿੰਨੀ ਵਾਰ ਖਾਓ?- 15 ਦਿਨਾਂ 'ਚ ਇਕ ਵਾਰ
250-300 ਕੈਲੋਰੀ ਤੋਂ ਵੱਧ ਵਾਲੇ ਪੀਜ਼ਾ 'ਚ 600 ਮਿਲੀਗ੍ਰਾਮ ਸੋਡੀਅਮ, ਜ਼ਿਆਦਾ ਚਰਬੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ, ਜੋ ਕਿ ਬੱਚਿਆਂ ਦੇ ਲੀਵਰ ਤੇ ਦਬਾਅ ਪਾਂਦੇ ਹਨ।
ਮੋਮੋਜ਼:
ਕਿੰਨੀ ਵਾਰ ਖਾਓ?- ਮਹੀਨੇ 'ਚ 2 ਵਾਰ ਤੋਂ ਜ਼ਿਆਦਾ ਨਹੀਂ
ਮੋਮੋਜ਼ ਮੈਦੇ ਨਾਲ ਬਣਦੇ ਹਨ, ਜੋ ਕਈ ਲੋਕਾਂ ਲਈ ਪਚਾਉਣਾ ਮੁਸ਼ਕਲ ਹੁੰਦਾ ਹੈ। ਤਲੇ ਹੋਓਏ ਮੋਮੋਜ਼ 'ਚ ਟ੍ਰਾਂਸ ਫੈਟ ਵਧ ਜਾਂਦਾ ਹੈ ਅਤੇ ਉਸ 'ਚ ਜ਼ਿਆਦਾ ਲੂਣ ਅਤੇ ਹੋਰ ਕੈਮੀਕਲ ਵੀ ਹੋ ਸਕਦੇ ਹਨ।
ਪਾਸਤਾ:
ਕਿੰਨੀ ਵਾਰ ਖਾਓ?- 3 ਮਹੀਨੇ 'ਚ ਇਕ ਵਾਰ
ਪਾਸਤਾ ਜੇਕਰ ਮੈਦੇ ਨਾਲ ਬਣਿਆ ਹੋਵੇ ਤਾਂ ਉਹ ਤੁਹਾਡੇ ਪੇਟ ਲਈ ਭਾਰੀ ਹੋ ਸਕਦਾ ਹੈ। ਫਾਈਬਰ ਘੱਟ, ਪ੍ਰੋਟੀਨ ਨਾ ਦੇ ਬਰਾਬਰ ਅਤੇ ਕੈਲੋਰੀ ਜ਼ਿਆਦਾ ਹੁੰਦੀ ਹੈ। ਇਹ ਪੇਟ ਦੇ ਨੇੜੇ-ਤੇੜੇ ਚਰਬੀ ਵਧਾਉਂਦਾ ਹੈ ਅਤੇ ਬਲੱਡ ਸ਼ੂਗਰ ਵੀ।
ਕੋਲਡ ਡ੍ਰਿੰਕ:
ਕਿੰਨੀ ਮਾਤਰਾ ਠੀਕ?- 250 ml ਤੋਂ ਘੱਟ, ਮਹੀਨੇ 'ਚ 1 ਵਾਰ
ਇਸ 'ਚ 6 ਤੋਂ 8 ਚਮਚ ਖੰਡ ਹੁੰਦੀ ਹੈ। ਇਹ ਸਰੀਰ 'ਚ ਅਚਾਨਕ ਇੰਸੁਲਿਨ ਵਧਾ ਦਿੰਦੀ ਹੈ, ਜਿਸ ਨਾਲ ਸ਼ੂਗਰ ਵਧਦੀ ਹੈ ਅਤੇ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
ਪੈਕਡ ਸਨੇਕਸ (ਚਿਪਸ, ਕੁਰਕੁਰੇ ਆਦਿ):
ਕਿੰਨੀ ਵਾਰ ਖਾਓ?- ਰੋਜ਼ਾਨਾ ਤੋਂ ਬਚੋ, ਹਫ਼ਤੇ 'ਚ ਇਕ ਵਾਰ
ਇਹ ਆਈਟਮ ਹਾਈ ਫ੍ਰਾਈਡ ਤੇ ਰਿਫਾਇੰਡ ਆਇਲ ਵਾਲੇ ਹੁੰਦੇ ਹਨ, ਜੋ ਕਿ ਲਿਵਰ ਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਆਈਸਕ੍ਰੀਮ:
ਕਿੰਨੀ ਵਾਰ ਖਾਓ?- ਹਫ਼ਤੇ 'ਚ ਇਕ ਵਾਰ, ਸਿਰਫ 50 ml
ਇਸ 'ਚ ਸੇਚੂਰੇਟਿਡ ਫੈਟ, ਕ੍ਰੀਮੀ ਪਦਾਰਥ ਅਤੇ ਹਾਰਮਫੁਲ ਸਿਣਥੈਟਿਕ ਸੁਗੰਧ ਹੁੰਦੇ ਹਨ, ਜੋ ਕਿ ਬੱਚਿਆਂ ਦੀ ਹਾਰਮੋਨਲ ਗਤੀਵਿਧੀ 'ਤੇ ਅਸਰ ਪਾਉਂਦੇ ਹਨ।
ਨੋਟ- ਬੱਚਿਆਂ ਨੂੰ ਘਰੇਲੂ, ਤਾਜ਼ਾ ਤੇ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਸਕੂਲ ਜਾਂ ਬਾਹਰ ਜਾਣ ਸਮੇਂ ਨਾਲ ਫਾਸਟ ਫੂਡ ਦੀ ਆਦਤ ਪੈ ਜਾਂਦੀ ਹੈ, ਜਿਸ ਨੂੰ ਵਾਧੂ ਜਾਣਕਾਰੀ, ਸਾਵਧਾਨੀ ਅਤੇ ਘਰੇਲੂ ਵਿਕਲਪ ਰਾਹੀਂ ਘਟਾਇਆ ਜਾ ਸਕਦਾ ਹੈ।