Health tips:ਦੁੱਧ ਤੋਂ ਹੋਣ ਵਾਲੀ ‘ਐਲਰਜੀ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ,ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

Tuesday, Aug 17, 2021 - 12:18 PM (IST)

ਜਲੰਧਰ (ਬਿਊਰੋ) - ਦੁੱਧ ਸਿਹਤ ਲਈ ਚੰਗਾ ਹੁੰਦਾ ਹੈ। ਦੁੱਧ ਪੀਣ ਨਾਲ ਹੋਣ ਵਾਲੀ ਐਲਰਜੀ ਅੱਜ ਕੱਲ੍ਹ ਆਮ ਐਲਰਜੀ ਹੋ ਗਈ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਹੈ। ਅਜਿਹੇ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਦੁੱਧ ਤੋਂ ਐਲਰਜੀ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ। ਇਹ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ। ਇਹ ਐਲਰਜੀ ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੇ ਕਰਕੇ ਹੁੰਦੀ ਹੈ। ਦੁੱਧ ਵਿੱਚ ਲੈਕਟੋਜ਼ ਪਾਇਆ ਜਾਂਦਾ ਹੈ। ਜਦੋਂ ਸਾਡਾ ਸਰੀਰ ਇਸ ਨੂੰ ਹਜ਼ਮ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਦੁੱਧ ਤੋਂ ਐਲਰਜੀ ਕਿਹਾ ਜਾਂਦਾ ਹੈ। ਇਸ ਨਾਲ ਚਮੜੀ ’ਤੇ ਦਾਣੇ, ਦਸਤ ਅਤੇ ਢਿੱਡ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੁੱਧ ਦੀ ਐਲਰਜੀ ਦੇ ਲੱਛਣ ਅਤੇ ਇਲਾਜ ਬਾਰੇ ਦੱਸਾਂਗੇ...

ਦੁੱਧ ਪੀਣ ਤੋਂ ਬਾਅਦ ਐਲਰਜੀ ਹੋਣ ਦੇ ਮੁੱਖ ਲੱਛਣ

. ਜੀਭ ਅਤੇ ਗਲੇ ’ਤੇ ਸੋਜ ਹੋਣਾ
. ਖੰਘ ਅਤੇ ਸਾਹ ਫੁੱਲਣਾ
. ਉਲਟੀ ਆਉਣਾ
. ਖਾਣ ਵਿੱਚ ਦਿੱਕਤ ਹੋਣ
. ਢਿੱਡ ਦਰਦ ਜਾਂ ਦਸਤ ਲੱਗਣਾ
. ਸਿਰ ਦਰਦ ਅਤੇ ਅੱਖਾਂ ’ਚੋਂ ਪਾਣੀ ਆਉਣਾ
. ਮੂੰਹ ਦੇ ਚਾਰੇ ਪਾਸੇ ਖੁਜਲੀ ਹੋਣਾ

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਆਪਣੇ ਘਰ 'ਚ ਜ਼ਰੂਰ ਰੱਖੋ ਮਿੱਟੀ ਦੀਆਂ ਬਣੀਆਂ ਇਹ ਚੀਜ਼ਾਂ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

ਦੁੱਧ ਤੋਂ ਐਲਰਜੀ ਹੋਣ ’ਤੇ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ

PunjabKesari

ਸ਼ਹਿਦ
ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਮੌਜੂਦ ਗੁਣ ਦੁੱਧ ਤੋਂ ਹੋਣ ਵਾਲੀ ਐਲਰਜੀ ਨੂੰ ਠੀਕ ਕਰਦੇ ਹਨ। ਇਸ ਲਈ ਰੋਜ਼ਾਨਾ ਸਵੇਰੇ 1 ਚਮਚਾ ਸ਼ਹਿਦ ਜ਼ਰੂਰ ਲਓ ।

ਅਦਰਕ
ਅਦਰਕ ਦੁੱਧ ਤੋਂ ਹੋਣ ਵਾਲੀ ਐਲਰਜੀ ਨੂੰ ਠੀਕ ਰੱਖਦਾ ਹੈ। ਅਦਰਕ ਵਿੱਚ ਮੌਜੂਦ ਪ੍ਰੋਟੀਨ ਦੁੱਧ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ। ਅਦਰਕ ਹਿਸਟਾਮੀਨ ਦੇ ਲੇਵਲ ਨੂੰ ਘਟਾਉਂਦਾ ਹੈ, ਜੋ ਅਲਰਜੀ ਦਾ ਮੁੱਖ ਕਾਰਨ ਹੁੰਦਾ ਹੈ । ਇਸ ਲਈ ਦੁੱਧ ਤੋਂ ਐਲਰਜੀ ਹੋਣ ’ਤੇ ਅਦਰਕ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

ਗਾਜਰ ਦਾ ਜੂਸ
ਗਾਜਰ ਦੇ ਰਸ ਵਿੱਚ ਅਨਾਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਰੋਜ਼ਾਨਾ ਸਵੇਰੇ ਸੇਵਨ ਕਰੋ। ਇਹ ਰਸ ਦੁੱਧ ਜਾਂ ਕਿਸੇ ਹੋਰ ਚੀਜ਼ ਤੋਂ ਹੋਣ ਵਾਲੀ ਐਲਰਜੀ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਅਤੇ ਐਲਰਜੀ ਨੂੰ ਠੀਕ ਕਰਦਾ ਹੈ ।

PunjabKesari

ਹਲਦੀ
ਦੁੱਧ ਤੋਂ ਐਲਰਜੀ ਹੋਣ ’ਤੇ ਹਲਦੀ ਦਾ ਸੇਵਨ ਵੱਧ ਤੋਂ ਵੱਧ ਕਰੋ। ਹਲਦੀ ਦੁੱਧ ਤੋਂ ਹੋਣ ਵਾਲੀ ਐਲਰਜੀ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ।

ਕੈਲਸ਼ੀਅਮ ਅਤੇ ਮੈਗਨੀਸ਼ੀਅਮ
ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਾਲੇ ਆਹਾਰਾਂ ਦਾ ਸੇਵਨ ਜ਼ਰੂਰ ਕਰੋ, ਜਿਵੇਂ ਅੰਡਾ, ਕੇਲਾ, ਤਾਜ਼ਾ ਸਬਜ਼ੀਆਂ ਖਾਓ। ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਾਲੇ ਆਹਾਰਾਂ ਦਾ ਸੇਵਨ ਕਰਨ ਨਾਲ ਵੀ ਦੁੱਧ ਦੀ ਐਲਰਜੀ ਜਲਦੀ ਠੀਕ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

ਵਿਟਾਮਿਨ ਸੀ
ਐਲਰਜੀ ਦਾ ਮੁੱਖ ਕਾਰਨ ਹਿਸਟਾਮੀਨ, ਵਿਟਾਮਿਨ ਸੀ ਵਿੱਚ ਮੌਜੂਦ ਐਂਟੀ ਐਲਰਜੀ ਗੁਣ ਹਿਸਟਾਮੀਨ ਨੂੰ ਘਟਾਉਂਦਾ ਹੈ। ਇਸ ਲਈ ਦੁੱਧ ਤੋਂ ਐਲਰਜੀ ਹੋਣ ਤੇ ਵਿਟਾਮਿਨ-ਸੀ ਵਾਲੇ ਆਹਾਰਾਂ ਦਾ ਸੇਵਨ ਜ਼ਰੂਰ ਕਰੋ। ਜਿਵੇਂ ਸੰਤਰਾ, ਮੌਸੰਮੀ, ਟਮਾਟਰ, ਨਿੰਬੂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ।

ਲੈਕਟੋਜ਼ ਐਨਜ਼ਾਈਮ ਦੀਆਂ ਗੋਲੀਆਂ
ਜੋ ਲੋਕ ਦੁੱਧ ਵਿੱਚ ਮੌਜੂਦ ਲੈਕਟੋਸ ਨੂੰ ਪਚਾ ਨਹੀਂ ਪਾਉਂਦੇ ਉਹ ਇਸ ਅਲਰਜੀ ਦਾ ਸ਼ਿਕਾਰ ਜਲਦੀ ਹੋ ਜਾਂਦੇ ਹਨ। ਪਾਚਨ ਦੀ ਸ਼ਕਤੀ ਵਧਾਉਣ ਲਈ ਲੈਕਟੋਜ਼ ਅੰਜਾਇਮ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਕਰੋ ।

ਪੜ੍ਹੋ ਇਹ ਵੀ ਖ਼ਬਰ-  Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ


rajwinder kaur

Content Editor

Related News