ਪੰਜਾਬ ''ਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਬੀਮਾਰੀ, ਵਿਦੇਸ਼ ਤੋਂ ਆਏ ਨੌਜਵਾਨ ਦੀ ਮੌਤ
Saturday, Oct 18, 2025 - 11:25 AM (IST)

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ’ਚ ਡੇਂਗੂ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਅੱਜ ਫੇਰ ਡੇਂਗੂ ਕਾਰਨ ਇਕ 25 ਸਾਲਾ ਨੌਜਵਾਨ ਇੰਦਰਜੀਤ ਸਿੰਘ ਉਰਫ ਇੰਦੂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਵਾਰਡ ਨੰਬਰ 16 ਮੁਹੱਲਾ ਨੰਗਲ ਕੋਟਲੀ ਵਿਚ ਪੈਂਦੀ ਗੁਰਦੁਆਰਾ ਸਾਹਿਬ ਵਾਲੀ ਗਲੀ ਵਿਚ ਰਹਿਣ ਵਾਲਾ ਸੀ ।
ਇਹ ਵੀ ਪੜ੍ਹੋ- ਐਨਕਾਊਂਟਰ ਦੌਰਾਨ ਪੰਜਾਬ 'ਚ ਫੜਿਆ ਗਿਆ ਗੈਂਗਸਟਰ ਲੱਲਾ
ਜਾਣਕਾਰੀ ਅਨੁਸਾਰ ਨੌਜਵਾਨ ਬਹੁਤ ਹੀ ਮਿਹਨਤੀ ਸੀ ਅਤੇ ਗਰੀਬ ਪਰਿਵਾਰ ਹੋਣ ਕਾਰਨ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੁਬਈ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ
ਇਲਾਕੇ ਵਿਚ ਜਵਾਨ ਮੌਤ ਹੋਣ ਕਾਰਨ ਮੁਹੱਲਾ ਨਿਵਾਸੀ ਕਾਫੀ ਭੜਕੇ ਹੋਏ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਇਲਾਕਾ ਸਿਆਸੀ ਖਹਿਬਾਜ਼ੀ ਕਰਨ ਵਿਤਕਰਾ ਝੱਲ ਰਿਹਾ ਹੈ । ਸ਼ਹਿਰ ਵਿਚ ਤੇਜ਼ੀ ਨਾਲ ਡੇਂਗੂ ਦੇ ਫੈਲਣ ਦੇ ਬਾਵਜੂਦ ਮੁਹੱਲੇ ਵਿਚ ਅਜੇ ਤੱਕ ਸਪਰੇਅ ਜਾਂ ਫੋਗਿੰਗ ਨਹੀਂ ਕਰਵਾਈ ਗਈ ਹੈ। ਜੇਕਰ ਕੋਈ ਸਪਰੇਅ ਜਾਂ ਫੋਗਿੰਗ ਕਰਨ ਆਉਂਦਾ ਹੈ ਤਾਂ ਉਹ ਘਰ ਵਾਲਿਆਂ ਦੇ ਨਾਂ ਪੁੱਛ ਕੇ ਇੱਕਾ-ਦੁੱਕਾ ਘਰਾਂ ਵਿਚ ਫੋਗਿੰਗ ਕਰਕੇ ਚਲਾ ਜਾਂਦਾ ਹੈ ਪੂਰੇ ਮੁਹੱਲੇ ਵਿਚ ਫੋਗਿੰਗ ਜਾਂ ਸਪਰੇਅ ਨਹੀਂ ਹੁੰਦੀ ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8