ਵੈਲਨਟਾਈਨ ਵੀਕ ''ਤੇ ਪੰਜਾਬ ਪੁਲਸ ਦਾ ਨੌਜਵਾਨਾਂ ਨੂੰ ਖ਼ਾਸ ਸੁਨੇਹਾ

Thursday, Feb 12, 2026 - 01:32 PM (IST)

ਵੈਲਨਟਾਈਨ ਵੀਕ ''ਤੇ ਪੰਜਾਬ ਪੁਲਸ ਦਾ ਨੌਜਵਾਨਾਂ ਨੂੰ ਖ਼ਾਸ ਸੁਨੇਹਾ

ਚੰਡੀਗੜ੍ਹ : ਪੰਜਾਬ ਪੁਲਸ ਵਲੋਂ ਵੈਲਨਟਾਈਨ ਵੀਕ 'ਤੇ ਨੌਜਵਾਨਾਂ ਨੂੰ ਖ਼ਾਸ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇੰਟੈਲੀਜੈਂਟ ਬਣਨ ਲਈ ਕਿਹਾ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਸਿਰਫ ਸਾਈਬਰ ਠੱਗ ਹੀ ਨਹੀਂ, ਗੈਂਗਸਟਰ ਅਤੇ ਅੱਤਵਾਦੀ ਸੰਗਠਨ ਵੀ ਇੰਟਰਨੈੱਟ ਮੀਡੀਆ ਦਾ ਇਸਤੇਮਾਲ ਕਰ ਰਹੇ ਹਨ। ਫਰਜ਼ੀ ਪ੍ਰੋਫਾਈਲਾਂ ਅਤੇ ਭਾਵੁਕ ਗੱਲਬਾਤ ਜ਼ਰੀਏ ਉਹ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਨੌਜਵਾਨਾਂ ਨੂੰ ਹਨੀ ਟਰੈਪ 'ਚ ਫਸਾਉਣ ਤੋਂ ਬਾਅਦ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ।

ਝੂਠੇ ਪਿਆਰ 'ਚ ਫਸੇ ਨੌਜਵਾਨ ਇਸ ਨੂੰ ਸੱਚਾ ਪਿਆਰ ਮੰਨ ਲੈਂਦੇ ਹਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਅਸਲੀਅਤ ਪਤਾ ਲੱਗਦੀ ਹੈ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਫਿਰ ਸਲਾਖ਼ਾਂ ਪਿੱਛੇ ਜਾਣਾ ਪੈਂਦਾ ਹੈ। ਪੰਜਾਬ ਪੁਲਸ ਸਿਰਫ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਇੰਟਰਨੈੱਟ ਮੀਡੀਆ ਦੀ ਦੁਨੀਆ 'ਚ ਉਹ ਸਾਵਧਾਨ ਰਹਿਣ ਅਤੇ ਕਿਸੇ ਤਰ੍ਹਾਂ ਦੇ ਝਾਂਸ 'ਚ ਆਉਣ ਤੋਂ ਖ਼ੁਦ ਨੂੰ ਬਚਾਉਣ। ਇਸ ਤੋਂ ਇਲਾਵਾ ਪੁਲਸ ਵਲੋਂ ਇੰਟਰਨੈੱਟ 'ਤੇ ਪੋਸਟਾਂ ਪਾ ਕੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੇ ਵੀ ਸੁਨੇਹੇ ਦਿੱਤੇ ਜਾ ਰਹੇ ਹਨ।


author

Babita

Content Editor

Related News