Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut

Monday, Oct 27, 2025 - 08:20 PM (IST)

Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut

ਸਰਹਾਲੀ ਕਲਾਂ (ਬਲਦੇਵ ਪੰਨੂ)- 66 ਕੇ.ਵੀ ਸਬ ਸਟੇਸ਼ਨ ਸਰਹਾਲੀ ਤੋਂ ਚੱਲਦੇ ਸਾਰੇ 24 ਘੰਟੇ ਘਰਾਂ ਵਾਲੇ ਅਤੇ ਮੋਟਰਾਂ ਵਾਲੇ ਫੀਡਰ ਬਿਜਲੀ ਘਰ ਦੀ ਜ਼ਰੂਰੀ ਮੈਨਟੀਨੈਂਸ ਕਰਨ ਵਾਸਤੇ ਕੱਲ੍ਹ ਮਿਤੀ 28 ਅਕਤੂਬਰ 2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਉੱਪ ਮੰਡਲ ਅਫਸਰ ਜਸਵਿੰਦਰ ਸਿੰਘ ਛੱਜਲਵੱਡੀ ਵੱਲੋਂ ਦਿਤੀ ਗਈ ਅਤੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

ਫਿਰੋਜ਼ਪੁਰ (ਰਾਜੇਸ਼ ਢੰਡ)- ਇੰਜ. ਮਨਦੀਪ ਸਿੰਘ ਢੋਟ ਐੱਸਡੀਓ ਸਬ ਡਵੀਜ਼ਨ ਕੈਂਟ ਨੰਬਰ 2 ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਬਿਜਲੀ ਦੀਆਂ ਲਾਈਨਾਂ ਦੀ ਅਤਿ ਜ਼ਰੂਰੀ ਮੈਂਟੀਨੈਂਸ (ਰੱਖ-ਰਖਾਅ) ਕਰਨ ਲਈ 28 ਅਕਤੂਬਰ 2025 ਦਿਨ ਮੰਗਲਵਾਰ ਨੂੰ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਮੋਗਾ ਰੋਡ ਫੀਡਰ ਅਤੇ ਬੀਐੱਸਐੱਫ ਫੀਡਰ ਨਾਲ ਸਬੰਧਤ ਖੇਤਰਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਬਿਜਲੀ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਰੱਖੀ ਜਾਵੇਗੀ। ਐੱਸਡੀਓ ਢੋਟ ਨੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਮੈਂਟੀਨੈਂਸ ਦਾ ਕੰਮ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ ਅਤੇ ਭਵਿੱਖ ਵਿਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੀਆਂ ਜ਼ਰੂਰੀ ਲੋੜਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣ।

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਇੰਜੀ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ/ਡ ਬਰੀਵਾਲਾ ਵੱਲੋਂ ਦੱਸਿਆ ਗਿਆ ਕਿ 28 ਅਕਤੂਬਰ ਨੂੰ 132 ਕੇਵੀ ਸ/ਸ ਸਰਾਏਨਾਗਾ ਵਿਖੇ ਸਮਾਂ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 132 ਕੇਵੀ ਸ/ਸ ਸਰਾਏਨਾਗਾ ਤੋਂ ਚੱਲਦੇ ਸਾਰੇ 11 ਕੇਵੀ ਫੀਡਰਾਂ 11 ਕੇਵੀ ਵਾੜ ਸਾਹਿਬ ਏਪੀ, ਹਰੀਕੇ ਕਲਾਂ ਯੂਪੀਐਸ, ਹਰੀਕੇ ਕਲਾਂ ਏਪੀ, ਫਿੱਡੇ ਕਲਾਂ ਏਪੀ, ਬਾਜਾ ਮਰਾੜ ਏਪੀ, ਇੰਡਸਟਰੀਅਲ ਜੀ-ਐਸ, ਬਰੀਵਾਲਾ ਜੀ-ਐਸ, ਬਰੀਵਾਲਾ ਜੀ ਐਸ, ਮਰਾੜ ਕਲਾਂ ਯੂਪੀਐਸ, ਖੋਖਰ ਏਪੀ, ਵੜਿੰਗ ਏਪੀ, ਸਰਾਏਨਾਗਾ ਜੀ-ਐਸ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ 28 ਅਕਤੂਬਰ, ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ 11 ਕੇ. ਵੀ. ਪਿੰਡ ਝਾਂਡੀਆਂ ਦੇ ਫੀਡਰ ਅਧੀਨ ਪੈਂਦੇ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣਮਾਜਰਾ ਆਦਿ ਪਿੰਡਾਂ ਦੀ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਸਲ ਕੀਤੇ ਗਏ ਪਰਮਿਟ ਦੇ ਤਹਿਤ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵਧ ਵੀ ਹੋ ਸਕਦਾ ਹੈ, ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News