ਸਿਹਤ ਲਈ ਖ਼ਤਰਾ ਜੰਕ ਫੂਡ: ਪੈਕੇਟ ਬੰਦ ਚੀਜਾਂ ਨਾਲ ਹਰ ਸਾਲ 8 ਫੀਸਦੀ ਲੋਕਾਂ ’ਚ ਵਧ ਰਹੀਆਂ ਬਿਮਾਰੀ

Friday, Dec 05, 2025 - 02:23 AM (IST)

ਸਿਹਤ ਲਈ ਖ਼ਤਰਾ ਜੰਕ ਫੂਡ: ਪੈਕੇਟ ਬੰਦ ਚੀਜਾਂ ਨਾਲ ਹਰ ਸਾਲ 8 ਫੀਸਦੀ ਲੋਕਾਂ ’ਚ ਵਧ ਰਹੀਆਂ ਬਿਮਾਰੀ

ਸੁਲਤਾਨਪੁਰ ਲੋਧੀ (ਧੀਰ) - ਅੱਜ-ਕੱਲ ਜੰਕ ਫੂਡ ਦਾ ਖਾਣ-ਪੀਣ ਕਾਫੀ ਹੱਦ ਤੱਕ ਵਧ ਗਿਆ ਹੈ, ਜਿਸ ਦੇ ਬਹੁਤੇ ਨੁਕਸਾਨ ਵੀ ਹਨ। ਇਸ ਬਾਰੇ ਡਾ. ਗੁਰਪ੍ਰੀਤ ਸਿੰਘ ਡੀ. ਆਈ. ਐੱਮ. ਐੱਸ ਦੱਸਦੇ ਹਨ ਕਿ ਜਿ਼ਆਦਾਤਰ ਬੱਚਿਆਂ ਨੂੰ ਜੰਕ ਫੂਡ ਕਾਫ਼ੀ ਜਿਆਦਾ ਪਸੰਦ ਹੁੰਦਾ ਹੈ। ਇਸ ’ਚ ਪੋਸ਼ਕ ਤੱਤਾਂ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਪਰ ਇਸ ਦੇ ਸਵਾਦ ਦੀ ਵਜ੍ਹਾ ਨਾਲ ਕਈ ਲੋਕ ਇਸ ਨੂੰ ਕਾਫ਼ੀ ਜਿਆਦਾ ਖਾਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦੇ ਖਾਣਿਆਂ ’ਚ ਕੈਲਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਨਾਲ ਹੀ ਇਸ ’ਚ ਪੋਸ਼ਕ ਤੱਤ ਬਿਲਕੁੱਲ ਵੀ ਨਹੀਂ ਹੁੰਦੇ। ਅਜਿਹੇ ’ਚ ਜੰਕ ਫੂਡ ਦੀ ਵਰਤੋਂ ਸਰੀਰ ਲਈ ਹਾਨੀਕਾਰਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਹੈ। ਜੰਕ ਫੂਡ ’ਚ ਜਿਆਦਾ ਮਾਤਰਾ ’ਚ ਖਰਾਬ ਪੋਸ਼ਣ ਵਾਲੀਆਂ ਚੀਜ਼ਾਂ, ਟਰਾਂਸ ਵਸਾ, ਚੀਨੀ, ਸੋਡੀਅਮ ਅਤੇ ਆਦਿ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ। ਆਮ ਤੌਰ ’ਤੇ ਜੰਕ ਫੂਡ ਨੂੰ ਸੁਆਦਿਸ਼ਟ, ਦਿਲਖਿੱਚਵਾਂ ਬਣਾਉਣ ਲਈ ਕਈ ਖਾਧ-ਪਦਾਰਥਾਂ ਅਤੇ ਰੰਗਾਂ ਨੂੰ ਮਿਲਾਇਆ ਜਾਂਦਾ ਹੈ ਪਰ ਇਹ ਸਾਰੀਆਂ ਚੀਜਾਂ ਸਿਹਤ ਲਈ ਖਰਾਬ ਹੁੰਦੀਆਂ ਹਨ।

ਬਿਮਾਰੀਆਂ ਵਧਾ ਰਹੇ ਫਾਸਟ ਫੂਡ
ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਟੈਸਟਿੰਗ ਲੈਬ ’ਚ ਕੀਤੀ ਗਈ ਰਿਸਰਚ ’ਚ ਪਾਇਆ ਗਿਆ ਹੈ ਕਿ ਭਾਰਤ ’ਚ ਐੱਫ.ਐੱਸ.ਐੱਸ.ਏ.ਆਈ. ਦੇ ਮਾਪਦੰਡਾਂ ਦੀ ਤੁਲਨਾ ’ਚ ਪੈਕੇਟ ਫੂਡ ਆਈਟਮ ’ਚ ਫੈਟ, ਤੇਲ ਅਤੇ ਨਮਕ ਦੀ ਮਾਤਰਾ ਜ਼ਿਆਦਾ ਹੈ। ਰਿਸਰਚ ’ਚ ਚਿਪਸ, ਨਮਕੀਨ, ਬਰਗਰ, ਸਪਿੰਗ ਰੋਲ, ਪਿਜ਼ਾ ਸਮੇਤ ਕੁੱਲ 33 ਜੰਕ ਫੂਡ ਨੂੰ ਸ਼ਾਮਲ ਕੀਤਾ ਗਿਆ, ਜਿਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਨ੍ਹਾ ਕਰ ਕੇ ਹਰ ਸਾਲ 8 ਫੀਸਦੀ ਲੋਕਾਂ ’ਚ ਬਿਮਾਰੀਆਂ ਵੱਧ ਰਹੀਆਂ ਹਨ।

1. ਦਿਲ ਦੇ ਰੋਗਾ ’ਚ ਵਾਧਾ: ਜੰਕ ਫੂਡਕਾਰਬੋਹਾਈਡੇਟ ਨਾਲ ਭਰੇ ਹੁੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਨਾਂਹ ਦੇ ਬਰਾਬਰ ਹੁੰਦੀ ਹੈ। ਜਦੋਂ ਡਾਇਜੇਸਿਟਵ ਸਿਸਟਮ ਇਨ੍ਹਾਂ ਖਾਧ ਪਦਾਰਥਾਂ ਨੂੰ ਸਰੀਰ ਨੂੰ ਲਾਭ ਪਹੁੰਚਾਉਣ ਲਈ ਜੋੜਦਾ ਹੈ ਤਾਂ ਕਾਰਬੋਹਾਈਡੇਟ ਖੂਨ ਪ੍ਰਵਾਹ ’ਚ ਗਲੂਕੋਜ਼ ਦੇ ਰੂਪ ’ਚ ਨਿਕਲ ਜਾਂਦੇ ਹਨ, ਜਿਸ ਨਾਲ ਬਲੈਂਡ ’ਚ ਸ਼ੂਗਰ ਵਧ ਜਾਂਦਾ ਹੈ, ਇਸ ਦੀ ਵਜ੍ਹਾ ਨਾਲ ਇਸੁਲਿਨ ਵੀ ਵਧਦਾ ਹੈ। ਸ਼ੂਗਰ ਦੇ ਮਰੀਜਾਂ ਲਈ ਬਹੁਤ ਖਤਰਨਾਕ ਹੈ।

2 . ਅਸੰਤੁਲਿਤ ਸ਼ੂਗਰ ਲੇਵਲ: ਜਿਆਦਾਤਰ ਜੰਕ ਫੂਡ ’ਚ ਸ਼ੂਗਰ ਜਾਂ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਹਰੇਕ ਪੁਰਸ਼ ਨੂੰ ਸ਼ੁਗਰ ਦੀ ਕੈਲੋਰੀ ਜਾਂ 6 ਚਮਚ ਅਤੇ ਮਹਿਲਾ ’ਚ 150 ਕੈਲੋਰੀ ਜਾਂ 9 ਚਮਚ ਦੀ ਵਰਤੋਂ ਪ੍ਰਤੀ ਦਿਨ ਕਰਨ ਦੀ ਸਲਾਹ ਦਿੰਦਾ ਹੈ। ਸਿਰਫ ਕੋਲਡ ਡ੍ਰਿੰਕ ’ਚ ਹੀ 9 ਚਮਚ ਤੋਂ ਜ਼ਿਆਦਾ ਚੀਨੀ ਹੁੰਦੀ ਹੈ । ਨਾਲ 140 ਕੈਲਰੀ, 39 ਗ੍ਰਾਮ ਚੀਨੀ ਅਤੇ ਪੋਸ਼ਕ ਤੱਤ ਕੋਈ ਨਹੀਂ। ਉਥੇ ਪਿਜ਼ਾ ਦੇ ਆਟੇ, ਕੁਕੀਜ਼ ’ਚ ਟਰਾਂਸ ਅਤੇ ਇਨ੍ਹਾਂ ਕਰ ਕੇ ਹਰ ਸਾਲ 8 ਫੀਸਦੀ ਲੋਕਾਂ ’ਚ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਚੰਗਾ ਕੈਲੋਸਟ੍ਰਾਲ ਘੱਟ ਹੋ ਸਕਦਾ ਹੈ।

3 . ਬ੍ਰੀਦਿੰਗ ਸਮੱਸਿਆ: ਜੰਕ ਫੂਡ ’ਚ ਮੌਜੂਦ ਵਾਧੂ ਕੈਲੋਰੀ ਵਜ਼ਨ ਵਧਾਉਣ ਦਾ ਮੁੱਖ ਕਾਰਨ ਹੋ ਸਕਦੀ ਹੈ। ਨਾਲ ਹੀ ਮੋਟਾਪਾ ਵਧਣ ਦਾ ਇਹ ਮੁੱਖ ਕਾਰਨ ਹੈ। ਮੋਟਾਪਾ ਸਾਹ ਦੀ ਸਮੱਸਿਆ ਅਤੇ ਅਸਥਮਾ ਨੂੰ ਵਧਾ ਸਕਦਾ ਹੈ, ਜਿਸ ਦਾ ਨਤੀਜਾ ਤੁਹਾਨੂੰ ਪੌੜੀਆਂ ਚੜ੍ਹਨ, ਵਰਕਆਊਟ ਕਰਦੇ, ਵਾਕ ਕਰਨ ’ਤੇ ਨਜ਼ਰ ਆਉਣ ਲੱਗੇਗਾ।

ਕਿਵੇ ਹੁੰਦੈ ਸਾਡੇ ਸਰੀਰ ਨੂੰ ਨੁਕਸਾਨ
ਪੈਕੇਟ ’ਚ ਸਾਮਾਨ ਨੂੰ ਲੰਮੇ ਸਮੇਂ ਤੱਕ ਟਿਕੇ ਰਹਿਣ ਲਈ ਅਜਿਹੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀ ਹੈਲਥ ਲਈ ਹਾਨੀਕਾਰਕ ਹੁੰਦੀ ਹੈ। ਚਿਪਸ, ਕੁਕੀਜ਼, ਕੁਰਕੁਰੇ ਵਰਗੇ ਪੈਕੇਟ ਬੰਦ ਚੀਜਾਂ ’ਚ ਕਾਰਬੋਹਾਈਵੇਟ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਕਈ ਰੋਗਾਂ ਦਾ ਕਾਰਨ ਬਣਦਾ ਹੈ।

  • ਨੁਡਲਸ, ਚਾਉਮੀਨ, ਪਾਸਤਾ ਵਰਗੇ ਚਾਈਨਜ਼ ਖਾਣੇ ’ਚ ਮੈਦਾ ਹੁੰਦਾ ਹੈ। ਇਹ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਅਜਿਹੇ ਖਾਣੇ ਨਾਲ ਹਾਰਟ ਨੂੰ ਦਿੱਕਤ ਆਉਣ ਲੱਗਦੀ ਹੈ।
  • ਬਰਗਰ, ਪੀਜ਼ਾ ਹਾਈ ਕੈਲੋਰੀ ਵਾਲੇ ਹਨ ਅਤੇ ਇਨ੍ਹਾਂ ’ਚ ਮੈਦੇ ਦੀ ਵਰਤੋਂ ਵੀ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।
  • ਸੋਸ ਅਤੇ ਮਿਉਨੀਜ਼ ਤਾਂ ਅੱਜ-ਕੱਲ ਹਰ ਡਿਸ਼ ’ਚ ਵਰਤੀ ਜਾਂਦੀ ਹੈ ਪਰ ਇਨ੍ਹਾਂ ਨਾਲ ਬਹੁਤ ਜਲਦੀ ਕੋਲੇਸਟ੍ਰਾਲ ਵਧਦਾ ਹੈ।
     

author

Inder Prajapati

Content Editor

Related News