Health Tips: ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਖਰਬੂਜੇ ਦੀ ਬੀਜ, ਖਾਣ ਨਾਲ ਹੋਣਗੇ ਬੇਮਿਸਾਲ ਫਾਇਦੇ

Friday, Apr 08, 2022 - 10:03 AM (IST)

Health Tips: ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਖਰਬੂਜੇ ਦੀ ਬੀਜ, ਖਾਣ ਨਾਲ ਹੋਣਗੇ ਬੇਮਿਸਾਲ ਫਾਇਦੇ

ਨਵੀਂ ਦਿੱਲੀ— ਗਰਮੀ 'ਚ ਲੋਕਾਂ ਨੂੰ ਖਰਬੂਜਾ ਖਾਣਾ ਕਾਫੀ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਸਿਹਤ ਦੇ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਖਰਬੂਜੇ ਦੇ ਸੁੱਕੇ ਬੀਜ ਇਕ ਕਿਸਮ ਦਾ ਮੇਵਾ ਹੀ ਨਹੀਂ ਸਗੋਂ ਸਿਹਤ ਦਾ ਸਾਥੀ ਵੀ ਹੈ। ਅੱਜ ਅਸੀਂ ਤੁਹਾਨੂੰ ਖਰਬੂਜੇ ਦੇ ਬੀਜ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਵਿਟਾਮਿਨ ਨਾਲ ਭਰਪੂਰ
ਗਰਮੀਆਂ ਦੇ ਦੂਜੇ ਫ਼ਲਾਂ ਦੀ ਤੁਲਨਾ 'ਚ ਖਰਬੂਜੇ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ ਏ, ਸੀ ਅਤੇ ਈ ਹੁੰਦਾ ਹੈ। ਖਰਬੂਜੇ ਦੇ ਨਾਲ-ਨਾਲ ਉਸ ਦੇ ਬੀਜ ਦੇ ਅੰਦਰ ਵੀ ਤਿੰਨ ਵਿਟਾਮਿਨ ਮੋਜੂਦ ਹੁੰਦੇ ਹਨ। ਇਸ ਲਈ ਖਰਬੂਜੇ ਦੇ ਬੀਜ ਖਾਣ ਨਾਲ ਅੱਖਾਂ ਹਮੇਸ਼ਾ ਸਿਹਤਮੰਦ ਰਹਿੰਦੀਆਂ ਹਨ।

PunjabKesari
ਸ਼ੂਗਰ 'ਚ ਫ਼ਾਇਦੇਮੰਦ
ਜੇ ਕਿਸੇ ਵੀ ਵਿਅਕਤੀ ਨੂੰ ਇਹ ਸਮੱਸਿਆ ਹੈ ਤਾਂ ਖਰਬੂਜਾ ਖਾਣ ਤੋਂ ਬਾਅਦ ਉਸ ਨੂੰ ਬੀਜ ਨੂੰ ਸੁੱਕਾ ਕੇ ਜ਼ਰੂਰ ਰੱਖ ਲੈਣਾ ਚਾਹੀਦਾ ਹੈ। ਕਿਉਂਕਿ ਖਰਬੂਜੇ ਦੇ ਬੀਜ ਸ਼ੂਗਰ 'ਚ ਕਾਫ਼ੀ ਫ਼ਾਇਦੇਮੰਦ ਹੈ। 
ਸਿਹਤਮੰਦ ਦਿਲ
ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਓਮੇਗਾ 3 ਫੈਟੀ ਐਸਿਡ ਦੀ ਕਾਫੀ ਮਾਤਰਾ ਅਹਿਮ ਭੂਮਿਕਾ ਹੁੰਦੀ ਹੈ। ਓਮੇਗਾ 3 ਐਸਿਡ ਸ਼ਾਕਾਹਾਰੀ ਲੋਕਾਂ ਨੂੰ ਮਿਲਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਮੱਛਲੀ ਤੋਂ ਇਲਾਵਾ ਇਹ ਕਾਫ਼ੀ ਘੱਟ ਵਸਤੂਆਂ 'ਚ ਮੋਜੂਦ ਹੁੰਦਾ ਹੈ।

PunjabKesari
ਵੱਧਦੇ ਭਾਰ ਨੂੰ ਕਰਦੇ ਹਨ ਘੱਟ
ਜੇ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਤੁਸੀਂ ਖਰਬੂਜੇ ਦੇ ਬੀਜ ਖਾਓ। ਇਨ੍ਹਾਂ 'ਚ ਸੋਡੀਅਮ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਸ ਦੇ ਇਲਾਵਾ ਇਸ 'ਚ ਫੈਟ ਅਤੇ ਕੋਲੇਸਟਰੌਲ ਵੀ ਨਹੀਂ ਹੁੰਦਾ ਅਤੇ ਕੈਲੋਰੀ ਵੀ ਘੱਟ ਹੁੰਦੀ ਹੈ।
ਪ੍ਰੋਟੀਨ ਦੀ ਭਰਪੂਰ ਮਾਤਰਾ
ਕੀ ਤੁਹਾਨੂੰ ਪਤਾ ਹੈ ਕਿ ਖਰਬੂਜੇ ਦੇ ਬੀਜ 'ਚ ਕਾਫ਼ੀ ਮਾਤਰਾ 'ਚ ਪ੍ਰੋਟੀਨ ਮੋਜੂਦ ਹੁੰਦਾ ਹੈ, ਇਹ ਮਾਤਰਾ 3.6 % ਹੁੰਦੀ ਹੈ। ਇਨੀਂ ਹੀ ਪ੍ਰੋਟੀਨ ਦੀ ਮਾਤਰਾ ਸੋਇਆ 'ਚ ਵੀ ਹੁੰਦੀ ਹੈ ਇਸ ਲਈ ਖਰਬੂਜੇ ਦੇ ਬੀਜ ਗਰਮੀਆਂ 'ਚ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ 'ਚ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰ ਦਿੰਦੇ ਹਨ। 


author

Aarti dhillon

Content Editor

Related News