ਹੁਣੇ ਕਰ ਲਓ ਤਿਆਰੀ! ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Sunday, Oct 26, 2025 - 08:30 PM (IST)
ਜਲੰਧਰ (ਪੁਨੀਤ)- 27 ਅਕਤੂਬਰ ਨੂੰ ਸ਼ਹਿਰ ਦੇ ਵੱਖ-ਵੱਖ ਫੀਲਡਾਂ ਅਧੀਨ ਆਉਂਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਕ੍ਰਮ ’ਚ ਦਸਮੇਸ਼ ਨਗਰ ਫੀਡਰ ਦੇ ਤਹਿਤ ਆਉਂਦੇ ਇਸ਼ਵਰ ਨਗਰ, ਕਾਲਾ ਸੰਘਿਆਂ, ਦਸਮੇਸ਼ ਨਗਰ ਅਤੇ ਆਸਪਾਸ ਦੇ ਇਲਾਕੇ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਪ੍ਰਭਾਵਿਤ ਹੋਣਗੇ। ਉਥੇ ਹੀ ਕਨਾਲ ਫੀਡਰ ਤੋਂ ਚੱਲਦੇ ਸ਼ੇਰ ਸਿੰਘ ਕਾਲੋਨੀ, ਪੁਲੀ ਦਾ ਏਰੀਆ, ਮਹਾਰਾਜ ਗਾਰਡਨ, ਨਾਹਲਾਂ ਪਿੰਡ ਇਲਾਕਾ ਸਵੇਰੇ 11 ਵਜੇ ਤੋਂ ਦਪਹਿਰ 2 ਵਜੇ ਤੱਕ ਬੰਦ ਰਹਿਣਗੇ। ਪਰੂਥੀ ਹਸਪਤਾਲ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰੱਖੀ ਜਾਵੇਗੀ।
ਜ਼ੀਰਕਪੁਰ (ਧੀਮਾਨ) : ਖੇਤਰ ਦੇ ਕਈ ਇਲਾਕਿਆਂ ’ਚ ਸੋਮਵਾਰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਨੇ ਜਾਣਕਾਰੀ ਦਿੱਤੀ ਕਿ ਭਬਾਤ ਗ੍ਰਿਡ ਨਾਲ ਜੁੜੇ ਜ਼ੀਰਕਪੁਰ-1, ਸਿੰਘਪੁਰਾ, ਸਵਿਤਰੀ ਗ੍ਰੀਨ, ਅੱਡਾ ਝੁੰਗੀਆਂ, ਜੈਪੁਰੀਆ, ਐਕਮੇ, ਅਜ਼ਯੂਰ, ਗ੍ਰੀਨ ਲੋਟਸ ਤੇ ਔਰਬਿਟ ਫੀਡਰ ਕੱਟ ਦੌਰਾਨ ਬੰਦ ਰਹਿਣਗੇ। ਜਾਣਕਾਰੀ ਮੁਤਾਬਕ ਪਿੰਡ ਲੋਹਗੜ੍ਹ, ਸਿਗਮਾ ਸਿਟੀ, ਬਾਲਾਜੀ ਡਿਫ਼ੈਂਸ ਇਨਕਲੇਵ, ਭੁੱਡਾ ਰੋਡ, ਵੀ.ਆਈ.ਪੀ. ਰੋਡ, ਰਾਮਪੁਰ ਕਲਾਂ, ਛੱਤ ਤੇ ਨਾਭਾ ਪਿੰਡ ਤੇ ਨੇੜਲੀਆਂ ਕਲੋਨੀਆਂ ਤੇ ਸੁਸਾਇਟੀਆਂ ਪ੍ਰਭਾਵਿਤ ਰਹਿਣਗੀਆਂ।
ਬੰਗਾ (ਰਾਕੇਸ਼ ਅਰੋੜਾ)- ਸਹਾਇਕ ਕਾਰਜ਼ਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਂ ਇਕ ਪੱਤਰ ਜਾਰੀ ਕਰਦੇ ਦੱਸਿਆ ਕਿ 11ਕੇ ਵੀ ਲਾਈਨ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਜਿਸ ਕਾਰਨ ਫੀਡਰ ਨੰਬਰ 1 ਦੀ ਬਿਜਲੀ ਸਪਲਾਈ 27 ਅਕਤੂਬਰ (ਸੋਮਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗੀ। ਇਸ ਲਈ ਫਗਵਾੜਾ ਰੋਡ, ਸੋਤਰਾ ਰੋਡ, ਸਿਵਲ ਹਸਪਤਾਲ, ਰੇਲਵੇ ਰੋਡ, ਗੜਸ਼ੰਕਰ ਰੋਡ, ਸਿਟੀ ਥਾਣਾ, ਆਜ਼ਾਦ ਚੌਕ, ਸੁਨਿਆਰਾ ਬਾਜ਼ਾਰ, ਨਿਊ ਗਾਂਧੀ ਨਗਰ ਅਤੇ ਇਸਦੇ ਨਾਲ ਲਗਦੇ ਕੁਝ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਉਨ੍ਹਾਂ ਦੱਸਿਆ ਇਸੇ ਤਰ੍ਹਾਂ 11 ਕੇ. ਵੀ. ਫੀਡਰ ਨੰਵਰ 2 ਦੀ ਲਾਈਨ ਦੀ ਜ਼ਰੂਰੀ ਮੁਰੰਮਤ ਮਿਤੀ 28 ਅਕਤੂਬਰ ਨੂੰ ਕੀਤੀ ਜਾਣੀ ਹੈ, ਜਿਸ ਕਾਰਨ ਉਕਤ ਫੀਡਰ ਦੀ ਬਿਜਲੀ ਸਪਲਾਈ ਮਿਤੀ 28 ਅਕਤੂਬਰ (ਮੰਗਲਵਾਰ) ਨੂੰ ਸਵੇਰ 10 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਜਿਨ੍ਹਾਂ ਸੁਵਿਧਾ ਸੈਂਟਰ, ਐੱਸ. ਡੀ. ਐੱਮ. ਦਫਤਰ, ਤੁੰਗਲ ਗੇਟ, ਸਾਗਰ ਗੇਟ, ਮੁਹੱਲਾ ਮੁਕਤਪੁਰਾ, ਕਪੂਰਾ ਮੁੱਹਲਾ, ਵਾਲਮੀਕ ਮੁੱਹਲਾ, ਝਿੱਕਾ ਰੋਡ ਜੈਂਨ ਕਾਲੋਨੀ, ਹੱਪੋਵਾਲ ਰੋਡ, ਨਿਊ ਦਾਣਾ ਮੰਡੀ, ਗੁਰੂ ਰਵਿਦਾਸ ਰੋਡ, ਸਦਰ ਥਾਣਾ, ਨਿਊ ਮਾਡਲ ਕਾਲੋਨੀ, ਐੱਨ. ਆਰ. ਆਈ. ਕਾਲੋਨੀ, ਫਗਵਾੜਾ ਰੋਡ, ਮੁੱਹਲਾ ਸਿੱਧ, ਡਾ. ਅੰਬੇਡਕਰ ਨਗਰ ਅਤੇ ਇਸ ਦੇ ਨਾਲ ਕੁਝ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰਬੇਦੀ (ਸੰਜੀਵ ਭੰਡਾਰੀ)- ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਸਬ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਨੇ ਜਾਰੀ ਕੀਤੇ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਅਕਤੂਬਰ, ਦਿਨ ਸੋਮਵਾਰ ਨੂੰ ਟਿੱਬਾ ਟੱਪਰੀਆਂ ਫ਼ੀਡਰ ਅਧੀਨ ਪੈਂਦੇ ਅਬਿਆਣਾ, ਨੰਗਲ, ਮਾਧੋਪੁਰ, ਦਹੀਰਪੁਰ, ਬਟਾਰਲਾ, ਹਰੀਪੁਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੱਡ ਬਠਲੌਰ, ਰਾਜਗਿਰੀ ਅਤੇ ਨੀਲੀ ਰਾਜਗਿਰੀ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਮਗਰ ਉਕਤ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ। ਇਸ ਦੇ ਨਾਲ ਹੀ ਸਿਰਫ ਖਟਾਣਾ, ਟਿੱਬਾ ਟੱਪਰੀਆਂ ਅਤੇ ਕੁਝ ਹੋਰ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਬੰਦ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
