ਪੰਜਾਬੀਓ! ਰਜਾਈਆਂ ਕੱਢਣ ਲਈ ਰਹੋ ਤਿਆਰ, ਕਾਂਬਾ ਛੇੜਨ ਵਾਲੀ ਠੰਡ ਬਾਰੇ ਪੜ੍ਹੋ ਮੌਸਮ ਵਿਭਾਗ ਦਾ ਨਵਾਂ ਅਲਰਟ
Tuesday, Nov 25, 2025 - 11:06 AM (IST)
ਚੰਡੀਗੜ੍ਹ : ਪੰਜਾਬ 'ਚ ਅਜੇ ਤੱਕ ਹਲਕੀ ਠੰਡ ਪੈ ਰਹੀ ਸੀ ਅਤੇ ਲੋਕ ਹਲਕੇ ਗਰਮ ਕੱਪੜੇ ਅਤੇ ਕੰਬਲਾਂ ਨਾਲ ਹੀ ਸਾਰ ਰਹੇ ਸਨ ਪਰ ਹੁਣ ਰਜਾਈਆਂ ਕੱਢਣ ਦਾ ਸਮਾਂ ਆ ਗਿਆ ਹੈ ਕਿਉਂਕਿ 28 ਨਵੰਬਰ ਤੋਂ ਬਾਅਦ ਸੂਬੇ 'ਚ ਕਾਂਬਾ ਛੇੜਨ ਵਾਲੀ ਠੰਡ ਪਵੇਗੀ। ਮੌਸਮ ਵਿਭਾਗ ਦੇ ਨਵੇਂ ਅਲਰਟ ਮੁਤਾਬਕ ਅਜੇ ਪੰਜਾਬ ਦਾ ਮੌਸਮ ਖ਼ੁਸ਼ਕ ਰਹੇਗਾ ਅਤੇ ਮੀਂਹ ਦਾ ਕੋਈ ਅਲਰਟ ਨਹੀਂ ਹੈ ਪਰ ਕੁੱਝ ਥਾਵਾਂ 'ਤੇ ਹਲਕਾ ਕੋਹਰਾ ਅਤੇ ਧੰਦ ਛਾਈ ਰਹਿ ਸਕਦੀ ਹੈ ਅਤੇ 28 ਨਵੰਬਰ ਤੋਂ ਬਾਅਦ ਠੰਡ ਜ਼ਿਆਦਾ ਵਧਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 40 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ 31 ਦਸੰਬਰ ਤੱਕ...
ਸੂਬੇ 'ਚ ਰਾਤਾਂ ਠੰਡੀਆਂ ਹੋ ਗਈਆਂ ਹਨ ਅਤੇ ਸਾਰੇ ਇਲਾਕਿਆਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਤਾਪਮਾਨ 'ਚ 0.6 ਡਿਗਰੀ ਦੀ ਹੋਰ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ! ਪਾਵਰਕਾਮ ਵਲੋਂ ਵੱਡੇ ਐਕਸ਼ਨ ਦੀ ਤਿਆਰੀ
ਵਿਭਾਗ ਦੇ ਮੁਤਾਬਕ 28 ਨਵੰਬਰ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜਲੰਧਰ, ਕਪੂਰਥਲਾ, ਪਟਿਆਲਾ, ਲੁਧਿਆਣਾ ਅਤੇ ਮੋਹਾਲੀ 'ਚ ਇਹ 6 ਤੋਂ 8 ਡਿਗਰੀ ਵਿਚਕਾਰ ਰਹਿ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
