ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੀ ਖ਼ਾਸ ਸਹੂਲਤ
Saturday, Dec 06, 2025 - 12:08 PM (IST)
ਜਲੰਧਰ (ਸਲਵਾਨ)-ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਵਾਰ 90 ਸੀਟਰ ਚਾਰਟਰਡ ਫਲਾਈਟ ਜੈਪੁਰ ਲਈ ਰਵਾਨਾ ਹੋਈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਮਰੱਥਾ ਵਾਲੀ ਚਾਰਟਰਡ ਫਲਾਈਟ ਹੈ, ਜਿਸ ਵਿਚ 90 ਯਾਤਰੀ ਇਕੋ ਸਮੇਂ ਯਾਤਰਾ ਕਰ ਸਕਦੇ ਹਨ। ਇਹ ਫਲਾਈਟ ਸਪਾਈਸਜੈੱਟ ਵੱਲੋਂ ਚਲਾਈ ਗਈ।
ਇਹ ਫਲਾਈਟ ਦਿੱਲੀ ਤੋਂ ਸਵੇਰੇ 7.40 ਵਜੇ ਰਵਾਨਾ ਹੋਈ ਅਤੇ 8.55 ਵਜੇ ਆਦਮਪੁਰ ਪਹੁੰਚੀ। ਇਸ ਤੋਂ ਬਾਅਦ ਇਹ ਸਵੇਰੇ 9.55 ਵਜੇ ਜੈਪੁਰ ਲਈ ਰਵਾਨਾ ਹੋ ਗਈ। ਫਲਾਈਟ ਦੀ ਗਰਾਊਂਡ ਹੈਂਡਲਿੰਗ ਤ੍ਰਿਕੁਟਾ ਟ੍ਰੈਵਲ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ ਭਾਜਪਾ
ਏਅਰਪੋਰਟ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਜੁਲਾਈ ਤੋਂ ਇੰਡੀਗੋ ਦੀ ਆਦਮਪੁਰ-ਮੁੰਬਈ ਫਲਾਈਟ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਆਦਮਪੁਰ ਤੋਂ ਹਿੰਡਨ, ਨਾਂਦੇੜ, ਬੈਂਗਲੁਰੂ ਅਤੇ ਮੁੰਬਈ ਲਈ ਹਵਾਈ ਸੇਵਾ ਮੁਹੱਈਆ ਹੈ, ਨਾਲ ਹੀ ਐਮਸਟਰਡਮ, ਮੈਨਚੈਸਟਰ ਅਤੇ ਕੋਪਨਹੇਗਨ ਲਈ ਕੁਨੈਕਟਿੰਗ ਫਲਾਈਟ ਦੀ ਸਹੂਲਤ ਵੀ ਮਿਲ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਵਾਈ ਅੱਡਾ ਗੈਰ-ਸ਼ਡਿਊਲਡ ਫਲਾਈਟਾਂ ਲਈ 24 ਘੰਟੇ ਸੇਵਾ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਹਾਏ ਗ਼ਰੀਬੀ! ਜਲੰਧਰ 'ਚ 5ਵੀਂ ਮੰਜ਼ਿਲ 'ਤੇ ਚੜ੍ਹ ਮਿਹਨਤ ਕਰਦੇ ਦੋ ਮਜ਼ਦੂਰ ਅਚਾਨਕ ਡਿੱਗੇ ਹੇਠਾਂ, ਤੇ ਫਿਰ...
ਇਸ ਮੌਕੇ ’ਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਤੋਂ ਅਮਿਤ ਕੁਮਾਰ (ਸਹਾਇਕ ਜਨਰਲ ਮੈਨੇਜਰ ਸਿਵਲ), ਸੂਰਜ ਯਾਦਵ (ਮੈਨੇਜਰ ਇਲੈਕਟ੍ਰੀਕਲ), ਸੂਰਿਆ ਪ੍ਰਤਾਪ ਸਿੰਘ (ਜੂਨੀਅਰ ਐਗਜ਼ੀਕਿਊਟਿਵ ਆਪ੍ਰੇਸ਼ਨ), ਮੋਹਨ ਪਵਾਰ (ਮੁੱਖ ਸੁਰੱਖਿਆ ਅਧਿਕਾਰੀ), ਪੰਜਾਬ ਪੁਲਸ ਤੋਂ ਡੀ. ਐੱਸ. ਪੀ. ਜਸਵੰਤ ਕੌਰ, ਤ੍ਰਿਕੁਟਾ ਟ੍ਰੈਵਲ ਤੋਂ ਜੈਵੀਰ ਸਿੰਘ ਤੇ ਜਸਪ੍ਰੀਤ ਸਿੰਘ ਅਤੇ ਸਟਾਰ ਏਅਰ ਤੋਂ ਅਬਦੁਲ ਲਤੀਫ ਕਲਾਸ (ਮੈਨੇਜਰ) ਅਤੇ ਸੌਰਭ ਕੁਮਾਰ (ਏਅਰਲਾਈਨ ਮੈਨੇਜਰ ਸੁਰੱਖਿਆ) ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਹੁਣ ਪਟਿਆਲਾ 'ਚ ਸ਼ਰਮਨਾਕ ਕਾਂਡ! ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ
