ਭਲਕੇ Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਸਾਰਾ ਦਿਨ...
Friday, Oct 24, 2025 - 08:23 PM (IST)
ਫਾਜ਼ਿਲਕਾ (ਨਾਗਪਾਲ) : ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ-ਮੰਡਲ ਫਾਜ਼ਿਲਕਾ ਨੇ ਦੱਸਿਆ ਕਿ ਅੱਜ 25 ਅਕਤੂਬਰ ਨੂੰ ਜ਼ਰੂਰੀ ਮੈਂਟੀਨੈਂਸ ਕਾਰਨ 66 ਕੇ. ਵੀ. ਸੈਣੀਆਂ ਰੋਡ ਫੀਡਰ ਤੋਂ ਚੱਲਦਾ 11 ਕੇ. ਵੀ. ਓਡਾਂ ਬਸਤੀ, 11 ਕੇ. ਵੀ. ਗਊਸ਼ਾਲਾ ਰੋਡ, 11 ਕੇ. ਵੀ. ਫਿਰੋਜ਼ਪੁਰ ਫੀਡਰ, 11 ਕੇ. ਵੀ. ਅਬੋਹਰ ਫੀਡਰ ਅਤੇ 11 ਕੇ. ਵੀ. ਬਸਤੀ ਹਜ਼ੂਰ ਸਿੰਘ ਫੀਡਰ ਸਵੇਰੇ 10 ਵਜੇ ਸ਼ਾਮ 5 ਵਜੇ ਤੱਕ ਬੰਦ ਰਹੇਗਾ।
ਬੇਗੋਵਾਲ (ਬੱਬਲਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੰਡ ਉਪ ਮੰਡਲ ਬੇਗੋਵਾਲ ਵਲੋਂ ਜਾਰੀ ਕੀਤੇ ਇਕ ਪ੍ਰੈੱਸ ਨੋਟ ਰਾਹੀ ਦੱਸਿਆ ਕਿ ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ ਵੀ ਸਬ ਸਟੇਸ਼ਨ ਬੇਗੋਵਾਲ ਤੋਂ ਚੱਲਦੇ 11 ਕੇ.ਵੀ. ਸਿਵਲ ਹਸਪਤਾਲ ਫੀਲਡ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਸਪਲਾਈ 25/10/2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਮੋਗਾ (ਬਿੰਦਾ)- ਮਿਤੀ 25.10.25 ਦਿਨ ਸ਼ਨੀਵਾਰ ਨੂੰ 132 ਕੇਲੀ ਮੋਗਾ-1 ਬਿਜਲੀ ਘਰ ਵਿਖੇ 11 ਕੇਵੀ ਇੰਡੋਰ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ, ਇਸ ਨਾਲ 11 ਕੇਵੀ ਜ਼ੀਰਾ ਰੋਡ ਫੀਡਰ, 11 ਕੇਵੀ ਦੱਤ ਰੋਡ ਫੀਡਰ ਅਤੇ 11 ਕੇਵੀ. ਕਲੋਨੀ ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐਸਡੀਓ ਉੱਤਰੀ ਮੋਗਾ ਜਤਿਨ ਸਿੰਘ ਅਤੇ ਜੇਈ ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਕੋਰਟ ਕੰਪਲੈਕਸ, ਅੰਮ੍ਰਿਤਸਰ ਰੋਡ, ਦਸਮੇਸ਼ ਨਗਰ, ਦੱਤ ਰੋਡ, ਸਿਵਿਲ ਲਾਈਨ, ਐਫਸੀਆਈ ਰੋਡ, ਕਿਚਲੂ ਸਕੂਲ, ਗੁਰੂ ਰਾਮਦਾਸ ਨਗਰ, ਮੈਜਸਟਿਕ ਰੋਡ, ਸ਼ਾਂਤੀ ਨਗਰ, ਜੀਟੀ ਰੋਡ ਬਿੱਗ ਬੈਨ ਵਾਲੀ ਸਾਇਡ, ਬਿਜਲੀ ਬੋਰਡ ਦੇ ਸਾਰੇ ਦੱਫਤਰ ਆਦਿ ਇਲਾਕਾ ਪ੍ਰਭਾਵਿਤ ਰਹੇਗਾ
ਸੁਲਤਾਨਪੁਰ ਲੋਧੀ (ਸੋਢੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਉਪ ਮੰਡਲ ਸੁਲਤਾਨਪੁਰ ਲੋਧੀ-2 ਦੇ ਐੱਸ.ਡੀ.ਓ. ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 11 ਵਜੇ ਤੋਂ 17 ਵਜੇ ਤੱਕ 66 ਕੇ.ਵੀ. ਪੰਡੋਰੀ ਜਗੀਰ ਤੋਂ ਚਲਦੇ 11 ਕੇ.ਵੀ. ਫੀਡਰ ਬੇਰ ਸਾਹਿਬ ਅਰਬਨ ਤੇ 11 ਕੇ.ਵੀ. ਪੰਡੋਰੀ ਜਗੀਰ ਦੇ ਅਰਬਨ ਫੀਡਰਾਂ ਵੀ ਬੇਰ ਸਾਹਿਬ ਅਰਬਨ ਦੀ ਜ਼ਰੂਰੀ ਮੁਰੰਮਤ ਲਈ ਬੰਦ ਕੀਤੇ ਜਾਣੇ ਹਨ। ਇਸ ਨਾਲ ਪੁੱਡਾ ਕਾਲੋਨੀ, ਪਿੰਡ ਮਾਛੀਜੋਆ, ਪਿੰਡ ਖੁਰਦਾਂ, ਪਿੰਡ ਪੰਡੋਰੀ ਜਗੀਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਾਕੀ ਏ.ਪੀ. ਫੀਡਰ ਅਤੇ ਯੂ.ਪੀ.ਐੱਸ. ਫੀਡਰ ਪਹਿਲਾਂ ਦੀ ਤਰ੍ਹਾਂ ਸਡਿਊਲ ਮੁਤਾਬਿਕ ਚੱਲਣਗੇ ।
ਨਵਾਂਸ਼ਹਿਰ (ਤ੍ਰਿਪਾਠੀ):- ਸਹਾਇਕ ਇੰਜੀਨੀਅਰ ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 66 ਕੇਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਸ਼ੁਰੂ ਹੋਣ ਵਾਲੇ 11 ਕੇਵੀ ਬਰਨਾਲਾ ਗੇਟ ਫੀਡਰ, 11 ਕੇਵੀ ਸਿਵਲ ਹਸਪਤਾਲ ਫੀਡਰ ਅਤੇ 132 ਕੇਵੀ ਚੰਡੀਗੜ੍ਹ ਰੋਡ ਫੀਡਰ ਲਈ ਨਵੀਂ ਲਾਈਨ ਦੇ ਨਿਰਮਾਣ ਕਾਰਨ 26 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਨਤੀਜੇ ਵਜੋਂ ਸਿਵਲ ਹਸਪਤਾਲ, ਲਿਵਾਸਾ ਹਸਪਤਾਲ, ਨਿਊ ਕੋਰਟ ਕੰਪਲੈਕਸ, ਡੀਸੀ ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕਰਾ ਮੁਹੱਲਾ, ਮਹਿਲਾ ਕਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਲੋਨੀ, ਬਰਨਾਲਾ ਗੇਟ, ਸਬਜ਼ੀ ਮੰਡੀ, ਸਨਸਿਟੀ ਕਲੋਨੀ, ਰਣਜੀਤ ਨਗਰ, ਲਾਜਪਤ ਨਗਰ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਾਮ ਰੋਡ ਅਤੇ ਇਨ੍ਹਾਂ ਫੀਡਰਾਂ ਤੋ ਚਲਣ ਵਾਲੇ ਹੋਰ ਖੇਤਰ ਪ੍ਰਭਾਵਿਤ ਹੋਣਗੇ।
ਨੂਰਪੁਰ ਬੇਦੀ (ਕੁਲਦੀਪ ਸ਼ਰਮਾ)-ਵਧੀਕ ਸਹਾਇਕ ਇੰਜੀਨੀਅਰ ਪਾਵਰ ਕਾਮ ਉਪ ਦਫ਼ਤਰ ਤਖਤਗੜ੍ਹ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਭੱਟੋਂ ਫ਼ੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੈਂਟੀਨੈਂਸ ਅਤੇ ਦਰਖਤਾਂ ਦੀ ਕਟਾਈ ਕਾਰਣ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਣ ਸਰਥਲੀ, ਭੋਗੀ ਪੁਰ, ਭੱਟੋਂ, ਬੈਂਸਾਂ, ਅੱਡਾ ਬੈਂਸ, ਤਖਤਗੜ੍ਹ ,ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ, ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਹੋਵੇਗੀ ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ। ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ ।
ਜਗਰਾਓਂ (ਮਾਲਵਾ) 220 ਕੇ.ਵੀ ਐਸ/ਐਸ ਜਗਰਾਓਂ ਤੋਂ ਚਲਦੇ 11 ਕੇ.ਵੀ ਦੇ ਫੀਡਰ ਦੇ ਸਿਟੀ ਫੀਡਰ 2, 3 ਅਤੇ 4 ਦੀ ਬਿਜਲੀ ਸਪਲਾਈ 25 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਸੰਬੰਧੀ ਜਗਰਾਓਂ ਸਿਟੀ ਦੇ ਐਸ.ਡੀ.ਓ ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਜਗਰਾਓਂ ਦੇ ਤਹਿਸੀਲ ਰੋਡ, ਗੌਰਮਿੰਟ ਸਕੂਲ, ਗਾਲਿਬ ਕੰਪਲੈਕਸ, ਹੀਰਾ ਬਾਗ, ਸੂਜਾਪੁਰੀਆਂ ਅਹਾਤਾ, ਮੁਹੱਲਾ ਗੁਰੂ ਤੇਗ ਬਹਾਦੁਰ, ਰਾਏਕੋਟ ਰੋਡ, ਝਾਂਸੀ ਰਾਣੀ ਚੌਂਕ, ਕੁੱਕੜ ਬਜ਼ਾਰ, ਰਾਜੂ ਫਾਸਟ ਫੂਡ ਨੇੜੇ ਏਰਿਆਂ, 5 ਨੰਬਰ ਚੁੰਗੀ, ਅੱਡਾ ਰਾਏਕੋਟ, ਅਗਵਾੜ ਲਧਾਈ, ਕੋਰਟ ਕੰਪਲੈਕਸ, ਗਰੀਨ ਸਿਟੀ, ਦਸਮੇਸ਼ ਨਗਰ, ਕੱਚਾ ਮਲਕ ਰੋਡ, ਸਿਟੀ ਇੰਨਕਲੇਵ-1, ਸਿਟੀ ਇੰਨਕਲੇਵ-2, ਪੰਜਾਬੀ ਬਾਗ, ਸੁੰਦਰ ਨਗਰ, ਗੋਲਡਨ ਬਾਗ, ਮੱਲ੍ਹੀ ਇੰਨਲਕੇਵ, ਗਰੇਵਾਲ ਮਾਡਲ ਟਾਊਨ, ਕਰਨੈਲ ਗੇਟ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
