Health Tips : ਥਾਇਰਾਇਡ ਸਣੇ ਇਨ੍ਹਾਂ ਬੀਮਾਰੀਆਂ ਦੇ ਕਾਰਨ ਤੇਜ਼ੀ ਨਾਲ ਵੱਧਦਾ ‘ਮੋਟਾਪਾ’, ਕਦੇ ਨਾ ਕਰੋ ਨਜ਼ਰਅੰਦਾਜ਼

Thursday, Jun 24, 2021 - 01:01 PM (IST)

Health Tips : ਥਾਇਰਾਇਡ ਸਣੇ ਇਨ੍ਹਾਂ ਬੀਮਾਰੀਆਂ ਦੇ ਕਾਰਨ ਤੇਜ਼ੀ ਨਾਲ ਵੱਧਦਾ ‘ਮੋਟਾਪਾ’, ਕਦੇ ਨਾ ਕਰੋ ਨਜ਼ਰਅੰਦਾਜ਼

ਜਲੰਧਰ (ਬਿਊਰੋ) - ਅੱਜਕੱਲ੍ਹ ਦੇ ਬਦਲਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ ਵਿੱਚ ਮੋਟਾਪਾ ਵਧਣ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹ ਮੋਟਾਪਾ ਕਈ ਬੀਮਾਰੀਆਂ ਦੇ ਕਾਰਨ ਵੀ ਵਧਣ ਲੱਗਦਾ ਹੈ। ਜੇ ਤੁਸੀਂ ਜ਼ਿਆਦਾ ਫੈਟੀ ਚੀਜ਼ਾਂ ਖਾਣਾ ਪਸੰਦ ਕਰਦੇ ਹੋ ਅਤੇ ਕਸਰਤ ਨਹੀਂ ਕਰਦੇ, ਤਾਂ ਤੁਹਾਡਾ ਭਾਰ ਜ਼ਰੂਰ ਵਧੇਗਾ। ਕਸਰਤ ਕਰਨ ਦੇ ਬਾਵਜੂਦ ਜੇਕਰ ਮੋਟਾਪਾ ਹੁੰਦਾ ਹੈ ਤਾਂ ਇਹ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਬੀਮਾਰੀਆਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਕਾਰਨ ਮੋਟਾਪਾ ਤੇਜ਼ੀ ਨਾਲ ਵੱਧਦਾ ਹੈ।

ਥਾਇਰਾਇਡ ਦੀ ਸਮੱਸਿਆ
ਥਾਇਰਾਇਡ ਦੇ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ। ਸਾਡੇ ਗਲੇ ’ਚ ਮੌਜੂਦ ਤਿਤਲੀ ਦੇ ਆਕਾਰ ਦੀ ਗ੍ਰੰਥੀ ਜਦੋਂ ਥਾਇਰਾਇਡ ਹਾਰਮੋਨ ਦਾ ਨਿਰਮਾਣ ਸਹੀ ਤਰ੍ਹਾਂ ਨਹੀਂ ਕਰ ਪਾਉਂਦੀ, ਤਾਂ ਉਸ ਨਾਲ ਸਾਡੇ ਖ਼ੂਨ ਵਿੱਚ ਥਾਇਰਾਇਡ ਹਾਰਮੋਨ ਦੀ ਘਾਟ ਹੋ ਜਾਂਦੀ ਹੈ। ਇਸ ਨਾਲ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ ਅਤੇ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਥਕਾਵਟ, ਕਮਜ਼ੋਰੀ, ਸਾਹ ਫੁੱਲਣ ਲੱਗਦਾ ਹੈ। 

ਨੀਂਦ ਦੀ ਸਮੱਸਿਆ
ਨੀਂਦ ਦੀ ਘਾਟ ਕਾਰਨ ਇਨਸਾਨ ਦੇ ਸਰੀਰ ਵਿੱਚ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ। ਨੀਂਦ ਪੂਰੀ ਨਾ ਲੈਣ ਕਾਰਨ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਵ ਹੋਣ ਲੱਗਦੇ ਹਨ ਅਤੇ ਮੁੜ ਚਿੜਚਿੜਾ ਹੋ ਜਾਂਦਾ ਹੈ ।  

ਤਣਾਅ ਦੀ ਸਮੱਸਿਆ
ਬਹੁਤ ਸਾਰੇ ਲੋਕ ਤਣਾਅ ਮਹਿਸੂਸ ਕਰਨ ’ਤੇ ਜ਼ਿਆਦਾ ਖਾਣ ਲੱਗਦੇ ਹਨ । ਇਸ ਤਰ੍ਹਾਂ ਕਈ ਲੋਕਾਂ ਦਾ ਭੋਜਨ ਕਾਫੀ ਤੇਜ਼ੀ ਨਾਲ ਵਧ ਸਕਦਾ ਹੈ। ਤਣਾਅ ਦੀ ਸਮੱਸਿਆ ਹੋਣ ’ਤੇ ਸਰੀਰ ਵਿਚ ਸਟਰੈੱਸ ਹਾਰਮੋਨ ਰਿਲੀਜ਼ ਹੋਣ ਲੱਗਦਾ ਹੈ, ਜਿਸ ਨਾਲ ਭੁੱਖ ਵਧਣ ਲੱਗਦੀ ਹੈ ਅਤੇ ਭਾਰ ਤੇਜ਼ੀ ਨਾਲ ਵਧਣ ਲਗਦਾ ਹੈ ।

ਲੀਵਰ 
ਵਜ਼ਨ ਵਧਣ ਦਾ ਸਭ ਤੋਂ ਵੱਡਾ ਕਾਰਨ ਲੀਵਰ ਦਾ ਸਿਰੋਸਿਸ ਹੋ ਜਾਣਾ ਹੁੰਦਾ ਹੈ। ਜਦੋਂ ਇਨਸਾਨ ਦਾ ਲੀਵਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਫੈਟ ਜਮ੍ਹਾ ਹੋਣ ਲੱਗਦੀ ਹੈ। ਲੀਵਰ ਦੀ ਕੰਮ ਕਰਨ ਦੀ ਸ਼ਮਤਾ ਘੱਟ ਹੋ ਜਾਂਦੀ ਹੈ, ਜਿਸ ਵਜ੍ਹਾ ਨਾਲ ਸਰੀਰ ਵਿੱਚ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ ।

ਹਾਰਮੋਨਸ ’ਚ ਜ਼ਿਆਦਾ ਬਦਲਾਅ ਆਉਣੇ 
ਜਿਨ੍ਹਾਂ ਮਹਿਲਾਵਾਂ ਨੂੰ ਪੀ.ਸੀ.ਓ.ਡੀ. ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸਰੀਰ ਵਿੱਚ ਹਾਰਮੋਨਸ ਵਿਚ ਬਹੁਤ ਜ਼ਿਆਦਾ ਬਦਲਾਅ ਹੋਣ ਲੱਗਦਾ ਹੈ।  

ਕਿਡਨੀ ਕੈਂਸਰ ਦੀ ਸਮੱਸਿਆ
ਕਿਡਨੀ ਕੈਂਸਰ ਦੀ ਸਮੱਸਿਆ ਹੋਣ ’ਤੇ ਸਰੀਰ ਵਿੱਚ ਅਚਾਨਕ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ਕਾਫ਼ੀ ਫੁੱਲਿਆ ਹੋਇਆ ਦਿਖਦਾ ਦਿੰਦਾ ਹੈ। ਕਿਡਨੀ ਫੇਲੀਅਰ ਦੀ ਵਜ੍ਹਾ ਨਾਲ ਇਨਸਾਨ ਦੇ ਸਰੀਰ ਤੇ ਮੋਟਾਪਾ ਕਾਫ਼ੀ ਜ਼ਿਆਦਾ ਵਧਦਾ ਹੈ, ਜਿਸ ਨਾਲ ਸੋਜ ਦੀ ਸਮੱਸਿਆ ਹੋ ਜਾਂਦੀ ਹੈ ।

ਓਵੇਰੀਅਨ ਕੈਂਸਰ
ਅਚਾਨਕ ਤੋਂ ਢਿੱਡ ਫੁੱਲਣਾ ਅਤੇ ਵਜ਼ਨ ਵਧਣਾ ਓਵੇਰੀਅਨ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਨਾਲ ਢਿੱਡ ਵਿੱਚ ਦਰਦ, ਨੀਂਦ ਦੀ ਸਮੱਸਿਆ, ਭੁੱਖ ਨਾ ਲੱਗਣਾ, ਵਾਰ -ਵਾਰ ਪਿਸ਼ਾਬ ਆਉਣਾ ਅਤੇ ਢਿੱਡ ਵਿੱਚ ਸੋਜ ਜਿਹੇ ਲੱਛਣ ਦਿਖਾਈ ਦਿੰਦੇ ਹਨ ।


author

rajwinder kaur

Content Editor

Related News