ਭਲਕੇ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਪਾਵਰ ਕੱਟ

Saturday, Oct 25, 2025 - 08:52 PM (IST)

ਭਲਕੇ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਪਾਵਰ ਕੱਟ

ਜਲੰਧਰ (ਪੁਨੀਤ)- 26 ਅਕਤੂਬਰ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਵੱਖ-ਵੱਖ ਸਮੇਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕ੍ਰਮ ਵਿਚ, 66 ਕੇ. ਵੀ. ਚਾਰਾ ਮੰਡੀ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ. ਵੀ. ਮਾਡਲ ਹਾਊਸ, ਪਨੀਰ ਸਪੋਰਟਸ, ਭਾਰਗੋ ਕੈਂਪ, ਨਕੋਦਰ ਰੋਡ, ਬੰਬੇ ਨਗਰ, ਜਲੋਵਾਲ ਆਬਾਦੀ, ਰਾਜਪੂਤ ਨਗਰ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਬੰਦ ਰਹੇਗੀ। ਜਦੋਂ ਕਿ ਘਈ ਨਗਰ, ਜੀ. ਟੀ. ਬੀ. ਨਗਰ, ਐੱਸ. ਏ. ਐੱਸ. ਨਗਰ, ਬੂਟਾ ਮੰਡੀ, ਥਿੰਦ ਹਸਪਤਾਲ, ਦਿਓਲ ਨਗਰ, ਦੁਸਹਿਰਾ ਗਰਾਊਂਡ, ਵਿਸ਼ਵਕਰਮਾ ਮੰਦਰ, ਗੁਰੂ ਰਵਿਦਾਸ ਭਵਨ, ਸੁਦਾਮਾ ਵਿਹਾਰ, ਮੇਨਬਰੋ ਫੀਡਰਾਂ ਦੀ ਸਪਲਾਈ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
66 ਕੇ. ਵੀ. ਬਾਬਰੀਕ ਚੌਕ ਫੀਡਰ ਦੀ ਸਪਲਾਈ ਸਵੇਰੇ 9.30 ਵਜੇ ਤੋਂ ਸ਼ਾਮ 6.30 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ 11 ਕੇ. ਵੀ. ਜੁਲਕਾ ਅਸਟੇਟ, ਬਸਤੀ ਗੁਜਾਂ, ਬਸਤੀ ਦਾਨਿਸ਼ਮੰਦਾਂ, ਗਰੋਵਰ ਕਾਲੋਨੀ ਅਧੀਨ ਆਉਂਦੇ ਦਰਜਨਾਂ ਖੇਤਰ ਪ੍ਰਭਾਵਿਤ ਹੋਣਗੇ।
ਜਲਾਲਾਬਾਦ ਬਿਜਲੀ ਬੰਦ ਰਹੇਗੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰੀ ਸਬ ਡਵੀਜ਼ਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੀ ਸਾਂਭ-ਸੰਭਾਲ ਕਰਨ ਅਤੇ ਜ਼ਰੂਰੀ ਕੰਮਾਂ ਲਈ ਟੈਲੀਫੋਨ ਐਕਸਚੇਂਜ ਫੀਡਰ ਦੇ ਅਧੀਨ ਆਉਂਦੇ ਥਾਣਾ ਬਾਜ਼ਾਰ, ਪੁਰਾਣੀ ਤਹਿਸੀਲ, ਗਾਂਧੀ ਨਗਰ, ਅਗਰਵਾਲ ਕਾਲੋਨੀ ਇਲਾਕੇ ’ਚ 26 ਅਕਤੂਬਰ ਨੂੰ ਸਵੇਰੇ 9 ਤੋਂ ਦੁਪਿਹਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।


author

Hardeep Kumar

Content Editor

Related News