Health Tips: ਜਲਦੀ ਭਾਰ ਘੱਟ ਕਰਨ ਤੇ ਹਮੇਸ਼ਾ ਫਿੱਟ ਰਹਿਣ ਲਈ ਕੀ ਕਰਨਾ ਚਾਹੀਦੈ, ਜਾਨਣ ਲਈ ਪੜ੍ਹੋ ਇਹ ਖ਼ਬਰ

Friday, Jul 12, 2024 - 05:42 PM (IST)

Health Tips: ਜਲਦੀ ਭਾਰ ਘੱਟ ਕਰਨ ਤੇ ਹਮੇਸ਼ਾ ਫਿੱਟ ਰਹਿਣ ਲਈ ਕੀ ਕਰਨਾ ਚਾਹੀਦੈ, ਜਾਨਣ ਲਈ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਬਹੁਤ ਸਾਰੇ ਲੋਕਾਂ ਨੂੰ ਗਲਤ ਖਾਣ-ਪੀਣ ਦੀਆਂ ਆਦਤਾਂ ਪੈ ਗਈਆਂ ਹਨ, ਜਿਸ ਕਾਰਨ ਮੋਟਾਪੇ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਢਿੱਡ ਅਤੇ ਕਮਰ ਦੀ ਚਰਬੀ ਬਣਦੀ ਹੈ। ਮੋਟਾਪੇ ਤੋਂ ਬਚਣ ਲਈ ਆਪਣੀ ਖ਼ੁਰਾਕ ਵਿੱਚ ਫਾਈਬਰ ਯੁਕਤ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਫਾਈਬਰ ਵਾਲੀਆਂ ਚੀਜ਼ਾਂ ਖਾਣ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ, ਜਿਸ ਨਾਲ ਭਾਰ ਕਾਬੂ ਵਿੱਚ ਰਹਿੰਦਾ ਹੈ। ਇਸੇ ਲਈ ਜੇਕਰ ਤੁਸੀਂ ਆਪਣਾ ਭਾਰ ਜਲਦੀ ਘੱਟ ਕਰਨਾ ਅਤੇ ਸਰੀਰ ਨੂੰ ਫਿੱਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ.....
ਪੌਪ ਕੌਰਨ ਖਾਓ
ਪੌਪ ਕੌਰਨ ਖਾਣ ਵਿੱਚ ਬਹੁਤ ਟੇਸਟੀ ਹੁੰਦੇ ਹਨ ਅਤੇ ਇਹ ਫਾਈਬਰ ਨਾਲ ਭਰਪੂਰ ਵੀ ਹੁੰਦੇ ਹਨ। ਇਨ੍ਹਾਂ ਵਿੱਚ ਕੈਲੋਰੀ ਬਹੁਤ ਘੱਟ ਤੇ ਫਾਈਬਰ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ। ਜੇਕਰ ਅਸੀਂ ਰੋਜ਼ਾਨਾ 100 ਗ੍ਰਾਮ ਪੋਪਕੋਰਨ ਖਾਂਦੇ ਹਾਂ, ਤਾਂ ਸਾਡੇ ਸਰੀਰ ਨੂੰ 14.5% ਫਾਈਬਰ ਮਿਲਦੀ ਹੈ ।
ਦਲੀਆ
ਦਲੀਏ ਵਿੱਚ ਵਿਟਾਮਿਨ, ਪ੍ਰੋਟੀਨ, ਫਾਈਬਰ, ਐਂਟੀਆਕਸੀਡੈਂਟ, ਐਂਟੀ ਬੈਕਟੀਰੀਅਲ ਗੁਣ ਹੋਣ ਹੁੰਦੇ ਹਨ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿੱਚ ਮਿਲਦੇ ਹਨ। ਰੋਜ਼ਾਨਾ ਇਕ ਕਟੋਰੀ ਦਲੀਆ ਖਾਣ ਨਾਲ ਕਾਫ਼ੀ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਹ ਭਾਰ ਨੂੰ ਕੰਟਰੋਲ ਰੱਖਣ ਦੇ ਨਾਲ-ਨਾਲ ਕਲੈਸਟਰੋਲ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਇਕ ਕਟੋਰੀ ਦਲੀਆ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।
ਭੁੰਨੇ ਹੋਏ ਛੋਲੇ
ਪੋਸ਼ਕ ਤੱਤਾਂ ਨਾਲ ਭਰਪੂਰ ਛੋਲਿਆਂ ਦਾ ਸੇਵਨ ਕਰਨਾ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਵਿੱਚ ਫਾਈਬਰ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਰੋਜ਼ਾਨਾ ਮੁੱਠੀ ਭਰ ਛੋਲੇਆਂ ਦਾ ਸੇਵਨ ਜ਼ਰੂਰ ਕਰੋ। ਤੁਸੀਂ ਚਾਹੋ ਤਾਂ ਇਸ ਨਾਲ ਗੁੜ ਵੀ ਖਾ ਸਕਦੇ ਹੋ।
ਅਲਸੀ ਦੇ ਬੀਜ
ਅਲਸੀ ਦੇ ਬੀਜਾਂ ਵਿੱਚ ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਓਮੇਗਾ ਥ੍ਰੀ ਫੈਟੀ ਐਸਿਡ ਅਤੇ ਫਾਈਬਰ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ।
ਪੋਸ਼ਟਿਕ ਆਹਾਰ ਖਾਓ
ਆਪਣੇ ਆਹਾਰ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਰੱਖੋ। ਚੀਨੀ ਦੀ ਘੱਟ ਵਰਤੋਂ ਕਰੋ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਚਬਾ-ਚਬਾ ਕੇ ਖਾਓ। ਆਪਣੇ ਪੂਰੇ ਸਰੀਰ ਨੂੰ ਫਿੱਟ ਰੱਖਣ ਲਈ ਖਾਣਾ-ਪੀਣਾ ਨਾ ਬੰਦ ਕਰੋ। 
ਭਰਪੂਰ ਪਾਣੀ ਪੀਓ
ਸਵੇਰ ਦੀ ਸ਼ੁਰੂਆਤ ਰੋਜ਼ 1 ਗਲਾਸ ਪਾਣੀ ਪੀ ਕੇ ਕਰੋ। ਯਾਦ ਰੱਖੋ ਕਿ ਦਿਨ ਵਿੱਚ ਤੁਸੀਂ 6 ਤੋਂ 8 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਵਿੱਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। 
ਕਸਰਤ ਕਰਨਾ
ਕੰਮ ’ਚ ਵਿਅਸਥ ਰਹਿਣ ਕਾਰਨ ਬਹੁਤ ਸਾਰੇ ਲੋਕਾਂ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ। ਅਜੌਕੇ ਦੌਰ ’ਚ ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਿਰਫ਼ ਅੱਧਾ ਘੰਟਾ ਕਸਰਤ ਲਈ ਜ਼ਰੂਰ ਕੱਢੋ। 
ਨਾਸ਼ਤਾ ਕਦੇਂ ਵੀ ਨਾ ਛੱਡੋ
ਅਕਸਰ ਲੋਕ ਜਲਦਬਾਜ਼ੀ ਨਾਲ ਆਪਣਾ ਨਾਸ਼ਤਾ ਇੰਝ ਹੀ ਛੱਡ ਜਾਂਦੇ ਹਨ ਪਰ ਗਲਤ ਗੱਲ ਹੈ ਕਿ ਨਾਸ਼ਤਾ ਕਰਨ ਤੋਂ ਦਿਨ ਦੀ ਸ਼ੁਰੂਆਤ ਕਰੋ। ਇਸ ਨਾਲ ਸਰੀਰ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹੇਗਾ। 
ਲਿਫਟ ਦਾ ਸਹਾਰਾ ਘੱਟ ਲਓ
ਅੱਜ-ਕਲ ਜ਼ਿਆਦਾਤਰ ਲੋਕ ਪੌੜੀਆਂ ਚੜ੍ਹਨ ਦੀ ਬਜਾਏ ਲਿਫਟ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਸਾਡੀ ਸਰੀਰਕ ਸ਼ਕਤੀ ਕਮਜ਼ੋਰ ਹੁੰਦੀ ਹੈ। ਜੇਕਰ ਅਸੀਂ ਰੋਜ਼ਾਨਾ ਪੌੜੀਆਂ ਦੀ ਵਰਤੋਂ ਕਰਾਂਗੇ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਫੈਟ ਬਹੁਤ ਜਲਦੀ ਘੱਟ ਹੋ ਜਾਵੇਗੀ। 
 


author

Aarti dhillon

Content Editor

Related News