ਦੀਵਾਲੀ ਤੋਂ ਪਹਿਲਾਂ ਘਰ ''ਚ ਵਿਛੇ ਸੱਥਰ, ਉਹ ਭਾਣਾ ਵਾਪਰਿਆ, ਜੋ ਪਰਿਵਾਰ ਨੇ ਕਦੇ ਸੋਚਿਆ ਨਾ ਸੀ
Thursday, Oct 16, 2025 - 09:52 AM (IST)

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼-1 'ਚ ਸਥਿਤ ਫੈਕਟਰੀ 'ਚ ਕੰਮ ਕਰਦੇ ਹੋਏ ਵਾਪਰੇ ਹਾਦਸੇ ਦੌਰਾਨ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਾਲ ਮੁਕੁੰਦ ਓਝਾ (42) ਵਜੋਂ ਹੋਈ ਹੈ, ਜੋ ਕਿ ਹੱਲੋਮਾਜਰਾ ਦਾ ਰਹਿਣ ਵਾਲਾ ਸੀ। ਉਹ ਕੰਪਨੀ 'ਚ ਪੈਕਿੰਗ ਦਾ ਕੰਮ ਕਰਦਾ ਸੀ। ਬੁੱਧਵਾਰ ਨੂੰ ਕੰਮ ਕਰਦੇ ਹੋਏ ਦੁਪਹਿਰ ਇਕ ਵਜੇ ਉਸ ਦੇ ਸਿਰ 'ਤੇ ਲੋਹੇ ਦੀ ਭਾਰੀ ਹੁੱਕ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ 'ਚ ਇਕਲੌਤਾ ਕਮਾਉਣ ਵਾਲਾ ਸੀ। ਉਸ ਦੇ ਪਰਿਵਾਰ 'ਚ ਪਿੱਛੇ ਪਤਨੀ ਅਤੇ ਪੰਜ ਬੱਚੇ ਹਨ। ਚਾਰ ਬੱਚੇ ਸਕੂਲ ਪੜ੍ਹਦੇ ਹਨ। ਇੱਕ ਬੱਚਾ ਤਾਂ ਅਜੇ ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ।
ਇਹ ਵੀ ਪੜ੍ਹੋ : ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ! ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ
ਇਲਾਕੇ 'ਚ ਕੰਮ ਕਰਨ ਵਾਲੇ ਯੂਨੀਅਨ ਦੇ ਪ੍ਰਧਾਨ ਮਾਨਵ ਨੇ ਦੱਸਿਆ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਰੋਜ਼ਾਨਾ ਹਾਦਸੇ ਹੁੰਦੇ ਹਨ। ਆਮ ਤੌਰ 'ਤੇ ਹਾਦਸਿਆਂ ਦੇ ਪਿੱਛੇ ਕਾਰਨ ਸੁਰੱਖਿਆ ਉਪਕਰਨਾਂ ਦੀ ਘਾਟ ਹੁੰਦੀ ਹੈ। ਇਸ ਹਾਦਸੇ ਦਾ ਕਾਰਨ ਵੀ ਸੁਰੱਖਿਆ ਦੀ ਭਾਰੀ ਲਾਪਰਵਾਹੀ ਹੈ ਕਿ ਕਿਵੇਂ ਅਜਿਹੀ ਜਗ੍ਹਾ 'ਤੇ ਜਿੱਥੇ ਫਲੋਰ 'ਤੇ ਇੰਨੇ ਵਰਕਰ ਕੰਮ ਕਰਦੇ ਸਨ, ਉੱਥੇ ਉੱਤੋਂ ਚੀਜ਼ਾਂ ਡਿੱਗ ਰਹੀਆਂ ਹਨ। ਇਸ 'ਚ ਪੂਰੀ ਲਾਪਰਵਾਹੀ ਕੰਪਨੀ ਦੀ ਹੈ। ਨਾਲ਼ ਹੀ ਲੇਬਰ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ, ਜਿਸ ਵੱਲੋਂ ਇੰਡਸਟਰੀਅਲ ਏਰੀਆ ਦੀਆਂ ਫੈਕਟਰੀਆਂ ਦੀ ਸੁਰੱਖਿਆ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਨਿਯਮਤ ਚੈੱਕਿੰਗ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, 31 ਅਕਤੂਬਰ ਤੱਕ...
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕੰਪਨੀ 'ਤੇ ਇਹ ਵੀ ਦੋਸ਼ ਲਾਇਆ ਕਿ ਉਹ ਘੰਟਿਆਂ ਤੱਕ ਸੈਕਟਰ-32 ਹਸਪਤਾਲ 'ਚ ਬੈਠੇ ਰਹੇ ਪਰ ਕੰਪਨੀ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ, ਜਦਕਿ ਮ੍ਰਿਤਕ ਕਰੀਬ 8 ਸਾਲ ਤੱਕ ਇਸੇ ਕੰਪਨੀ 'ਚ ਕੰਮ ਕਰਦਾ ਰਿਹਾ ਹੈ। ਪੀੜਤ ਪਰਿਵਾਰ ਨੇ ਹਸਪਤਾਲ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਅਤੇ ਕੰਪਨੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ-ਲਿਖਾਈ ਦਾ ਖ਼ਰਚਾ ਅਤੇ ਨੌਕਰੀ ਦੇ ਨਾਲ ਹੀ ਡੇਢ ਕਰੋੜ ਮੁਆਵਜ਼ਾ ਦਿੱਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8